ਸ. ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ

ਨਵਾਂਸ਼ਹਿਰ - ਸਥਾਨਕ ਸ.ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸ੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਧਾਰੇ ਜਿਹਨਾਂ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਹਮਾ ਵਲੋਂ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਨੂੰ ਜੀਓ ਆਇਆਂ ਆਖਿਆ।

ਨਵਾਂਸ਼ਹਿਰ - ਸਥਾਨਕ ਸ.ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸ੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਧਾਰੇ ਜਿਹਨਾਂ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਹਮਾ ਵਲੋਂ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਨੂੰ ਜੀਓ ਆਇਆਂ ਆਖਿਆ। 
 ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੈਸ਼ਲ ਸਕੂਲ ਲਈ ਹਰ ਸੰਭਵ ਮੱਦਦ ਦਾ ਵਿਸ਼ਵਾਸ ਦੁਆਇਆ ਉਹਨਾਂ ਨੇ ਸਪੈਸ਼ਲ ਵਿਦਿਆਰਥੀਆਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ  ਸਥਾਪਿਤ ਕਰਨ ਲਈ ਪ੍ਰੋਜੈਕਟ ਬਣਾਉਣ ਦੀ ਪ੍ਰੇਰਨਾ ਕੀਤੀ। ਉਹਨਾਂ ਰੈੱਡ ਕਰਾਸ ਵਲੋਂ ਪੰਜਾਹ ਹਜਾਰ ਰੁਪਏ ਦਾ ਵਿਤੀ ਸਹਿਯੋਗ ਦੇਣ ਦਾ ਐਲਾਨ ਕੀਤਾ। ਉਹਨਾਂ ਸਕੂਲ ਵਿੱਚ 17 ਸਾਲ ਤੋਂ ਸਪੈਸ਼ਲ ਬੱਚਿਆਂ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਸਿੱਖਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਿਪਟੀ ਕਮਿਸ਼ਨਰ ਨੇ ਆਪਣੇ ਕਰ ਕਮਲਾਂ ਨਾਲ੍ਹ ਮੈਡਮ ਰਾਜਕਿਰਨ ਕੌਰ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਰ ਰਾਹੀਂ ਪਾਸਕੋ ਤੋਂ ਸਪਾਂਸਰਡ ਸੁਣਨ ਤੋਂ ਅਸਮਰਥ ਵਿਦਿਆਰਥੀਆਂ ਤੇ ਮਾਨਸਿਕ ਤੌਰ ਤੇ ਸਹਾਇਕ ਵਿਸ਼ੇਸ਼ ਯੰਤਰ ਸਕੂਲ ਨੂੰ  ਭੇਟ ਕੀਤੇ ਗਏ ਜਿਹਨਾ ਦੀ ਕੀਮਤ ਤਿੰਨ ਲੱਖ ਸੱਠ ਹਜ਼ਾਰ ਰੁਪਏ ਬਣਦੀ ਹੈ ਤੇ ਇਹਨਾਂ ਦੀ ਗਿਣਤੀ 56 ਬਣਦੀ ਹੈ। 
ਸਕੂਲ ਦੇ ਚੰਗੇ ਭਵਿੱਖ ਲਈ ਲਲਿੱਤ ਮੋਹਨ ਪਾਠਕ (ਬੱਲੂ) ਨੇ ਸ੍ਰੀ ਮਾਲਵਿੰਦਰ ਸਿੰਘ ਕੰਗ ਐਮ.ਪੀ ਦੀ ਤਰਫੋਂ ਸਕੂਲ ਲਈ ਦੋ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਉਹਨਾਂ ਹਰ ਤਰ੍ਹਾਂ ਸਕੂਲ ਨੂੰ ਸਹਿਯੋਗ ਦਾ ਵਿਸ਼ਵਾਸ ਦੁਆਇਆ । ਇਸ ਮੌਕੇ ਵਿਦਿਆਰਥੀਆਂ ਵਲੋਂ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਹ ਜਿਕਰਯੌਗ ਹੈ ਕਿ ਜੋ ਵਿਦਿਆਰਥੀ ਸੁਣਨ ਬੋਲਣ ਤੋਂ ਅਸਮਰਥ ਹਨ ਤੇ ਕੁੱਝ ਮਾਨਸਿਕ ਤੌਰ ਤੇ ਘੱਟ ਵਿਕਸਤ ਹਨ ਉਹਨਾਂ ਸਭਿਆਚਾਰਕ ਪ੍ਰੋਗਰਾਮ ਨਾਲ੍ਹ ਦਰਸ਼ਕਾਂ ਨੂੰ ਕੀਲ ਰੱਖਿਆ ਸੀ। ਗੁਰਿੰਦਰ ਸਿੰਘ ਤੂਰ ਨੇ ਸਕੂਲ ਲਈ ਵੈਬਸਾਈਟ ਦੀ ਲੋੜ ਤੇ ਜੋਰ ਦਿੱਤਾ। ਗੁਰਚਰਨ ਅਰੋੜਾ ਵਲੋਂ ਅਕਵੰਜਾ ਹਜਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਗਿਆ। ਮੈਡਮ ਲਕਸ਼ਮੀ ਦੇਵੀ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਿਸ ਦੀ ਪ੍ਰਸੰਸਾ ਕੀਤੀ ਗਈ ।
 ਜਸਪਾਲ ਸਿੰਘ ਗਿੱਦਾ ਨੇ ਬਣ ਚੁੱਕੇ ਲਾਈਫ ਮੈਂਬਰਾਂ ਦਾ ਧੰਨਵਾਦ ਕੀਤਾ ਤੇ  ਬੇਨਤੀ ਕੀਤੀ ਕਿ ਸਕੂਲ ਦੀ ਹੋਰ ਸੱਜਣ ਵੀ  ਲਾਈਫ ਮੈਂਬਰਸ਼ਿਪ ਲੈਣ ਤੇ ਸਕੂਲ ਨਾਲ੍ਹ ਜੁੜਨ।  ਇਸ ਮੌਕੇ ਸਤਾਰਾਂ ਲਾਈਫ ਮੈਂਬਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਤੇ ਵਿਸ਼ੇਸ਼ ਬੈਜ ਜਾਰੀ ਕੀਤਾ ਗਿਆ|
 ਇਸ ਮੌਕੇ ਹਰਦੇਵ ਸਿੰਘ ਕਾਹਮਾ, ਬਰਜਿੰਦਰ ਸਿੰਘ ਹੁਸੈਨਪੁਰੀ, ਪ੍ਰਿੰਸੀਪਲ ਲਕਸ਼ਮੀ ਦੇਵੀ, ਲਲਿੱਤ ਮੋਹਨ ਪਾਠਕ, ਗੁਰਿੰਦਰ ਸਿੰਘ ਤੂਰ, ਗਗਨ ਅਗਨੀਹੋਤਰੀ, ਮੈਡਮ ਅਸ਼ਮਿਤਾ ਪਰਮਾਰ,  ਰਾਜਕਿਰਨ ਕੌਰ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ  ਗੁਰਚਰਨ ਅਰੋੜਾ, ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ, ਜਸਪਾਲ ਸਿੰਘ ਗਿੱਦਾ, ਰਤਨ ਜੈਨ, ਪਰਵਿੰਦਰ ਸਿੰਘ ਕਿੱਤਨਾ, ਗੰਗਵੀਰ ਰਠੌਰ, ਜਸਵਿੰਦਰ ਕੁਮਾਰ ਸਲੋਹ, ਅਮਿੱਤ ਮਹਿਤਾ, ਜਸਵੀਰ ਸਿੰਘ, ਸੁਰਜੀਤ ਕੌਰ, ਨਛੱਤਰ ਕੌਰ, ਰਾਜੀਵ ਖੰਨਾ, ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਸ਼ਖ਼ਸੀਅਤਾਂ ਦਾ ਇਸ ਮੌਕੇ ਸਨਮਾਨ ਕੀਤਾ ਗਿਆ।