ਬੱਜਟ ਨੇ ਦੇਸ਼ ਦੇ ਆਮ ਨਾਗਰਿਕਾਂ ਪੱਲੇ ਪਾਈ ਘੋਰ ਨਿਰਾਸ਼ਾ,ਸਿਰਫ਼ ਸੱਤਾ ਦੇ ਭਾਈਵਾਲਾਂ ਨੂੰ ਦਿੱਤੀ ਗਈ ਖ਼ਾਸ ਤਵੱਜੋ--- ਤਲਵਿੰਦਰ ਸਿੰਘ ਹੀਰ

ਮਾਹਿਲਪੁਰ, 23 ਜੁਲਾਈ - ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਬਜਟ ਨਾਲ ਦੇਸ਼ ਦੇ ਆਮ ਨਾਗਰਿਕਾਂ ਤੇ ਮੁਲਾਜ਼ਮਾਂ 'ਚ ਘੋਰ ਨਿਰਾਸ਼ਾ ਤੇ ਭਵਿੱਖ ਪ੍ਰਤੀ ਚਿੰਤਾ ਹੈ। ਖੇਤੀਬਾੜੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਖੇਤੀ ਖੇਤਰ ਦੇ ਵਿਕਾਸ ਤੇ ਕਿਸਾਨਾਂ ਮਜ਼ਦੂਰਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਉਲੀਕੀ ਗਈ।

ਮਾਹਿਲਪੁਰ,  23 ਜੁਲਾਈ - ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਬਜਟ ਨਾਲ ਦੇਸ਼ ਦੇ ਆਮ ਨਾਗਰਿਕਾਂ ਤੇ ਮੁਲਾਜ਼ਮਾਂ 'ਚ ਘੋਰ ਨਿਰਾਸ਼ਾ ਤੇ ਭਵਿੱਖ ਪ੍ਰਤੀ ਚਿੰਤਾ ਹੈ।  ਖੇਤੀਬਾੜੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਖੇਤੀ ਖੇਤਰ ਦੇ ਵਿਕਾਸ ਤੇ ਕਿਸਾਨਾਂ ਮਜ਼ਦੂਰਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਉਲੀਕੀ ਗਈ।  ਸਰਕਾਰੀ ਖੇਤਰ ਦੀ ਮਜ਼ਬੂਤੀ ਤੇ ਉਸ ਵਿੱਚ ਰੁਜ਼ਗਾਰ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ।ਆਰਥਿਕ ਪੱਖੋਂ ਬਿਲਕੁਲ ਅਧੂਰਾ ਇਹ ਪੂਰਾ ਸੂਰਾ ਸਿਆਸੀ ਬਜਟ ਸੱਤਾ ਬਚਾਉਣ ਖਾਤਰ ਦੇਸ਼ ਦੇ ਇੱਕ ਦੋ ਸੂਬਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ।ਹਕੂਮਤ ਨੇ ਆਪਣੇ ਚਹੇਤੇ ਸਰਮਾਏਦਾਰਾਂ ਤੇ ਸਿਆਸੀ ਭਾਈਵਾਲਾਂ ਨੂੰ ਲਾਭ ਪਹੁੰਚਾਣ ਲਈ ਪੂਰੇ ਦੇਸ਼ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਨੂੰ ਦਰਕਿਨਾਰ ਕੀਤਾ ਹੈ। ਅਖੌਤੀ ਚਮਤਕਾਰੀ ਬਜਟ ਅਸਲ ਵਿੱਚ ਵਿਨਾਸ਼ਕਾਰੀ ਰੂਪ ਵਿੱਚ ਸਾਹਮਣੇ ਆਇਆ। ਆਰਥਿਕ ਮੰਦਹਾਲੀ ਨਾਲ ਜੂਝਦੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਭੀ ਗੰਭੀਰ ਵਿੱਤੀ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।