
ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਇੱਕ ਘਰ ਵਿੱਚ ਆਪਣੇ ਦੋ ਆਦਮੀ ਭੇਜ ਕੇ ਘਰ ਮਾਲਿਕ ਨੂੰ ਸ਼ਰਾਬ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਨਕਾਮ
ਹੁਸ਼ਿਆਰਪੁਰ - ਬੀਤੇ ਦਿਨੀਂ ਪਿੰਡ ਮਜਾਰਾ ਡੀਂਗਰੀਆਂ ਵਿਖੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਇੱਕ ਘਰ ਵਿੱਚ ਆਪਣੇ ਦੋ ਆਦਮੀ ਭੇਜ ਕੇ ਘਰ ਮਾਲਿਕ ਨੂੰ ਝੂਠਾ ਸ਼ਰਾਬ ਦੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਹੋਈ ਨਾਕਾਮ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਜਾਰਾ ਡੀਂਗਰੀਆਂ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਰਾਮਜੀ ਦਾਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈ ਆਪਣੀ ਪਸ਼ੂਆਂ ਦੀ ਹਵੇਲੀ ਵਿੱਚ ਆਪਣੇ ਬੇਟੇ ਨਾਲ ਜਰਨੇਟਰ ਠੀਕ ਕਰ ਰਿਹਾ ਸੀ
ਹੁਸ਼ਿਆਰਪੁਰ - ਬੀਤੇ ਦਿਨੀਂ ਪਿੰਡ ਮਜਾਰਾ ਡੀਂਗਰੀਆਂ ਵਿਖੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵਲੋਂ ਇੱਕ ਘਰ ਵਿੱਚ ਆਪਣੇ ਦੋ ਆਦਮੀ ਭੇਜ ਕੇ ਘਰ ਮਾਲਿਕ ਨੂੰ ਝੂਠਾ ਸ਼ਰਾਬ ਦੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਹੋਈ ਨਾਕਾਮ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਜਾਰਾ ਡੀਂਗਰੀਆਂ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਰਾਮਜੀ ਦਾਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈ ਆਪਣੀ ਪਸ਼ੂਆਂ ਦੀ ਹਵੇਲੀ ਵਿੱਚ ਆਪਣੇ ਬੇਟੇ ਨਾਲ ਜਰਨੇਟਰ ਠੀਕ ਕਰ ਰਿਹਾ ਸੀ ਤਾਂ ਸਾਡੀ ਹਵੇਲੀ ਦਾ ਮੇਨ ਗੇਟ ਖੋਲ੍ਹ ਕੇ ਦੋ ਅਣਪਛਾਤੇ ਵਿਅਕਤੀ ਗੇਟ ਅੰਦਰ ਦਾਖਲ ਹੋਏ ਤੇ ਸ਼ਰਾਬ ਦੀ ਮੰਗ ਕੀਤੀ ਤੇ ਸਾਨੂੰ ਉਨ੍ਹਾਂ ਤੇ ਛੱਕ ਹੋਇਆ ਕੋਲ ਬੈਠੇ ਉਨ੍ਹਾਂ ਦੇ ਲੜਕੇ ਨੇ ਭੱਜ ਕੇ ਜਾ ਹਵੇਲੀ ਦਾ ਗੇਟ ਬੰਦ ਕਰ ਅੰਦਰੋਂ ਕੁੰਡੀ ਲਾ ਲਈ ਤੇ ਹਵੇਲੀ, ਮਕਾਨ ਦੇ ਆਸ ਪਾਸ ਦੇ ਵਿਆਕਤੀਆ ਨੂੰ ਫੋਨ ਕਰ ਤੇ ਆਵਾਜ਼ ਮਾਰ ਹਵੇਲੀ 40-50 ਵਿਆਕਤੀ ਇਕੱਠੇ ਕੀਤਾ ਤੇ ਉਨ੍ਹਾਂ ਦੋ ਅਣਪਛਾਤੇ ਵਿਅਕਤੀਆਂ ਦੀ ਸ਼ਨਾਖ਼ਤ ਬਾਰੇ ਪਿੰਡ ਵਾਸੀਆਂ ਨੇ ਪੁੱਛਿਆ ਤੇ ਉਨ੍ਹਾਂ ਕੋਈ ਵੀ ਸਟੀਕ ਜਵਾਬ ਨਹੀਂ ਦਿੱਤਾ ਤੇ ਉਨ੍ਹਾਂ ਦੱਸਿਆ ਕਿ ਕਦੇ ਤਾ ਕਹਿੰਦੇ ਅਸੀਂ ਝੋਨਾ ਲਾਉਂਦੇ ਭਟਕਦੇ ਇੱਧਰ ਆ ਗਏ ਤੇ ਕਦੇ ਕਹਿੰਦੇ ਕਿ ਅਸੀ ਨਸਾ ਕੀਤਾ ਹੋਇਆ ਸੀ ਤਾ ਠੇਕੇ ਦੇ ਭੁਲੇਖੇ ਹਵੇਲੀ ਅੰਦਰ ਆ ਵੜ੍ਹੇ ਤੇ ਕਦੇ ਕਹਿੰਦੇ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਆ ਉਨ੍ਹਾਂ ਇਹ ਦੱਸਿਆ ਕਿ ਉਨ੍ਹਾਂ ਫੋਨ ਕਰ ਪਿੰਡ ਦੇ ਸਾਬਕਾ ਸਰਪੰਚ ਗੁਰਦਿਆਲ ਰਾਮ ਤੇ ਹੋਰ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਆਪਣੀ ਹਵੇਲੀ ਬੁਲਾਇਆ ਤੇ ਉਨ੍ਹਾਂ ਪਾਸੋਂ ਦੋ ਵਿਅਕਤੀਆਂ ਨੂੰ ਸੱਚ ਬੋਲਣ ਲਈ ਜਾਂ ਉਥੇ ਪੁਲਿਸ ਸੱਦਣ ਲਈ ਕਿਹਾ ਤਾਂ ਉਨ੍ਹਾਂ ਪਬਲਿਕ ਤੇ ਉਥੇ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੂੰ ਠੇਕੇ ਵਲੇ ਦੇ ਕਰਿੰਦਿਆਂ ਨੇ ਬਿੰਦਰ ਦੀ ਹਵੇਲੀ ਤੇ ਸਮਝਾ ਕੇ ਭੇਜਿਆ ਸੀ ਤੇ ਸ਼ਰਾਬ ਸੇਲ ਕਰਵਾਉਣ ਲਈ ਕਿਹਾ ਸੀ ।
ਇਸ ਮਾਮਲੇ ਸਬੰਧੀ ਕੀ ਕਹਿਣਾ ਹੈ ਸ਼ਰਾਬ ਠੇਕੇਦਾਰ ਦੇ ਕਰਿੰਦੇ ਅਸ਼ਨੀ ਦਾ :- ਇਸ ਮਾਮਲੇ ਸਬੰਧੀ ਸ਼ਰਾਬ ਠੇਕੇਦਾਰ ਦੇ ਕਰਿੰਦੇ ਅਸ਼ਨੀ ਨੂੰ ਫੋਨ ਤੇ ਇਸ ਮਾਮਲੇ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਅਣਜਾਣ ਵਿਅਕਤੀ ਨੇ ਦੱਸਿਆ ਕਿ ਮਜਾਰਾ ਡੀਂਗਰੀਆਂ ਵਿਖੇ ਬਿੰਦਰ ਨਾਮ ਦਾ ਵਿਅਕਤੀ ਸ਼ਰਾਬ ਵੇਚ ਰਿਹਾ ਹੈ ਤਾ ਉਨ੍ਹਾਂ ਵਲੋਂ ਹੀ ਇਸ ਮਾਮਲੇ ਸਬੰਧੀ ਦੋ ਆਪਣੇ ਹੀ ਮਾਹਿਲਪੁਰ ਸਾਈਡ ਦੇ ਦੋ ਵਿਅਕਤੀਆਂ ਨੂੰ ਸ਼ਰਾਬ ਸੇਲ ਕਰਵਾਉਣ ਲਈ ਗਾਹਕ ਬਣਾ ਕੇ ਭੇਜਿਆ ਸੀ । ਪਰ ਉਥੋ ਸ਼ਰਾਬ ਨਾ ਦੀ ਕੋਈ ਵੀ ਚੀਜ਼ ਨਹੀਂ ਮਿਲੀ ਤੇ ਸਾਬਕਾ ਸਰਪੰਚ ਗੁਰਦਿਆਲ ਰਾਮ ਤੇ ਹੋਰ ਪਿੰਡ ਵਾਸੀਆਂ ਦੀ ਸਹਿਮਤੀ ਨਾ ਉਨ੍ਹਾਂ ਦੇ ਗਾਹਕ ਬਣਾ ਕੇ ਭੇਜੇ ਦੋ ਵਿਅਕਤੀਆਂ ਨੂੰ ਜ਼ੁਮੇਵਾਰੀ ਤੇ ਉਥੋਂ ਲੈ ਕੇ ਜਾਣ ਦਿੱਤਾ ਗਿਆ ਅਤੇ ਕਿਹਾ ਮਾਮਲਾ ਸਰਪੰਚ ਸਾਹਿਬ ਨੇ ਨਿਬੇੜ ਦਿੱਤਾ ਤੁਸੀਂ ਖਬਰ ਨਾਂ ਲਾਇਓ ਕਹਿ ਕੇ ਫੋਨ ਕੱਟ ਦਿੱਤਾ । ਕੀ ਕਹਿਣਾ ਹੈ ਸਾਬਕਾ ਸਰਪੰਚ ਗੁਰਦਿਆਲ ਰਾਮ ਪਿੰਡ ਮਜਾਰਾ ਡੀਂਗਰੀਆਂ ਦਾ ਇਸ ਮਾਮਲੇ ਸਬੰਧੀ ਸਾਬਕਾ ਸਰਪੰਚ ਗੁਰਦਿਆਲ ਰਾਮ ਪਿੰਡ ਮਜਾਰਾ ਡੀਂਗਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਬਿੰਦਰ ਦਾ ਉਨ੍ਹਾਂ ਨੂੰ ਫੋਨ ਆਇਆ ਤਾਂ ਉਨਾਂ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੀ ਹਵੇਲੀ ਅੰਦਰ ਦਾਖਲ ਹੋਏ ਹਨ ਤੇ ਉਨ੍ਹਾਂ ਮੋਕਾ ਸਧਾਨ ਤੇ ਗਏ ਤੇ ਉਨ੍ਹਾਂ ਦੱਸਿਆ ਕਿ ਉਥੇ ਪਿੰਡ ਤੇ ਹੋਰ ਪਿੰਡਾਂ ਦੇ ਵਿਅਕਤੀ 40-50 ਦੇ ਕਰੀਬ ਇਕੱਠੇ ਸੀ ਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਉਨ੍ਹਾਂ ਮੰਜੇ ਤੇ ਬਿਠਾਇਆ ਹੋਇਆ ਸੀ , ਤੇ ਜਾ ਕੇ ਦੋ ਅਣਪਛਾਤੇ ਵਿਅਕਤੀਆਂ ਨੂੰ ਪੁੱਛਿਆ ਕਿ ਕਿਸ ਨੇ ਤੁਹਾਨੂੰ ਇਥੇ ਭੇਜਿਆ ਤੇ ਤੁਸੀ ਕਿਥੋਂ ਆਏ ਆ ਤੇ ਉਨ੍ਹਾਂ ਨੇ ਆਪਣਾ ਪਿੰਡ ਤਰਨਤਾਰਨ ਦੱਸਿਆ ਤੇ ਪਹਿਲਾਂ ਉਨ੍ਹਾਂ ਦੱਸਿਆ ਕਿ ਅਸੀਂ ਇਥੇ ਝੋਨਾ ਲਾਉਂਦੇ ਹਾ ਤੇ ਗਲਤੀ ਨਾਲ ਇਥੇ ਬੜ ਗਏ । ਸਰਪੰਚ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਕਿਹਾ ਤਾਂ ਉਨ੍ਹਾਂ ਦੋ ਅਣਪਛਾਤੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵਲੋਂ ਗਾਹਕ ਬਣਾ ਕੇ ਇਥੇ ਭੇਜਿਆ ਗਿਆ । ਇਸ ਸਬੰਧੀ ਸਰਪੰਚ ਨੇ ਸ਼ਰਾਬ ਠੇਕੇਦਾਰ ਦੇ ਕਰਿੰਦੇ ਅਸ਼ਨੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੂੰ ਉੱਥੇ ਸੱਦਿਆਂ ਤੇ ਉਥੇ ਪਹੁੰਚ ਅਸ਼ਨੀ ਸ਼ਰਾਬ ਠੇਕੇਦਾਰ ਦੇ ਕਰਿੰਦੇ ਨੇ ਵੀ ਮੰਨਿਆ ਕਿ ਉਨ੍ਹਾਂ ਵਲੋਂ ਹੀ ਬਿੰਦਰ ਦੇ ਘਰ ਗਾਹਕ ਬਣਾ ਕੇ ਦੋਨਾ ਵਿਆਕਤੀਆਂ ਨੂੰ ਭੇਜਿਆ ਗਿਆ ਸੀ । ਸਾਬਕਾ ਸਰਪੰਚ ਗੁਰਦਿਆਲ ਰਾਮ ਨੇ ਆਪਣੀ ਜ਼ਿਮੇਵਾਰੀ ਤੇ ਪਿੰਡ ਦੇ ਮੋਹਤਵਾਰ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਉਥੋ ਅਸਨੀ ਤੇ ਉਨ੍ਹਾਂ ਦੀ ਟੀਮ ਨਾਲ ਉਥੋ ਸਹੀ ਸਲਾਮਤ ਭੇਜ ਦਿੱਤਾ ਗਿਆ ।
