ਡੇਰਾਬੱਸੀ ਮੁਬਾਰਕਪੁਰ ਸੜਕ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕ ਢਾਹਡੇ ਪ੍ਰੇਸ਼ਾਨ

ਡੇਰਾਬਸੀ 27 ਸਤੰਬਰ- ਡੇਰਾਬੱਸੀ ਮੁਬਾਰਕਪੁਰ ਰੋਡ ਦੀ ਪਿਛਲੇ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਬਣੀ ਹੋਈ ਹੈ। ਜਿਸ ਕਾਰਨ ਵਾਹਨ ਚਾਲਕ ਢਾਹਡੇ ਪ੍ਰੇਸ਼ਾਨ ਹਨ। ਇਸਦੇ ਬਾਵਜੂਦ ਵੀ ਪ੍ਰਸਾਸ਼ਨਿਕ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਬੀਤੇ ਕੱਲ੍ਹ ਪਈ ਤੇਜ਼ ਬਰਸਾਤ ਕਾਰਨ ਟੁੱਟੀ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ।

ਡੇਰਾਬਸੀ 27 ਸਤੰਬਰ- ਡੇਰਾਬੱਸੀ  ਮੁਬਾਰਕਪੁਰ ਰੋਡ ਦੀ ਪਿਛਲੇ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਬਣੀ ਹੋਈ ਹੈ। ਜਿਸ ਕਾਰਨ ਵਾਹਨ ਚਾਲਕ ਢਾਹਡੇ ਪ੍ਰੇਸ਼ਾਨ ਹਨ।  ਇਸਦੇ ਬਾਵਜੂਦ ਵੀ ਪ੍ਰਸਾਸ਼ਨਿਕ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਬੀਤੇ ਕੱਲ੍ਹ ਪਈ ਤੇਜ਼ ਬਰਸਾਤ ਕਾਰਨ ਟੁੱਟੀ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। 
ਦੱਸਣਯੋਗ ਹੈ ਕਿ ਡੇਰਾਬੱਸੀ ਰੇਲਵੇ ਫਲਾਈਓਵਰ ਦੇ ਥੱਲੇ ਤੋਂ ਘੁੰਮ ਕੇ ਜਦੋਂ ਡੀਏਵੀ ਸਕੂਲ ਨੇੜੇ ਮੋੜ ਤੇ ਪਹੁੰਚਦੇ ਹਨ ਤਾਂ ਇਥੇ ਬਣੇ ਵੱਡੇ ਵੱਡੇ ਟੋਇਆਂ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ।
ਇਥੇ ਮੋੜ ਮੁੜਦੇ ਵਾਹਨ ਚਾਲਕ ਇਨ੍ਹਾਂ ਟੋਇਆਂ ਵਿੱਚ ਫਸ ਜਾਂਦੇ ਹਨ । ਜਿਸ ਕਾਰਨ ਇਥੇ ਛੋਟੇ ਵਾਹਨਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਜਗ੍ਹਾ ਤੇ ਪਏ ਟੋਇਆਂ ਨੂੰ ਦੋ ਵਾਰ ਮੁਰੰਮਤ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਇਸ ਸੜਕ ਦੀ ਹਾਲਤ ਖ਼ਸਤਾ ਬਣੀ ਹੋਈ ਹੈ। 
ਕੱਲ ਹੋਈ ਤੇਜ਼ ਬਰਸਾਤ ਕਾਰਨ ਇਥੇ ਬਰਸਾਤੀ ਪਾਣੀ ਭਰ  ਗਿਆ। ਜਿਸ ਵਿੱਚ ਕਈ ਅਣਜਾਣ ਵਾਹਨ ਚਾਲਕ ਟੋਇਆਂ ਵਿੱਚ ਫਸ ਗਏ। ਇਸੇ ਸੜਕ ਤੇ ਅੱਗੇ ਜਾਕੇ ਪਿੰਡ ਮੁਬਾਰਕਪੁਰ ਨੇੜੇ ਡੀਐੱਸਪੀ ਦਫਤਰ ਸਥਿਤ ਹੈ। ਜਿਸ ਦੇ ਸਾਹਮਣੇ ਸੜਕ ਤੇ ਵੱਡਾ ਟੋਇਆਂ ਵਾਹਨਾਂ ਦੀ ਸਪੀਡ ਹੌਲੀ ਕਰ ਰਿਹਾ ਹੈ। ਇਥੇ ਖਸਤਾ ਹਾਲਤ ਬਣੀ ਸੜਕ ਕਿਸੇ ਸਮੇ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਥੇ  ਹੀ ਬੱਸ ਨਹੀਂ ਇਸ ਤੋ ਅੱਗੇ ਮੁਬਾਰਕਪੁਰ ਚੌਂਕ ਤੇ ਸੜਕ ਦੀ ਹਾਲਤ ਹੋਰ ਵੀ ਮਾੜੀ ਹੋਈ ਪਈ ਹੈ। ਛੋਟੇ ਜਿਹੇ ਟੋਟੇ ਤੇ ਦਰਜਨਾਂ ਟੋਏ ਪਾਣੀ ਨਾਲ ਭਰ ਗਏ ਜ਼ੋ ਕਿ ਹਾਦਸੇ ਦੀ ਉਡੀਕ ਕਰ ਰਹੇ ਹਨ। ਵਾਹਨ ਚਾਲਕਾਂ ਇਨ੍ਹਾਂ ਟੋਇਆਂ ਤੋ ਬਚਣ ਲਈ ਐਵੇਂ ਨਿਕਲਦੇ ਹਨ ਜਿਵੇਂ ਸੱਪ ਵੱਲ ਖ਼ਾ ਕੇ ਚਲਦਾ ਹੈ। ਵੱਡੇ ਵਾਹਨ ਤਾਂ ਟੋਇਆਂ ਵਿੱਚੋ  ਨਿਕਲ ਜਾਂਦੇ ਹਨ ਲੇਕਿਨ ਕਾਰ ਚਾਲਕਾਂ  ਨੂੰ ਟੋਇਆਂ ਤੋ ਬਹੁਤੀ ਸਾਵਧਾਨੀ ਨਾਲ ਨਿਕਲਣਾ ਪੈਂਦਾ ਹੈ। ਇਸ ਤੋ। ਇਲਾਵਾ ਦੋ ਪਹਿਆ ਵਾਹਨ ਚਾਲਕਾਂ ਲਈ ਇੱਥੋਂ ਨਿਕਲਣਾ ਕਿਸੇ ਚੁਣੌਤੀ ਤੋ ਘੱਟ ਨਹੀਂ ਹੈ। ਡੇਰਾਬੱਸੀ ਮੁਬਾਰਕਪੁਰ ਰੋਡ ਤੇ ਪਏ ਡੂੰਘੇ ਟੋਇਆਂ ਕਾਰਨ ਲੋਕਾਂ ਦੇ ਮਹਿੰਗੇ ਵਾਹਨ ਨੂੰ ਨੁਕਸਾਨੇ ਜਾ ਰਹੇ ਹਨ।
ਇਸ ਖੇਤਰ ਦੇ ਲੋਕਾਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸਾਸ਼ਨਿਕ ਅਧਿਕਾਰੀ ਏ ਸੀ ਵਾਲੇ ਦਫਤਰਾਂ ਵਿੱਚ ਆਰਾਮ ਫਰਮਾ ਰਹੇ ਹਨ ਅਤੇ ਡੇਰਾਬੱਸੀ ਖ਼ੇਤਰ ਦੇ ਲੋਕ ਟੁੱਟੀ ਸੜਕਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸੇ ਤਰਾ ਬਰਵਾਲਾ ਸੜਕ ਕਿਨਾਰੇ ਖੁੱਲ੍ਹੇ ਟੋਏ ਪਾਣੀ ਭਰਨ ਕਰਕੇ ਵਿਖਾਈ ਨਹੀਂ ਦਿੰਦੇ ਜੋਂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕੱਲ ਮੀਂਹ ਪੀਣ ਤੇ ਅਜਿਹੇ ਟੋਏ ਵਿੱਚ ਕਾਰ ਫ਼ਸ ਗਈ, ਜਿਸ ਨੂੰ  ਕੱਢਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਪਿਆ। ਡੇਰਾਬੱਸੀ ਇਲਾਕੇ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ।