ਠੰਡਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਂਕਾਰ ਸਿੰਘ ਚਾਹਿਲਪਰੀ, ਸੰਜੀਵ ਕਟਾਰੀਆਂ ਸਹਿਤ ਹੋਰਾਂ ਨੇ ਕਮਰ ਕੱਸੀ
ਗੜ੍ਹਸ਼ੰਕਰ, 17 ਨਵੰਬਰ - ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚਾਣਸੂ ਬ੍ਰਾਹਮਣਾਂ ਵਿੱਚ ਭਾਜਪਾ ਦੀ ਇੱਕ ਵੱਡੀ ਮੀਟਿੰਗ ਕੀਤੀ ਗਈ।
ਗੜ੍ਹਸ਼ੰਕਰ, 17 ਨਵੰਬਰ - ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚਾਣਸੂ ਬ੍ਰਾਹਮਣਾਂ ਵਿੱਚ ਭਾਜਪਾ ਦੀ ਇੱਕ ਵੱਡੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਮਹਿਲਾ ਮੋਰਚਾ ਹੁਸ਼ਿਆਰਪੁਰ ਦੀ ਜ਼ਿਲਾ ਪ੍ਰਧਾਨ ਮੈਡਮ ਸੰਤੋਸ਼, ਪੰਜਾਬ ਮੀਡੀਆ ਇੰਚਾਰਜ ਮੈਡਮ ਹੇਮ ਲਤਾ ਸਹਿਤ ਉਂਕਾਰ ਸਿੰਘ ਚਾਹਿਲਪਰੀ, ਸੰਜੀਵ ਕਟਾਰੀਆਂ, ਇਕਬਾਲ ਸਿੰਘ ਸੰਘਾ, ਮੰਗਤ ਰਾਮ ਸ਼ਕਤੀ ਕੇਂਦਰ ਇਨਚਾਰਜ, ਅਵਤਾਰ ਸਿੰਘ ਤਾਰੀ, ਮਨੀਸ਼ ਮੈਡਮ ਨੀਲਮ ਕਿਰਨ ਅਤੇ ਹਰਮੇਸ਼ ਸੁਮਨ ਸਹਿਤ ਹੋਰਾਂ ਨੇ ਸ਼ਮੂਲੀਅਤ ਕੀਤੀ।
ਚਾਣਸੂ ਬ੍ਰਾਹਮਣਾ ਸਹਿਤ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਉਂਕਾਰ ਸਿੰਘ ਚਾਹਿਲਪਰੀ, ਸੰਜੀਵ ਕਟਾਰੀਆਂ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਬੈਠਕਾਂ ਦੌਰਾਨ ਜਿਸ ਤਰ੍ਹਾਂ ਲੋਕਾਂ ਦੀ ਸ਼ਮੂਲੀਅਤ ਵਧੀ ਉਸ ਤੋਂ ਇਹਨਾਂ ਦੋਨਾਂ ਆਗੂਆਂ ਦੇ ਕੰਮ ਦੀ ਪਾਰਟੀ ਪਲੈਟਫਾਰਮ ਤੇ ਖੂਬ ਚਰਚਾ ਹੋ ਰਹੀ ਹੈ।
ਇਸ ਦੇ ਨਾਲ ਹੀ ਗੜਸ਼ੰਕਰ ਤੋਂ ਮੰਡਲ ਪ੍ਰਧਾਨ ਨਿਿਤਨ ਸ਼ਰਮਾ ਦੀ ਅਗਵਾਈ ਵਿੱਚ ਵੀ ਵੱਖ ਵੱਖ ਸਮੇਂ ਤੇ ਕੀਤੇ ਗਏ ਚੋਣ ਪ੍ਰਚਾਰ ਦੀ ਵੀ ਪਾਰਟੀ ਅੰਦਰ ਚੰਗੀ ਚਰਚਾ ਬਣੀ ਹੋਈ ਹੈ।