ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਮੀਟਿੰਗ ਹੋਈ।
ਨਵਾਂਸ਼ਹਿਰ - ਪੈਨਸ਼ਨਰਜ਼ ਐਸੋਸੀਏਸ਼ਨ Pspcl/Tcl ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਅਤੇ ਸਰਕਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿੱਚ ਸਰਕਲ ਵਿੱਤ ਸਕੱਤਰ ਕੁਲਵਿੰਦਰ ਅਟਵਾਲ, ਮੰਡਲ ਸਕੱਤਰ ਮਦਨ ਲਾਲ ਰਾਮਰਾਏ ਪੁਰ, ਸ਼ਿਵਰਾਜ, ਸਤਪਾਲ ਭਾਟੀਆ, ਨਿਰੰਜਨ ਕੰਗਾਂ, ਪਰੇਮ ਚਣਕੋਆ, ਰਵਿੰਦਰ ਭਾਸਕਰ ਰਾਹੋਂ, ਜੁਗਿੰਦਰ ਸਿੰਘ ਬੇਗਮਪੁਰ, ਸ਼ੰਭੂ ਨਰਾਇਣ ਰਾਹੋਂ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਦੀ ਮੰਗਾਂ ਪ੍ਰਤੀ ਲਾਰਿਆਂ ਦੀ ਟਾਲ ਮਟੋਲ ਨੀਤੀ ਅਤੇ ਬਾਰ-2 ਮੀਟਿੰਗਾਂ ਤਹਿ ਕਰ ਕੇ ਮੀਟਿੰਗਾਂ ਤੋਂ ਭੱਜਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।

ਸਰਕਾਰ ਦੀ ਇਸ ਘੱਟੀਆ ਨੀਤੀ ਖਿਲਾਫ ਮੁਲਾਜਮਾਂ ਅਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵੱਲੋਂ ਉਲੀਕੇ ਸ਼ੰਘਰਸ਼ ਮੁਤਾਬਿਕ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਟੇਟ ਪੱਧਰੀ ਰੈਲੀ ਤੇ ਰੋਸ ਮਾਰਚ ਵਿਚ ਹੁੰਮ ਹਮਾਕੇ ਸ਼ਮੂਲੀਅਤ ਕੀਤੀ ਜਾਵੇਗੀ।ਇਸ ਉਪਰੰਤ 11ਸਤੰਬਰ ਨੂੰ ਮੰਡਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।
ਪੈਨਸ਼ਨਰਜ਼ ਦੀਆਂ ਹੱਕੀ ਅਤੇ ਜਾਇਜ ਮੰਗਾਂ ਜਿਹਨਾ ਵਿੱਚ 2.59 ਦਾ ਫੈਕਟਰ,1-1-16 ਤੋਂ ਡੀ ਏ ਦਾ ਬਕਾਇਆ ਅਤੇ ਪੈਂਡਿੰਗ ਪਈਆਂ ਡੀ ਏ ਦੀਆਂ ਕਿਸ਼ਤਾਂ, ਮੈਡੀਕਲ ਭੱਤੇ ਵਿੱਚ ਵਾਧਾ, ਮੈਡੀਕਲ ਕੈਸ਼ਲੈਸ ਸਕੀਮ ਦੀ ਮੁੜ ਬਹਾਲੀ, ਪੈਨਸ਼ਨਰਜ਼ ਨੂੰ ਯੂਨਿਟਾਂ ਵਿੱਚ ਰਿਆਇਤ, ਬਿਨਾਂ ਸ਼ਰਤ 23 ਸਾਲਾ ਲਾਭ, ਡਿਵੈਲਪਮੈਂਟ ਦੇ ਨਾਂ ਤੇ ਕੱਟਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਬਰੀ ਜੱਜੀਆ ਟੈਕਸ ਤੁਰੰਤ ਬੰਦ ਕਰਨਾ ਆਦਿ ਮੰਗਾਂ ਨੂੰ ਸਰਕਾਰ ਵੱਲੋਂ ਜਾਇਜ਼ ਕਰਾਰ ਦਿੰਦੇ ਹੋਏ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਅਤੇ ਲਾਰਿਆਂ ਵਿਚ ਸਮਾਂ ਲੰਘਾਇਆ ਜਾ ਰਿਹਾ ਹੈ।
ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਵੱਲੋਂ ਨਿਭਾਈ ਗਈ।ਇਸ ਮੌਕੇ ਕਪਿਲ ਦੇਵ, ਸੁਰਿੰਦਰ, ਹੁਕਮ ਚੰਦ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਸੁਪਰਡੈਂਟ, ਗੁਰਦੇਵ ਸਿੰਘ ਰਾਹੋਂ, ਜੁਗਿੰਦਰ ਸਿੰਘ, ਜਗਰੂਪ, ਰਾਮਲੁਭਾਇਆ, ਓਮਪ੍ਕਾਸ਼ ਅਤੇ ਹੋਰ ਵੀ ਬਹੁਤ ਸਾਰੇ ਪੈਨਸ਼ਨਰਜ਼ ਹਾਜਰ ਸਨ।