ਗਿਆਨੀ ਦਾਨ ਸਿੰਘ ਸੰਘਾ ਜੀ ਦੀ ਪੰਜਵੀਂ ਬਰਸੀ ਮੌਕੇ ਸਰਕਾਰੀ ਮਿਡਲ ਸਕੂਲ ਲੰਗੇਰੀ ਦੇ ਕੰਪਲੈਕਸ ਵਿੱਚ ਵੱਖ-ਵੱਖ ਤਰ੍ਹਾਂ ਦੇ 250 ਬੂਟੇ ਲਗਵਾਏ
ਮਾਹਿਲਪੁਰ, 27 ਜੁਲਾਈ - ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਵੱਲੋ ਸਰਕਾਰੀ ਮਿਡਲ ਸਕੂਲ ਲੰਗੇਰੀ ਵਿਖੇ ਗਿਆਨੀ ਦਾਨ ਸਿੰਘ ਸੰਘਾ ਜੀ ਦੀ ਪੰਜਵੀਂ ਬਰਸੀ ਦੇ ਸੰਬੰਧ ਵਿੱਚ ਉਨਾਂ ਦੇ ਪਰਿਵਾਰਿਕ ਮੈਂਬਰਾਂ ਅਮਰਜੀਤ ਸਿੰਘ ਸੰਘਾ, ਬ੍ਰਹਮਜੋਤ ਸਿੰਘ ਸੰਘਾ ਅਤੇ ਪਰਮਜੀਤ ਸੰਘਾ ਦੇ ਭਰਪੂਰ ਸਹਿਯੋਗ ਸਦਕਾ ਸਕੂਲ ਵਿੱਚ 250 ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਪਰਉਪਕਾਰ ਦਾ ਕਾਰਜ ਕੀਤਾ ਗਿਆ।

ਇਸ ਮੌਕੇ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਬਲਵੀਰ ਸਿੰਘ ਜੀ ਲੰਗੇਰੀ, ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ, ਨਿਰਮਲ ਕੌਰ ਬੋਧ, ਮੈਡਮ ਸਰਿਤਾ ਸ਼ਰਮਾ ਕੁਲਵਿੰਦਰ ਬਿੱਟੂ ਸੈਲਾ ਖੁਰਦ, ਲਾਲ ਚੰਦ ਗੋਇਲ, ਮੈਡਮ ਮੁਕੇਸ਼ ਕੁਮਾਰੀ, ਪ੍ਰਨਾਮ ਸਿੰਘ ਮੈਨੇਜਰ ਕੋਆਪਰੇਟਿਵ ਬੈਂਕ, ਦਰਸ਼ਨ ਸਿੰਘ, ਤੀਰਥ ਸਿੰਘ, ਰੇਸ਼ਮ ਸਿੰਘ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਮਨਜਿੰਦਰ ਪਾਲ ਸਕੂਲ ਮੁਖੀ, ਮੈਡਮ ਮੁਮਤਾਜ, ਦੀਕਸ਼ਾ, ਪ੍ਰਭਦੀਪ, ਮਨਜੋਤ, ਲਵਲੀਨ,ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਅਤੇ ਪਿੰਡ ਦੀਆਂ ਸਨਮਾਨ ਯੋਗ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਨੇ ਕਿਹਾ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਸਰਬੱਤ ਦਾ ਭਲਾ ਟਰਸਟ ਹੁਸ਼ਿਆਰਪੁਰ ਵਧਾਈ ਦਾ ਹੱਕਦਾਰ ਹੈ, ਜੋ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਵਾ ਕੇ ਪਰਉਪਕਾਰ ਦਾ ਕਾਰਜ ਕਰ ਰਿਹਾ ਹੈ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਸੰਤ ਬਾਬਾ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਗਿਆਨੀ ਦਾਨ ਸਿੰਘ ਜੀ ਦੀ ਪੰਜਵੀਂ ਬਰਸੀ ਮੌਕੇ ਅੱਜ ਪਿੰਡ ਦੇ ਮਿਡਲ ਸਕੂਲ ਕੰਪਲੈਕਸ ਵਿੱਚ 250 ਬੂਟੇ ਲਗਾਏ ਗਏ ਹਨ ਅਤੇ 250 ਬੂਟੇ ਸਰਕਾਰੀ ਸਕੂਲ ਮਾਹਿਲਪੁਰ ਵਿਖੇ ਲਗਾਏ ਜਾਣਗੇ। ਇਸ ਮੌਕੇ ਬ੍ਰਹਮਜੋਤ ਸਿੰਘ ਸੰਘਾ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਵੱਲੋਂ ਆਏ ਹੋਏ ਸਾਥੀਆਂ ਅਤੇ ਸਕੂਲ ਦੇ ਬੱਚਿਆਂ ਨੂੰ ਚਾਹ ਪਾਣੀ ਛਕਾਇਆ ਗਿਆ ਅਤੇ ਫਰੂਟ ਵਰਤਾਇਆ ਗਿਆ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਰਲ ਮਿਲ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਵਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਕੀਤਾ।