ਘਸੋਖਾਨਾ ਸੀਵਰੇਜ਼ ਪਾਈਪ ਲਾਈਨ ਮਸਲੇ ਤੇ ਵਿਰੋਧੀ ਅਕਾਲੀ ਦਲ ਨੂੰ ਕਰ ਰਹੇ ਨੇ ਬਦਨਾਮ - ਜਨਮੇਜਾ ਸਿੰਘ ਸੇਖੋਂ

ਮੌੜ ਮੰਡੀ, 6 ਜੂਨ- ਸ਼੍ਰੋਮਣੀ ਅਕਾਲੀ ਦਲ ਮੌੜ ਮੰਡੀ ਦੇ ਸੀਵਰੇਜ਼ ਦੀ ਪਾਈ ਜਾ ਰਹੀ ਪਾਈਪ ਲਾਈਨ ਦਾ ਕਦੇ ਵੀ ਵਿਰੋਧ ਨਹੀਂ ਕਰਦਾ ਸਗੋਂ ਵਾਰ ਵਾਰ ਇਹ ਮੰਗ ਕਰਦਾ ਹੈ ਕਿ ਇਸਨੂੰ ਸਹੀ ਤਰੀਕੇ ਨਾਲ ਪਾਇਆ ਜਾਵੇ ਪਰ ਕੁਝ ਵਿਰੋਧੀ ਜਾਣ ਬੁੱਝ ਕੇ ਇਸ ਮਸਲੇ ਵਿੱਚ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਮੌੜ ਦੇ ਇੰਚਾਰਜ਼ ਜਨਮੇਜਾ ਸਿੰਘ ਸੇਖੋਂ ਨੇ ਕੀਤਾ।

ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਤਾਂ ਆਪਣੀ ਸਰਕਾਰ ਸਮੇਂ ਮੌੜ ਹਲਕੇ ਦੇ ਵਿਕਾਸ ਲਈ 800 ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਸੀ। ਪ੍ਰੰਤੂ ਇਸਤੋਂ ਬਾਅਦ ਕਾਂਗਰਸ ਤੇ ਆਮ ਪਾਰਟੀ ਦੀ ਸਰਕਾਰ ਨੇ ਹਲਕੇ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ। ਜਿਸ ਕਾਰਨ ਅੱਜ ਪੂਰੇ ਹਲਕੇ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਮੌੜ ਦੇ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਥਾਂ ਥਾਂ ਤੋਂ ਲੀਕੇਜ ਹੋ ਰਹੀ ਹੈ ਜਿਸ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। 
ਉਹਨਾਂ ਅੱਗੇ ਕਿਹਾ ਕਿ ਮੌੜ ਦੇ ਸੀਵਰੇਜ ਦੀ ਜੋ ਪਾਈਪ ਲਾਈਨ ਪ੍ਰਸ਼ਾਸਨ ਦੁਆਰਾ ਪਾਈ ਜਾ ਰਹੀ ਹੈ ਉਸਨੂੰ ਤਕਨੀਕੀ ਤੌਰ ਤੇ ਸਹੀ ਕਰਕੇ ਪਾਇਆ ਜਾਵੇ। ਮੌੜ ਮੰਡੀ ਤੋਂ ਕੋਟ ਫੱਤਾ ਡਰੇਨ ਤੱਕ ਪਾਈ ਜਾਣ ਵਾਲੀ ਪਾਈਪ ਲਾਈਨ ਬਠਿੰਡਾ ਮਾਨਸਾ ਹਾਈਵੇ ਦੇ ਨਾਲ ਹੀ ਪਾਈ ਗਈ ਹੈ ਪ੍ਰੰਤੂ ਪਿੰਡ ਘਸੋਖਾਨਾ ਕੋਲ ਆ ਕੇ ਇਸ ਪਾਈਪ ਲਾਈਨ ਨੂੰ ਪਿੰਡ ਦੇ ਵਿਚਕਾਰ ਪਾਇਆ ਜਾ ਰਿਹਾ ਹੈ ਜੋਕਿ ਸਹੀ ਨਹੀਂ ਹੈ ਜਿਸਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
 ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਾਈਪ ਲਾਈਨ ਨੂੰ ਪਿੰਡ ਦੇ ਵਿਚਕਾਰ ਲੰਘਾਉਣ ਦੀ ਥਾਂ ਤੇ ਪਿੰਡ ਦੇ ਬਾਹਰਵਾਰ ਕਿਤੋਂ ਵੀ ਲੰਘਾਇਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨਾਲ ਹਰਵਿੰਦਰ ਸਿੰਘ ਕਾਕਾ ਬੁਰਜ, ਹਰਭਜਨ ਸਿੰਘ ਮਾਈਸਰਖਾਨਾ, ਅੰਮ੍ਰਿਤਪਾਲ ਸਿੰਘ ਹਨੀ, ਗੁਰਮੇਲ ਸਿੰਘ ਮਾਈਸਰਖਾਨਾ, ਸੁਖਜੀਵਨ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ ਆਦਿ ਹਾਜ਼ਰ ਸਨ।