"PEC NSS ਵਿੰਗ ਨੇ 'ਇੱਕ ਰੁੱਖ ਮਾਂ ਦੇ ਨਾਮ' ਵ੍ਰਿਖਸ਼ਾਰੋਪਣ ਮੁਹਿੰਮ ਦਾ ਆਯੋਜਨ ਕੀਤਾ"

ਚੰਡੀਗੜ੍ਹ, 9 ਸਤੰਬਰ 2024:- ਪੰਜਾਬ ਇੰਜੀਨੀਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਟੀ), ਚੰਡੀਗੜ੍ਹ ਦੇ ਨੈਸ਼ਨਲ ਸਰਵਿਸ ਸਕੀਮ (NSS) ਵਿਂਗ ਵੱਲੋਂ ਅੱਜ PEC ਕੈਂਪਸ ਵਿੱਚ "ਇੱਕ ਰੁੱਖ ਮਾਂ ਦੇ ਨਾਂ" ਮੁਹਿੰਮ ਹੇਠ ਬੂਟੇ ਲਾਉਣ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨੇ 5 ਜੂਨ 2024 ਨੂੰ ਕੀਤੀ ਸੀ। ਇਸਦਾ ਮਕਸਦ ਲੋਕਾਂ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਇੱਕ ਰੁੱਖ ਲਗਾਉਣ ਅਤੇ ਧਰਤੀ ਮਾਂ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ।

ਇਸ ਪ੍ਰੋਗਰਾਮ ਵਿੱਚ PEC ਦੇ ਡਾਇਰੈਕਟਰ (ਐੱਡ ਅੰਤਰਿਮ) ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਪ੍ਰੋ. ਸੁਸ਼ਾਂਤ ਸਮੀਰ (ਚੇਅਰਮੈਨ ਐਸਟੇਟ), ਪ੍ਰੋ. ਸੰਦੀਪ ਕੌਰ (NSS ਕੋਆਰਡੀਨੇਟਰ), ਡਾ. ਮਯੰਕ ਗੁਪਤਾ ਅਤੇ ਡਾ. ਰਤਨ ਲਾਲ ਨੇ ਹਿੱਸਾ ਲਿਆ। NSS ਦੇ ਵੋਲੰਟੀਅਰਾਂ ਅਤੇ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਵੀ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਭਾਗ ਲਿਆ। PEC ਮਾਰਕੀਟ ਦੇ ਕੋਲ 50 ਵੱਖ-ਵੱਖ ਕਿਸਮਾਂ ਦੇ ਪੌਧੇ ਲਗਾਏ ਗਏ।
ਇਸ ਪਹਲ ਨਾਲ, PEC ਵਾਤਾਵਰਣ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਵਿੱਚ ਅਪਣਾ ਯੋਗਦਾਨ ਜਾਰੀ ਰੱਖਦੇ ਹੋਏ ਹਰੇ-ਭਰੇ ਭਵਿੱਖ ਲਈ ਆਪਣੀ ਵਚਨਬੱਧਤਾ ਨੂੰ ਦੁਹਰਾ ਰਿਹਾ ਹੈ।