ਫੇਸਬੁੱਕ ਤੇ ਪਾਈ ਗਈ ਭੜਕਾਊ ਪੋਸਟ ਸਬੰਧੀ ਮੁਆਫ਼ੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ
ਗੜ੍ਹਸ਼ੰਕਰ, 27 ਸਤੰਬਰ - ਸੋਸ਼ਲ ਮੀਡੀਆ ਦੇ ਫੇਸਬੁਕ ਪਲੇਟਫਾਰਮ ਤੇ ਹਿੰਦੂ ਧਰਮ ਨੂੰ ਨਿਸ਼ਾਨੇ ਤੇ ਲੈ ਕੇ ਭੜਕਾਊ ਪੋਸਟ ਪਾਉਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਬਜਰੰਗ ਦਲ ਦੇ ਜਿਲ੍ਹਾ ਨਵਾਂਸ਼ਹਿਰ ਤੋਂ ਪ੍ਰਧਾਨ ਸੰਦੀਪ ਸਿੰਘ ਰਾਣਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦਿੱਤੀ ਹੋਈ ਇੱਕ ਦਰਖਾਸਤ ਤੇ ਅਮਲ ਕਰਦੇ ਹੋਏ ਸਥਾਨਕ ਪੁਲਿਸ ਵੱਲੋਂ ਅੱਜ ਇਸ ਪੋਸਟ ਨੂੰ ਪਾਉਣ ਵਾਲੇ ਸੈਂਡੀ ਭੱਜਲਾਂ ਵਾਸੀ ਭੱਜਲਾਂ ਨੂੰ ਪੱਖ ਦੱਸਣ ਲਈ ਬੁਲਾਇਆ ਗਿਆ ਸੀ।ਸੈਂਡੀ ਭੱਜਲਾਂ ਪੁੱਤਰ ਰਾਮ ਆਸਰਾ ਪਿੰਡ ਭੱਜਲ ਵੱਲੋਂ ਮੁਆਫੀ ਮੰਗ ਲੈਣ ਨਾਲ ਮਾਮਲਾ ਸੁਲਝ ਗਿਆ।

ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਗਿਆ ਸੀ ਕਿ ਉਕਤ ਵਿਅਕਤੀ ਨੇ ਹਿੰਦੂ ਸਮਾਜ ਖਿਲਾਫ ਭੜਕਾਊ ਪੋਸਟ ਪਾਈ ਹੈ ਜਿਸ ਕਾਰਨ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਵੱਲੋਂ ਫੇਸਬੁੱਕ ਤੇ ਪਾਈ ਗਈ ਭੜਕਾਊ ਪੋਸਟ ਸਬੰਧੀ ਮੁਆਫ਼ੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਜਰੰਗ ਦਲ ਸੰਦੀਪ ਸਿੰਘ ਰਾਣਾ ਦੇ ਨਾਲ ਕਪਿਲ ਮਲਹੋਤਰਾ, ਰਾਜੀਵ ਰਾਣਾ, ਚੇਤਨ ਗੁਲਾਟੀ, ਰਾਣਾ ਚੰਦਰਭਾਨ ਪ੍ਰਧਾਨ ਗਊਸ਼ਾਲਾ ਗੜ੍ਹਸ਼ੰਕਰ ਸਹਿਤ ਬਿੱਟੂ ਸੈਲਾ ਖੁਰਦ, ਸਰਿਤਾ ਸ਼ਰਮਾਂ, ਦਲਵੀਰ ਸਿੰਘ ਰਾਜੂ ਗੜਸ਼ੰਕਰ ਅਤੇ ਹੋਰ ਵੀ ਹਾਜ਼ਰ ਸਨ।