ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਤੇ ਰਾਜੀਵ ਰਾਜਾ ਗਰੁਪ ਦਾ ਇੱਕ ਮੈਂਬਰ ਕਾਬੂ
ਪਟਿਆਲਾ, 10 ਸਤੰਬਰ - ਪਟਿਆਲਾ ਵਲੋਂ ਪੁਲਿਸ ਨੇ ਇੱਕ ਹੋਰ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੀਵ ਰਾਜਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ਼ ਪਟਿਆਲਾ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 32 ਬੋਰ ਦੇ ਚਾਰ ਪਿਸਤੌਲ ਅਤੇ 26 ਕਾਰਤੂਸ ਬਰਾਮਦ ਕੀਤੇ ਹਨ। ਐਸਪੀ (ਡੀ) ਪਟਿਆਲਾ ਯੋਗੇਸ਼ ਸ਼ਰਮਾ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੋਹਿਤ ਕੁਮਾਰ ਉਰਫ਼ ਚੀਕੂ ਵਾਸੀ ਨਿਊ ਮਾਲਵਾ ਕਲੋਨੀ, ਸਨੌਰੀ ਅੱਡਾ ਅਤੇ ਸੁਖਪਾਲ ਸਿੰਘ ਵਾਸੀ ਪਿੰਡ ਹਰਿਆਉ ਥਾਣਾ, ਜ਼ਿਲ੍ਹਾ ਸੰਗਰੂਰ, ਜੋ ਕਿ ਗੈਂਗਸਟਰ ਲਾਰੈਂਸ ਦੇ ਨਜ਼ਦੀਕੀ ਰਹੇ ਨਵ ਲਾਹੌਰੀਆ ਨਾਲ ਮਿਲ ਕੇ ਜੁਰਮ ਨੂੰ ਅੰਜਾਮ ਦਿੰਦੇ ਸਨ। ਦੋਵਾਂ ਕੋਲੋਂ ਦੋ ਪਿਸਤੌਲ, ਪੁਆਇੰਟ 32 ਬੋਰ ਅਤੇ 12 ਕਾਰਤੂਸ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ ਗੈਂਗਸਟਰ ਰਾਜੀਵ ਰਾਜਾ ਦੇ ਨਾਲ ਮਿਲਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਹੱਲਾ ਸ਼ਮਸ਼ੇਰ ਸਿੰਘ ਥਾਣਾ ਕੋਤਵਾਲੀ ਦੇ ਰਹਿਣ ਵਾਲੇ ਯਸ਼ਰਾਜ ਉਰਫ ਕਾਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਲਜ਼ਮ ਨੂੰ ਪੁਲੀਸ ਨੇ ਡੀਅਰ ਪਾਰਕ ਇਲਾਕੇ ਵਿੱਚੋਂ ਕਾਬੂ ਕੀਤਾ, ਜਿਸ ਕੋਲੋਂ ਦੋ ਪਿਸਤੌਲ ਅਤੇ 14 ਕਾਰਤੂਸ ਬਰਾਮਦ ਹੋਏ। ਯਸ਼ਰਾਜ ਉਰਫ ਕਾਕਾ ਹਾਲ ਹੀ ਵਿੱਚ ਕਤਲ ਹੋਏ ਅਵਤਾਰ ਸਿੰਘ ਤਾਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ ਸੀ। ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਡਾ. ਨਾਨਕ ਸਿੰਘ ਦੀਆਂ ਹਦਾਇਤਾਂ ’ਤੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਪੁਲੀਸ ਪਾਰਟੀ ਨੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਜਰਿਮਾਂ ਨੂੰ ਵੱਖ-ਵੱਖ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਸੁਖਪਾਲ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ ਅਤੇ ਜੇਲ੍ਹ ਅੰਦਰ ਰਹਿੰਦਿਆਂ ਹੀ ਉਨ੍ਹਾਂ ਨੇ ਸਾਲ 2022 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨਵਪ੍ਰੀਤ ਸਿੰਘ ਉਰਫ਼ ਨਵ ਲਾਹੌਰੀਆ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਦੋਵਾਂ ਨੇ ਮਿਲ ਕੇ ਕਈ ਵਾਰਦਾਤਾਂ ਕੀਤੀਆਂ।
ਰੋਹਿਤ ਕੁਮਾਰ, ਤੇਜਪਾਲ ਦਾ ਸਾਥੀ ਰਿਹਾ ਹੈ ਜਿਸ ਦਾ ਹਾਲ ਹੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਤੇਜਪਾਲ ਨੂੰ ਅਪਰੈਲ 2024 ਵਿੱਚ ਸਨੌਰੀ ਅੱਡਾ ਇਲਾਕੇ ਵਿੱਚ ਪੁਨੀਤ ਸਿੰਘ ਗੋਲਾ ਨੇ ਮਾਰਿਆ ਸੀ। ਇਸ ਕਤਲ ਕਾਂਡ ਦੇ ਮੁਲਜ਼ਮਾਂ ਤੋਂ ਬਦਲਾ ਲੈਣ ਲਈ ਹੀ ਸੁਖਪਾਲ ਅਤੇ ਰੋਹਿਤ ਹਥਿਆਰਾਂ ਸਮੇਤ ਇਲਾਕੇ ਵਿੱਚ ਘੁੰਮ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲੀਸ ਦੇ ਅੜਿੱਕੇ ਚੜ੍ਹ ਗਏ।