ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਵਲੋਂ ਚੱਬੇਵਾਲ ਵਿਖੇ ਗੜ੍ਹਸ਼ੰਕਰ ਦੇ ਪੈਨਸ਼ਨਰਜ਼ ਸਾਥੀ ਭਰਵੀਂ ਸ਼ਮੂਲੀਅਤ ਕਰਨਗੇ
ਗੜ੍ਹਸ਼ੰਕਰ - ਅੱਜ 2 ਨਵੰਬਰ , 2024 ਨੂੰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਸਾਥੀ ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਗੜ੍ਹਸ਼ੰਕਰ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਤੇ ਖੁੱਲ੍ਹ ਕੇ ਚਰਚਾ ਹੋਈ।

ਲੰਮੇ ਸਮੇਂ ਤੋਂ ਸਰਕਾਰਾਂ ਵਲੋਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਉਣ ਦੀ ਬੁਲਾਰਿਆਂ ਨੇ ਤਿੱਖੀ ਆਲੋਚਨਾ ਕੀਤੀ। ਅੱਜ ਦੀ ਮੀਟਿੰਗ ਨੂੰ ਸ਼ੀ ਸਰੂਪ ਚੰਦ, ਬਲਵੰਤ ਰਾਏ, ਜਗਦੀਸ਼ ਰਾਏ ਅਤੇ ਪਰਮਾਨੰਦ ਜੀ ਨੇ ਸੰਬੋਧਨ ਕੀਤਾ। ਗੜ੍ਹਸ਼ੰਕਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ ਅੰਦਰ 3 ਨਵੰਵਰ ਨੂੰ ਰੋਸ ਮਾਰਚ ਕਰਨ ਲਈ ਭਾਰੀ ਉਤਸਾਹ ਹੈ ਅਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੇ।
ਅੱਜ ਦੀ ਮੀਟਿੰਗ ਵਿੱਚ ਪ੍ਰੋ : ਸਤਵਿੰਦਰਜੀਤ ਸਿੰਘ ਸੰਧੂ, ਪ੍ਰੋ : ਬਿੱਕਰ ਸਿੰਘ, ਜਗਦੀਸ਼ ਰਾਏ, ਪਰਮਾਨੰਦ, ਰਣਵੀਰ ਸਿੰਘ, ਸਰਵਣ ਸਿੱਧੂ, ਮਲਕੀਤ ਸਿੰਘ, ਰਤਨ ਸਿੰਘ, ਬਲਵੰਤ ਰਾਮ, ਸ਼ਾਮ ਸੁੰਦਰ, ਸਰੂਪ ਚੰਦ, ਜੋਗਿੰਦਰ ਪਾਲ, ਅਸ਼ਵਨੀ ਕੁਮਾਰ ਅਤੇ ਗੁਰਮੀਤ ਰਾਮ ਹਾਜ਼ਰ ਹੋਏ।