ਕਿਸੇ ਨੇ ਕੋਈ ਸ਼ਰਾਰਤ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘ ਡੱਟ ਕੇ ਮੂੰਹ ਤੋੜਵਾਂ ਜਵਾਬ ਦੇਣਗੇ : ਬਾਬਾ ਲਖਵੀਰ ਸਿੰਘ ਮੁਖੀ ਸ਼ਹੀਦੀ ਮਿਸਲ

ਗੜ੍ਹਸ਼ੰਕਰ, 17 ਨਵੰਬਰ - ਸੰਤ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ, ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਗੁਰੂ ਘਰ ਵਿੱਚ ਬੇਅਦਬੀ ਕਰਨਾ ਚਾਹੁੰਦੇ ਸਨ ਪਰ ਸਮਾਂ ਰਹਿੰਦੇ ਅਸੀਂ ਦਲ ਪੰਥ ਖਾਲਸਾ ਨੂੰ ਬੇਨਤੀ ਕੀਤੀ, ਜਿਸ ਤੇ ਬਾਬਾ ਲਖਵੀਰ ਸਿੰਘ ਮੁਖੀ ਸ਼ਹੀਦੀ ਮਿਸਲ ਨੇ ਸਾਡਾ ਖੁੱਲ ਕੇ ਸਾਥ ਦਿੱਤਾ ਅਤੇ ਉਨਾਂ ਦੇ ਨਾਲ ਸੰਤ ਬਾਬਾ ਪ੍ਰਭਜੋਤ ਸਿੰਘ ਸਹਿਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ।

ਉਹਨਾਂ ਦੱਸਿਆ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਵੱਡੇ ਪੱਧਰ ਤੇ ਬਣੀਆਂ ਸਤਿਕਾਰ ਕਮੇਟੀਆਂ ਵਿੱਚੋਂ ਕਿਸੇ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ, ਸਾਥ ਤਾਂ ਕੀ ਦੇਣਾ ਸੀ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਕਿ ਮਸਲਾ ਹੈ ਕੀ ਜਦਕਿ ਸਾਰਾ ਮਸਲਾ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਚੈਨਲਾਂ ਤੇ ਚੁੱਕਿਆ ਜਾ ਚੁੱਕਿਆ ਸੀ ਪਰ ਸਾਡੀ ਮਦਦ ਲਈ ਸਿਰਫ ਸੰਤ ਬਾਬਾ ਲਖਬੀਰ ਸਿੰਘ ਮੁਖੀ ਸ਼ਹੀਦੀ ਮਿਸਲ ਅਤੇ ਸੰਤ ਬਾਬਾ ਪ੍ਰਭਜੋਤ ਸਿੰਘ ਨੇ ਸਹਿਤ ਨਿਹੰਗ ਸਿੰਘਾਂ ਨਾਲ ਸਾਡਾ ਸਾਥ ਹੀ ਨਹੀਂ ਦਿੱਤਾ ਬਲਕਿ ਸਾਡੇ ਨਾਲ ਹਿਕ ਡਾਹ ਕੇ ਮੌਕੇ ਤੇ ਖੜੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਘਰ ਦੀ ਹੋਣ ਵਾਲੀ ਬੇਅਦਬੀ ਨਹੀਂ ਹੋਣ ਦਿੱਤੀ।
ਸ਼ਹੀਦੀ ਮਿਸਲ ਤੋਂ ਮੁਖੀ ਸੰਤ ਬਾਬਾ ਲਖਬੀਰ ਸਿੰਘ ਅਤੇ ਸੰਤ ਬਾਬਾ ਪ੍ਰਭਜੋਤ ਸਿੰਘ ਨੇ ਆਪੋ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ 16 ਤਰੀਕ ਨੂੰ ਕੁਝ ਵਿਅਕਤੀਆਂ ਵੱਲੋਂ ਗੁਰੂ ਘਰ ਵਿੱਚ ਇੱਕ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸੀ ਇਸ ਤੇ ਸਖਤ ਨੋਟਿਸ ਲੈਂਦੇ ਤਾੜਨਾ ਕੀਤੀ ਗਈ ਸੀ ਤੇ ਅੱਜ 16 ਨਵੰਬਰ ਨੂੰ ਕੋਈ ਪ੍ਰੋਗਰਾਮ ਨਹੀਂ ਕਰਨ ਪਹੁੰਚਿਆ ਉਹਨਾਂ ਦੱਸਿਆ ਕਿ ਜੇਕਰ ਭਵਿੱਖ ਵਿੱਚ ਵੀ ਕਿਸੇ ਨੇ ਕੋਈ ਸ਼ਰਾਰਤ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘ ਡੱਟ ਕੇ ਮੂੰਹ ਤੋੜਵਾਂ ਜਵਾਬ ਦੇਣਗੇ।
ਸੰਤ ਬਾਬਾ ਪ੍ਰਭਜੋਤ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਹੁਣ ਇਹ ਕਹਿ ਰਹੇ ਹਨ ਕਿ ਸਰਕਾਰ ਬਦਲਣ ਤੇ ਅਸੀਂ ਅਜਿਹਾ ਮੁੜ ਕਰਾਂਗੇ ਤਾਂ ਉਹਨਾਂ ਕਿਹਾ ਕਿ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਸਿੰਘ ਬੇਅਦਬੀ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ।
ਗੁਰੂ ਘਰ ਵਿੱਚ ਪਹੁੰਚੇ ਸਿੰਘਾਂ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜੈਕਾਰੇ ਛੱਡਦੇ ਹੋਏ ਪੰਡਾਲ ਤੱਕ ਲਿਜਾਇਆ ਗਿਆ।ਪੰਡਾਲ ਵਿੱਚ ਪਹੁੰਚਣ ਤੋਂ ਪਹਿਲਾਂ ਸਿੰਘ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਮਾਣੇ ਸਿੱਖਾਂ ਵਜੋਂ ਨਤਮਸਤਕ ਹੋਏ।