ਗੜ੍ਹਸੰਕਰ ‘ਚ ਡਾ ਐਸ ਰਾਜਨ ਵੱਲੋਂ ਖੋਲ੍ਹਿਆ ਗਿਆ ਅੱਖਾਂ ਦਾ ਹਸਪਤਾਲ

ਗੜ੍ਹਸ਼ੰਕਰ- ਗੜ੍ਹਸੰਕਰ ਵਿਖੇ ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ ਐਸ ਰਾਜਨ ਵੱਲੋਂ ਅੱਖਾਂ ਦਾ ਹਸਪਤਾਲ ਡਾ ਰਾਜਨ ਆਈ ਕੇ ਆਰ ਅੱਖਾਂ ਦਾ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਚੌਂਕ ਨਜ਼ਦੀਕ ਐਚਡੀਐੱਫ਼ਸੀ ਬੈਂਕ ਗੜ੍ਹਸੰਕਰ ਵਿਖੇ ਖੋਲ੍ਹਿਆ ਗਿਆ| ਜਿਸ ਦਾ ਉਦਘਾਟਨ ਆਪਣੇ ਕਰ ਕਮਲਾਂ ਦੇ ਨਾਲ ਪੰਜਾਬ ਦੇ ਡਿਪਟੀ ਸਪੀਕਰ ਸ. ਜੈ ਕਿਸ਼ਨ ਰੋੜੀ ਜੀ ਦੇ ਵੱਲੋਂ ਕੀਤਾ ਗਿਆ|

ਗੜ੍ਹਸ਼ੰਕਰ- ਗੜ੍ਹਸੰਕਰ ਵਿਖੇ ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ ਐਸ ਰਾਜਨ ਵੱਲੋਂ ਅੱਖਾਂ ਦਾ ਹਸਪਤਾਲ ਡਾ ਰਾਜਨ ਆਈ ਕੇ ਆਰ ਅੱਖਾਂ ਦਾ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਚੌਂਕ ਨਜ਼ਦੀਕ ਐਚਡੀਐੱਫ਼ਸੀ ਬੈਂਕ ਗੜ੍ਹਸੰਕਰ ਵਿਖੇ ਖੋਲ੍ਹਿਆ ਗਿਆ|  ਜਿਸ ਦਾ ਉਦਘਾਟਨ ਆਪਣੇ ਕਰ ਕਮਲਾਂ ਦੇ ਨਾਲ ਪੰਜਾਬ ਦੇ ਡਿਪਟੀ ਸਪੀਕਰ ਸ. ਜੈ ਕਿਸ਼ਨ ਰੋੜੀ ਜੀ ਦੇ ਵੱਲੋਂ ਕੀਤਾ ਗਿਆ| 
ਸਰਦਾਰ ਜੈ ਕਿਸ਼ਨ ਰੋੜੀ ਜੀ ਨੇ ਕਿਹਾ ਕਿ ਇਹ ਹਸਪਤਾਲ ਖੁੱਲਣ ਦੇ ਨਾਲ ਇਲਾਕੇ ਦੇ ਆਸ ਪਾਸ ਦੇ ਸਾਰੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਹਸਪਤਾਲ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਵੀ ਗੱਲ ਕਹੀ| ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਆਪਣੇ ਹੀ ਸ਼ਹਿਰ ਹੁਣ ਗੜ੍ਹਸੰਕਰ ਵਿੱਚ ਹੋ ਜਾਵੇਗਾ| ਲੋੜ੍ਹੀ ਅਤੇ ਮਾਘੀ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਹੁਣ ਗੜ੍ਹਸੰਕਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਹੀਂ ਆਵੇਗੀ|
 ਇਸ ਮੌਕੇ ਤੇ ਡਾਕਟਰ ਇਸ ਰਾਜਨ ਐੱਮ.ਬੀ.ਬੀ.ਐਸ.ਐੱਮ.ਐਸ ਨੇ ਕਿਹਾ ਕਿ ਉਹਨਾਂ ਨੇ ਐੱਮ.ਬੀ.ਬੀ.ਐਸ ਗੌਰਮਿੰਟ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਅਤੇ ਐੱਮ.ਐਸ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਹੈ ਅਤੇ ਕਾਫ਼ੀ ਸਮੇਂ ਤੋਂ ਆਪਣੀਆਂ ਸੇਵਾਵਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਕ ਵੀ ਨਿਭਾਈਆਂ ਅਤੇ ਉਨਾਂ ਨੇ ਹੁਣ ਇਹ ਹਸਪਤਾਲ ਗੜ੍ਹਸੰਕਰ ਸ਼ਹਿਰ ਦੇ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਹਨ| 
ਇਸ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ| ਚਿੱਟੇ ਮੋਤੀਏ ਦਾ ਆਪ੍ਰੇਸ਼ਨ ਬਿਨਾਂ ਟਾਂਕੇ ਬਿਨਾਂ ਟੀਕਾ ਬਿਨਾਂ ਦਰਦ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਖੁੱਲਣ ਨਾਲ ਆਸ ਪਾਸ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਹੋਵੇਗੀ ਅਤੇ ਉਨਾਂ ਨੇ ਇਹ ਵੀ ਕਿਹਾ ਕਿ ਫ਼ੌਜੀ ਭਰਾਵਾਂ ਨੂੰ ਚੈੱਕ ਅੱਪ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ| ਇਸ ਮੌਕੇ ਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ ਵੱਖ ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਸਮੂਲੀਅਤ ਕੀਤੀ|
 ਐਡਵੋਕੇਟ ਦਵਿੰਦਰ ਸਿੰਘ ਮਾਹਿਲਪੁਰ, ਐਡਵੋਕੇਟ ਅਵਿਨਾਸ਼ ਸ਼ਰਮਾ, ਹਰਪ੍ਰੀਤ ਸਿੰਘ ਵਾਲੀਆ, ਜਸਵੀਰ ਸਿੰਘ ਰਾਏ, ਕਰਮਚੰਦ ਖੁਰਮੀ, ਸੁੱਚਾ ਸਿੰਘ ਸਰਪੰਚ, ਰਾਜਾ ਸਰਪੰਚ, ਰਾਜਮਿੰਦਰ ਸਿੰਘ ਸਰਪੰਚ, ਚੰਨਣ ਸਿੰਘ ਲੰਬੜਦਾਰ, ਦਰਸ਼ਨ ਸਿੰਘ, ਰਵਿੰਦਰ ਕੁਮਾਰ, ਟੀ ਦੱਤ ਐਰੀ ਪ੍ਰਧਾਨ, ਕਾਬਲ ਨੈਣ ਬਾਬਰ ਹਰਪ੍ਰੀਤ ਸਿੰਘ ਬੈਂਸ, ਮੋਹਨ ਸਿੰਘ ਚੇਅਰਮੈਨ, ਜਗਤਾਰ ਸਿੰਘ, ਜਤਿੰਦਰ ਸਿੰਘ ਕਲਸੀ ਹਾਜਰ ਸੀ।