ਅਧਿਆਪਕ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਲਈ ਸਮਾਂ ਸੀਮਾ ਵਧਾਈ ਜਾਵੇ:- ਜੀ.ਟੀ.ਯੂ।

ਹੁਸ਼ਿਆਰਪੁਰ- ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟ ਫਤੂਹੀ ਦੇ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਅਤੇ ਵਿੱਤ ਸਕੱਤਰ ਹਰਮਨੋਜ ਕੁਮਾਰ ਨੇ ਕੋਟ ਫਤੂਹੀ ਵਿਖੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਧਿਆਪਕ ਲੱਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਬਦਲੀ ਅਪਲਾਈ ਕਰਨ ਦੀ ਉਡੀਕ ਵਿੱਚ ਸਨ ਅਤੇ ਜਦੋਂ ਅਧਿਆਪਕਾਂ ਦੀ ਬਦਲੀ ਵਾਲਾ ਪੋਰਟਲ ਓਪਨ ਹੋਇਆ ਤਾਂ ਬਦਲੀ ਦੇ ਚਾਹਵਾਨ ਅਧਿਆਪਕਾਂ ਨੂੰ ਨਿਰਾਸ਼ਾ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਸ਼ਟੇਸ਼ਨ ਚੁਆਇਸ ਭਰਨ ਵੇਲੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਈ-ਪੰਜਾਬ ਪੋਰਟਲ ਓਪਨ ਨਾ ਹੋਣ ਅਤੇ ਸਰਵਰ ਬਿਜੀ ਹੋਣ ਕਰਕੇ ਅਤੇ ਸਾਰੇ ਖਾਲੀ ਸਟੇਸ਼ਨ ਪੋਰਟਲ ਉੱਪਰ ਸ਼ੋਅ ਨਾ ਹੋਣ ਕਰਕੇ ਅਧਿਆਪਕਾਂ ਨੂੰ ਬਦਲੀ ਲਈ ਸਟੇਸ਼ਨ ਚੋਣ ਕਰਨ ਵਿੱਚ ਕਾਫੀ ਦਿੱਕਤ ਪੇਸ਼ ਆ ਰਹੀ ਹੈ।
ਆਗੂਆਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਮੰਗ ਕਿ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦੀ ਸਮਾਂ ਸੀਮਾ ਹੋਰ ਵਧਾਈ ਜਾਵੇ ਤਾਂ ਜੋ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਵੀ ਆਪਣੇ ਘਰਾਂ ਦੇ ਨਜਦੀਕ ਜਾ ਸਕਣ ਅਤੇ ਨਵੀਂ ਭਰਤੀ ਅਧਿਆਪਕ ਜੋ ਆਪਣੇ ਘਰਾਂ ਤੋਂ  ਸੌ-ਦੋ ਸੌ ਕਿਲੋਮੀਟਰ ਦੂਰ ਹਨ ਉਹਨਾਂ ਲਈ ਬਦਲੀ ਲਈ ਸਪੈਸ਼ਲ ਮੌਕਾ ਦਿੱਤਾ ਜਾਵੇ।ਇਸ ਮੌਕੇ ਜਤਿੰਦਰ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਹੋਤਾ, ਰਕੇਸ਼ ਕੁਮਾਰ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਸੁਭਾਸ਼  ਆਦਿ ਅਧਿਆਪਕ ਹਾਜ਼ਰ ਸਨ।