ਸ਼੍ਰੋਮਣੀ ਅਕਾਲੀ ਦਲ ਨੂੰ ਸੜੋਆ ਵਿੱਚ ਲੱਗਾ ਝਟਕਾ, ਵੱਡੀ ਗਿਣਤੀ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਸੜੋਆ - ਹਲਕਾ ਬਲਾਚੌਰ ਦੇ ਪਿੰਡ ਸੜੋਆ ਵਿੱਚ ਅੱਜ ਉਸ ਵਖਤ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸੂਝਵਾਨ ਵਰਕਰਾ ਞੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਵਿਕਾਸ ਪ੍ਰਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਲੜ ਫੜ੍ਹ ਲਿਆ। ਅੱਜ ਸੜੋਆ ਵਿੱਚ ਅਕਾਲੀ ਦਲ ਦਾ ਸਫਾਇਆ ਹੋ ਗਿਆ ਵੀ ਕਹਿ ਸਕਦੇ ਹਾਂ।

ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਿਚ ਆਉਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਜਰੂਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੀਆ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੀਮਤੀ ਸੰਤੋਸ਼ ਕਟਾਰੀਆ MLA ਬਲਾਚੌਰ ਜੀ ਦੀ ਅਗਵਾਈ ਵਿੱਚ ਅਕਾਲੀ ਦਲ ਨੂੰ ਛੱਡਕੇ ਠੇਕੇਦਾਰ ਦੀਪਕ ਕੌਸ਼ਲ (ਦੀਪਾ), ਠੇਕੇਦਾਰ ਸੰਦੀਪ ਦੱਤਾ, ਠੇਕੇਦਾਰ ਕੁਲਦੀਪ ਚੌਧਰੀ , ਸਾਬਕਾ ਮੈਂਬਰ ਪੰਚਾਇਤ ਜਰਨੈਲ ਸਿੰਘ, ਜਸਪਾਲ ਕੌਰ, ਪ੍ਰਮੋਦ ਸ਼ਰਮਾ, ਬਲਰਾਜ ਕੁਮਾਰ, ਦਵਿੰਦਰ ਭੰਬਰਾ, ਸੁਰਿੰਦਰ ਸਿੰਘ, ਲੱਕੀ ਸਨਨ, ਸੰਨੀ ਜਲਣ, ਵਿਪਨ ਜਗੋਤਾ, ਰਾਕੇਸ਼ ਚੌਧਰੀ, ਦਿਲਬਾਗ ਸਿੰਘ, ਸ਼ਾਦੀ ਰਾਮ, ਸੁਰਜੀਤ ਕੌਰ, ਵਿਨੋਦ ਕੁਮਾਰ, ਰੂਬੀ ਆਦਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਸਾਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਕਟਾਰੀਆ ਜੀ ਸੀਨੀਅਰ ਆਗੂ ਆਪ, ਬਲਜੀਤ ਸਿੰਘ ਭਾਰਾਪੁਰ, ਰਸ਼ਪਾਲ ਸਿੰਘ ਮੰਡੇਰ ਬਕਾਪੁਰ, ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ, ਪਰਵੀਨ ਵਿਸ਼ਿਸ਼ਟ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ ਬਲਾਕ ਪ੍ਰਧਾਨ, ਗੁਰਚੈਨ ਸਿੰਘ ਬੇਗ਼ਮਪੁਰ ਬਲਾਕ ਪ੍ਰਧਾਨ, ਵੇਦ ਪ੍ਰਕਾਸ਼ ਬੇਦੀ, ਕਾਲਾ ਇਟਲੀ, ਚਮਨ ਲਾਲ, ਭੀਮ ਸੰਨਨ, ਭਾਰਤੀ ਵਸਿਸ਼ਟ, ਰਿਤੂ, ਬੇਬੀ, ਭਜਨ ਕੌਰ, ਹਰਮੇਸ਼ ਕਟਵਾਰਾ, ਸੁਖਦੇਵ ਸਿੰਘ ਸ਼ੇਖੂ ਲੰਬਰਦਾਰ, ਸਤਨਾਮ ਸਿੰਘ ਸਹੂੰਗੜਾ ਬਲਾਕ ਪ੍ਰਧਾਨ, ਸਾਗਰ, ਮੱਖਣ ਸਿੰਘ ਸਹੂੰਗੜਾ, ਦੀਪਾ ਚੌਧਰੀ, ਕੁਲਵਿੰਦਰ ਸਿੰਘ ਕਿੰਦਾ ਕੁੱਲਪੁਰ , ਮਦਨ ਲਾਲ ਬਹਿਲ ਆਦਿ ਹਾਜਿਰ ਸਨ।