
ਭਾਰਤ ਵਿਕਾਸ ਪ੍ਰੀਸ਼ਦ ਦਾ 62ਵਾਂ ਸਥਾਪਨਾ ਦਿਵਸ ਮਨਾਇਆ
ਐਸ ਏ ਐਸ ਨਗਰ, 27 ਜੁਲਾਈ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ, ਦੇ ਆਪਸੀ ਸਹਿਯੋਗ ਨਾਲ, ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦਾ 62ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ ਦੀ ਮੁਹਾਲੀ ਬਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਡਾ ਆਈ ਸੀ ਸਯਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਜਦੋਂਕਿ ਅਤੇ ਸ਼੍ਰੀ ਅਸ਼ੋਕ ਕੁਮਾਰ ਜੈਨ ਅਤੇ ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਦੇ ਪ੍ਰਧਾਨ ਸ੍ਰੀ ਦੇਸ ਰਾਜ ਗੁਪਤਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਐਸ ਏ ਐਸ ਨਗਰ, 27 ਜੁਲਾਈ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ, ਦੇ ਆਪਸੀ ਸਹਿਯੋਗ ਨਾਲ, ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦਾ 62ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ ਦੀ ਮੁਹਾਲੀ ਬਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਡਾ ਆਈ ਸੀ ਸਯਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਜਦੋਂਕਿ ਅਤੇ ਸ਼੍ਰੀ ਅਸ਼ੋਕ ਕੁਮਾਰ ਜੈਨ ਅਤੇ ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਦੇ ਪ੍ਰਧਾਨ ਸ੍ਰੀ ਦੇਸ ਰਾਜ ਗੁਪਤਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ੍ਰੀ ਸੋਮ ਨਾਥ ਸ਼ਰਮਾ, ਸ੍ਰੀ ਡੀ ਪੀ ਐੱਸ ਛਾਬੜਾ, ਸ੍ਰੀ ਜੀਤ ਗੋਗੀਆ, ਸ੍ਰੀ ਬਰਖਾ ਰਾਮ, ਸ੍ਰੀ ਉਪੇਸ਼ ਕੁਮਾਰ ਅਤੇ ਸ੍ਰੀ ਐਮ ਪੀ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਸ੍ਰੀ ਸਤੀਸ਼ ਵਿਜ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਅਸ਼ੋਕ ਪਵਾਰ ਨੇ ਮੁਹਾਲੀ ਬ੍ਰਾਂਚਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਜਿਲ੍ਹਾ ਕਨਵੀਨਰ ਸ੍ਰੀ ਸੁਧੀਰ ਗੁਲਾਟੀ ਵੱਲੋਂ ਪ੍ਰੀਸ਼ਦ ਬਾਰੇ ਵਿਸ਼ਤਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਸਥਾ ਦੇ ਮੈਂਬਰਾਂ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ। ਸੰਸਥਾ ਵਲੋਂ ਮੁਫਤ ਮੈਡੀਕਲ ਸੇਵਾ ਦੇਣ ਲਈ ਡਾ: ਸੁਨੀਲ ਪਾਠਕ, ਯੋਗ ਸੇਵਾ ਲਈ ਸ਼ਿਵ ਕੁਮਾਰ, ਵੈਟਰਨ ਖਿਡਾਰਨ ਸ਼੍ਰੀਮਤੀ ਸੁਰਿੰਦਰ ਕੌਰ, ਅਕੈਡਮਿਕ ਅਤੇ ਲਿਟਰੇਚਰ ਖੇਤਰ ਵਿੱਚ ਕੀਤੇ ਕੰਮ ਲਈ ਸ਼੍ਰੀਮਤੀ ਸ਼ੂਧਾ ਜੈਨ ਅਤੇ ਪ੍ਰੀਸ਼ਦ ਦੇ ਸੀਨੀਅਰ ਮੈਂਬਰਾਂ ਸ਼੍ਰੀ ਮਨਜੀਤ ਸਿੰਘ ਭੱਲਾ, ਸ਼੍ਰੀ ਵੀ ਕੇ ਸਿੰਗਲ, ਸ਼੍ਰੀ ਰਾਜਨ ਮੂੰਜਾਲ ਅਤੇ ਸ਼੍ਰੀ ਦੌਲਤ ਰਾਮ ਕੰਬੋਜ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਮੁਹਾਲੀ ਸ਼ਹਿਰ ਦੇ 13 ਅਤੇ ਨਾਲ ਲਗਦੇ ਪਿੰਡਾਂ ਦੇ 4 ਸਕੂਲਾਂ ਦੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਦਸਵੀਂ ਕਲਾਸ ਦੀ ਪ੍ਰੀਖਿਆ ਵਿਚ ਆਪਣੇ ਆਪਣੇ ਸਕੂਲ ਵਿਚ ਅੱਵਲ ਰਹਿਣ ਲਈ ਸਨਮਾਨ ਚਿੰਨ੍ਹ, ਇਕ ਕਿਤਾਬ ‘ਭਾਰਤ ਕੋ ਜਾਣੋ’ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਸ਼੍ਰੀ ਚਿਮਨ ਲਾਲ ਵੱਲੋਂ ਕੀਤਾ ਗਿਆ।
