ਰਾਜਪੁਰਾ ਪੁਲੀਸ ਵਲੋਂ 100 ਪੇਟੀਆਂ ੪ਰਾਬ ਸਮੇਤ ਦੋ ਵਿਅਕਤੀ ਕਾਬੂ

ਰਾਜਪੁਰਾ, 27 ਜੁਲਾਈ - ਪੰਜਾਬ ਪੁਲੀਸ ਵਲੋਂ ਨਸ਼ਿਆਂ ਅਤੇ ਨਾਜਾਇਜ ਸ਼ਰਾਬ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੌਰਾਨ ਪੁਲੀਸ ਨੇ 100 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪਟਿਆਲਾ ਦੇ ਐੱਸਐਸਪੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਦੇ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਐਸ ਐਚ ਓ ਥਾਣਾ ਸਦਰ ਰਾਜਪੁਰਾ ਕਿਰਪਾਲ ਸਿੰਘ ਮੋਹੀ ਅਤੇ ਪੁਲੀਸ ਟੀਮ ਵਲੋਂ ਰਾਜਪੁਰਾ ਸਰਹਿੰਦ ਮੇਨ (ਜੀ ਟੀ ਰੋਡ) ਤੇ ਪਿੰਡ ਉਕਸੀ ਜੱਟਾ ਵਿਖੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਗੱਡੀ ਦੀ ਤਲਾਸ਼ੀ ਦੌਰਾਨ ਸ਼ਰਾਬ ਦੀਆਂ 100 ਪੇਟੀਆ (1200 ਬੋਤਲਾਂ) ਅੰਗਰੇਜੀ ਸ਼ਰਾਬ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ ਕੈਂਟਰ ਚਾਲਕ ਅਭਿਸ਼ੇਕ ਵਾਸੀ ਪਿੰਡ ਹਿਆਤਪੁਰਾ, ਜਿਲਾ ਅਮਰੋਹਾ (ਯੂਪੀ) ਅਤੇ ਉਸਦੇ ਸਾਥੀ ਗੋਪਾਲ ਸ਼ਰਮਾ ਵਾਸੀ ਪਿੰਡ ਤੈਪੁਗੜਾ ਤਹਿਸੀਲ ਤਿਜਾਰਾ (ਰਾਜਸਥਾਨ) ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਵਲੋਂ ਇਹ ਸ਼ਰਾਬ ਲੁਧਿਆਣਾ ਤੋਂ ਲਿਆ ਕੇ ਪਾਨੀਪਤ ਵਿੱਚ ਡੰਪ ਕੀਤੀ ਜਾਂਣੀ ਸੀ| ਜਿੱਥੋਂ ਗੁਜਰਾਤ ਵਿਖੇ ਸਪਲਾਈ ਹੋਣੀ ਸੀ। ਪੁਲੀਸ ਨੇ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਐਕਸਾਈਜ ਐਕਟ ਦੀ ਧਾਰਾ 61/1/14 ਤਹਿਤ ਮਾਮਲਾ ਦਰਜ ਕੀਤਾ ਹੈ| ਅਤੇ ਐਕਸਾਇਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਇੰਸਪੈਕਟਰ ਬਲਕਾਰ ਸਿੰਘ ਨੂੰ ਮੌਕੇ ਤੇ ਸੱਦ ਕੇ ਦੋਵਾਂ ਤੋਂ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।