ਸਰਕਾਰੀ ਕੰਨਿਆ ਸਕੂਲ ਸੁਹਾਣਾ ਵਿੱਚ ਸਟੇਸ਼ਨਰੀ ਬੈਗ ਵੰਡੇ

ਐਸ ਏ ਐਸ ਨਗਰ, 14 ਮਈ- ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਡ ਮੁਹਾਲੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਹਾਣਾ ਵਿਖੇ ਸਟੇਸ਼ਨਰੀ ਸਕੂਲ ਬੈਗ ਵੰਡੇ ਗਏ। ਬੈਗ ਵਿੱਚ ਚਾਰ ਕਾਪੀਆਂ, ਚਾਰ ਪੈਨ, ਰੇਜ਼ਰ, ਵਾਟਰ ਬੋਤਲ, ਪੈਂਸਿਲ ਬਾਕਸ ਵੀ ਰੱਖੇ ਗਏ ਸਨ।

ਸੰਸਥਾ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਵੀ ਕੇ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਦਿੱਤੇ ਗਏ ਦਾਨ ਨਾਲ ਲਏ ਗਏ ਬੈਗ ਵਿਸ਼ਾਲ ਬੰਸਲ ਅਤੇ ਸੁਰਿੰਦਰ ਚੁੱਗ ਦੇ ਹੱਥੋਂ ਲੜਕੀਆਂ (ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲਦੀ) ਨੂੰ ਵੰਡੇ ਗਏ।
ਇਸ ਮੌਕੇ ਸ੍ਰੀ ਸੈਣੀ ਨੇ ਸੋਸਾਇਟੀ ਵੱਲੋਂ ਸ੍ਰੀ ਹਨੂਮਾਨ ਮੰਦਰ ਸੁਹਾਣਾ ਵਿਖੇ ਲੜਕੀਆਂ ਵਾਸਤੇ ਮੁਫਤ ਸਿੱਖਿਆ ਕੇਂਦਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਿਲਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਦੀ ਟ੍ਰੇਨਿੰਗ ਲੈਣ ਵਾਸਤੇ ਪ੍ਰੇਰਿਤ ਕੀਤਾ।
ਇਸ ਮੌਕੇ ’ਤੇ ਸਕੂਲ ਦੀ ਪ੍ਰਿੰਸੀਪਲ ਹਿਮਾਂਸ਼ੂ, ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ, ਜਨਰਲ ਸਕੱਤਰ ਨਰੇਸ਼ ਵਰਮਾ, ਵਲੰਟੀਅਰ ਰਜਿੰਦਰ, ਗੁਰਜਾਭ ਸਿੰਘ, ਸਕੂਲ ਦੇ ਟੀਚਰ ਜੋਤੀ ਕਾਲਰਾ, ਵਾਈਸ ਪ੍ਰਿੰਸੀਪਲ, ਉਰਵਰਸਰੀ ਸਿੰਗਲਾ, ਬਲਦੇਵ ਸਿੰਘ ਕੈਂਪ ਮੈਨੇਜਰ ਅਤੇ ਸਟਾਫ ਹਾਜ਼ਰ ਸਨ।