ਹੁਸ਼ਿਆਰਪੁਰ ਵਿੱਚ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਸਮੱਗਲਰ ਗ੍ਰਿਫਤਾਰ

ਹੁਸ਼ਿਆਰਪੁਰ, 11 ਜੂਨ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਸ਼੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਡਾ. ਮੁਕੇਸ਼ ਕੁਮਾਰ, ਐਸ.ਪੀ. (ਇਨਵੈਸਟੀਗੇਸ਼ਨ), ਅਤੇ ਸ਼੍ਰੀ ਮੇਜਰ ਸਿੰਘ, ਐਸ.ਪੀ. (ਪੀ.ਬੀ.ਆਈ.) ਦੀਆਂ ਹਦਾਇਤਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਅਸਮਾਜਿਕ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ। ਇਸ ਕਾਰਵਾਈ ਦੀ ਅਗਵਾਈ ਸ਼੍ਰੀ ਜਸਪ੍ਰੀਤ ਸਿੰਘ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ/ਐਸ.ਐਚ.ਓ. ਜੈ ਪਾਲ, ਥਾਣਾ ਗੜ੍ਹਸ਼ੰਕਰ ਨੇ ਕੀਤੀ। ਇਸ ਦੌਰਾਨ ਗੜ੍ਹਸ਼ੰਕਰ ਥਾਣੇ ਦੇ ਅਧੀਨ ਆਉਂਦੇ ਤਿੰਨ ਵੱਖ-ਵੱਖ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਕੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ।

ਹੁਸ਼ਿਆਰਪੁਰ, 11 ਜੂਨ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਸ਼੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਡਾ. ਮੁਕੇਸ਼ ਕੁਮਾਰ, ਐਸ.ਪੀ. (ਇਨਵੈਸਟੀਗੇਸ਼ਨ), ਅਤੇ ਸ਼੍ਰੀ ਮੇਜਰ ਸਿੰਘ, ਐਸ.ਪੀ. (ਪੀ.ਬੀ.ਆਈ.) ਦੀਆਂ ਹਦਾਇਤਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਅਸਮਾਜਿਕ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ। ਇਸ ਕਾਰਵਾਈ ਦੀ ਅਗਵਾਈ ਸ਼੍ਰੀ ਜਸਪ੍ਰੀਤ ਸਿੰਘ, ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ/ਐਸ.ਐਚ.ਓ. ਜੈ ਪਾਲ, ਥਾਣਾ ਗੜ੍ਹਸ਼ੰਕਰ ਨੇ ਕੀਤੀ। ਇਸ ਦੌਰਾਨ ਗੜ੍ਹਸ਼ੰਕਰ ਥਾਣੇ ਦੇ ਅਧੀਨ ਆਉਂਦੇ ਤਿੰਨ ਵੱਖ-ਵੱਖ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਕੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ।
10 ਜੂਨ 2025 ਨੂੰ ਪਹਿਲੀ ਕਾਰਵਾਈ ਦੌਰਾਨ ਸਹਾਇਕ ਸਬ-ਇੰਸਪੈਕਟਰ ਰਵਿੰਦਰ ਸਿੰਘ ਅਤੇ ਉਸ ਦੀ ਟੀਮ ਨੇ ਲੈਪਟਾਪ, ਪ੍ਰਿੰਟਰ, ਅਤੇ ਤਫਤੀਸ਼ੀ ਕਿੱਟ ਨਾਲ ਲੈਸ ਹੋ ਕੇ ਸ਼ਾਹਪੁਰ ਨੇੜੇ ਬਾਹੱਦ ਰਕਬਾ ਪੁੱਲ ਨਹਿਰ ਵਿਖੇ ਗਸ਼ਤ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਸ਼ੱਕੀ ਵਿਅਕਤੀ ਰਾਕੇਸ਼ ਕੁਮਾਰ, ਪੁੱਤਰ ਨਿਰਮਲ ਕੁਮਾਰ, ਵਾਸੀ ਗੜ੍ਹੀ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਉਸ ਦੀ ਤਲਾਸ਼ੀ ਦੌਰਾਨ ਇੱਕ ਲਾਇਟਰ, ਨਸ਼ੀਲੇ ਪਦਾਰਥ ਨਾਲ ਲਿਪਤੀ ਪੰਨੀ, ਅਤੇ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਹੋਇਆ। ਇਸ ਦੇ ਖਿਲਾਫ ਮੁਕੱਦਮਾ ਨੰਬਰ 96, ਮਿਤੀ 10-06-2025, ਅਧੀਨ ਸੈਕਸ਼ਨ 27-61-85 NDPS ਐਕਟ, ਥਾਣਾ ਗੜ੍ਹਸ਼ੰਕਰ ਵਿਖੇ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸੇ ਦਿਨ ਦੂਜੀ ਕਾਰਵਾਈ ਵਿੱਚ ਸਹਾਇਕ ਸਬ-ਇੰਸਪੈਕਟਰ ਮਹਿੰਦਰ ਪਾਲ ਨੇ ਆਪਣੀ ਟੀਮ ਸਮੇਤ ਬਾਹੱਦ ਰਕਬਾ ਪੁੱਲ ਨਹਿਰ, ਟੀ-ਪੁਆਇੰਟ ਰਾਵਲਪਿੰਡੀ ਵਿਖੇ ਗਸ਼ਤ ਦੌਰਾਨ ਸ਼ੱਕੀ ਵਿਅਕਤੀ ਰਵੀ ਉਰਫ ਧੂਫ, ਪੁੱਤਰ ਅਮਿਤ ਕੁਮਾਰ, ਵਾਸੀ ਵਾਰਡ ਨੰਬਰ 3, ਗੜ੍ਹਸ਼ੰਕਰ ਨੂੰ ਕਾਬੂ ਕੀਤਾ। ਉਸ ਦੀ ਤਲਾਸ਼ੀ ਵਿੱਚ 48 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ, ਜਿਨ੍ਹਾਂ ’ਤੇ ਕੋਈ ਮਾਰਕਾ ਨਹੀਂ ਸੀ, ਬਰਾਮਦ ਕੀਤੀਆਂ ਗਈਆਂ। ਇਸ ਦੇ ਖਿਲਾਫ ਮੁਕੱਦਮਾ ਨੰਬਰ 97, ਮਿਤੀ 10-06-2025, ਅਧੀਨ ਸੈਕਸ਼ਨ 22-61-85 NDPS ਐਕਟ, ਥਾਣਾ ਗੜ੍ਹਸ਼ੰਕਰ ਵਿਖੇ ਦਰਜ ਕੀਤਾ ਗਿਆ। ਦੋਸ਼ੀ ਰਵੀ ਉਰਫ ਧੂਫ ਤੋਂ ਪੁੱਛਗਿੱਛ ਜਾਰੀ ਹੈ, ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਤੀਜੀ ਕਾਰਵਾਈ ਵਿੱਚ ਸਹਾਇਕ ਸਬ-ਇੰਸਪੈਕਟਰ ਸਤਨਾਮ ਸਿੰਘ, ਚੌਕੀ ਇੰਚਾਰਜ ਸਮੁੰਦੜਾਂ, ਨੇ ਆਪਣੀ ਟੀਮ ਨਾਲ ਰਿਲਾਇੰਸ ਪੰਪ, ਜੀਟੀ ਰੋਡ, ਪਨਾਮ ਵਿਖੇ ਗਸ਼ਤ ਦੌਰਾਨ ਮੋਟਰਸਾਈਕਲ ਨੰਬਰ PB-07-AJ-8795, ਮਾਰਕਾ ਸਪਲੈਂਡਰ, ਰੰਗ ਕਾਲਾ, ’ਤੇ ਸਵਾਰ ਕੁਲਵੀਰ ਸਿੰਘ ਉਰਫ ਕੁਲਵੀਰਾ, ਪੁੱਤਰ ਬੁੱਕਣ ਸਿੰਘ, ਵਾਸੀ ਪਿੰਡ ਮੌਲਾ ਵਾਹਿਦਪੁਰ, ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕੀਤਾ। ਉਸ ਦੀ ਤਲਾਸ਼ੀ ਵਿੱਚ 12 ਖੁੱਲ੍ਹੇ ਨਸ਼ੀਲੇ ਟੀਕੇ, ਜਿਨ੍ਹਾਂ ’ਤੇ ਕੋਈ ਲੇਬਲ ਨਹੀਂ ਸੀ, ਅਤੇ ਉਕਤ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਦੇ ਖਿਲਾਫ ਮੁਕੱਦਮਾ ਨੰਬਰ 98, ਮਿਤੀ 10-06-2025, ਅਧੀਨ ਸੈਕਸ਼ਨ 22-61-85 NDPS ਐਕਟ, ਥਾਣਾ ਗੜ੍ਹਸ਼ੰਕਰ ਵਿਖੇ ਦਰਜ ਕੀਤਾ ਗਿਆ। ਦੋਸ਼ੀ ਕੁਲਵੀਰ ਸਿੰਘ ਤੋਂ ਪੁੱਛਗਿੱਛ ਜਾਰੀ ਹੈ।
ਕੁਲਵੀਰ ਸਿੰਘ ਉਰਫ ਕੁਲਵੀਰਾ ਦਾ ਅਪਰਾਧਿਕ ਇਤਿਹਾਸ ਵੀ ਸਾਹਮਣੇ ਆਇਆ ਹੈ। ਉਸ ਦੇ ਖਿਲਾਫ ਪਹਿਲਾਂ ਦਰਜ ਮੁਕੱਦਮਿਆਂ ਵਿੱਚ 18 ਜੂਨ 2008 ਨੂੰ ਮੁਕੱਦਮਾ ਨੰਬਰ 105, ਅਧੀਨ ਸੈਕਸ਼ਨ 15-61-85 NDPS ਐਕਟ, 5 ਨਵੰਬਰ 2019 ਨੂੰ ਮੁਕੱਦਮਾ ਨੰਬਰ 180, ਅਧੀਨ ਸੈਕਸ਼ਨ 498-ਏ, ਭਾਰਤੀ ਦੰਡ ਸੰਘੀ, 4 ਸਤੰਬਰ 2007 ਨੂੰ ਮੁਕੱਦਮਾ ਨੰਬਰ 178, ਅਧੀਨ ਸੈਕਸ਼ਨ 15-61-85 NDPS ਐਕਟ, 5 ਅਪ੍ਰੈਲ 2016 ਨੂੰ ਮੁਕੱਦਮਾ ਨੰਬਰ 45, ਅਧੀਨ ਸੈਕਸ਼ਨ 379 IPC, ਥਾਣਾ ਰਾਹੋ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 22 ਅਕਤੂਬਰ 2017 ਨੂੰ ਮੁਕੱਦਮਾ ਨੰਬਰ 185, ਅਧੀਨ ਸੈਕਸ਼ਨ 379-B IPC, ਅਤੇ 6 ਅਗਸਤ 2019 ਨੂੰ ਮੁਕੱਦਮਾ ਨੰਬਰ 146, ਅਧੀਨ ਸੈਕਸ਼ਨ 21-61-85 NDPS ਐਕਟ, ਥਾਣਾ ਗੜ੍ਹਸ਼ੰਕਰ ਵਿਖੇ ਦਰਜ ਹਨ।
ਇਸ ਤੋਂ ਇਲਾਵਾ, ਪਿਛਲੇ ਦਿਨਾਂ ਵਿੱਚ ਸਹਾਇਕ ਸਬ-ਇੰਸਪੈਕਟਰ ਕੋਸ਼ਲ ਚੰਦਰ ਨੇ 7 ਜੂਨ 2025 ਨੂੰ ਮੁਕੱਦਮਾ ਨੰਬਰ 94, ਅਧੀਨ ਸੈਕਸ਼ਨ 21-61-85 NDPS ਐਕਟ ਦਰਜ ਕਰਕੇ ਦੋਸ਼ੀ ਅਮਰੀਕ ਸਿੰਘ ਉਰਫ ਮੀਕਾ, ਪੁੱਤਰ ਇੰਦਰ ਸਿੰਘ, ਅਤੇ ਪਰਮਜੀਤ ਸਿੰਘ, ਪੁੱਤਰ ਸਵ. ਕੁਲਵਿੰਦਰ ਸਿੰਘ, ਵਾਸੀਆਨ ਬੀਰਮਪੁਰ, ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੀ ਤਲਾਸ਼ੀ ਵਿੱਚ 38 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਮੁਕੱਦਮੇ ਵਿੱਚ ਸ਼ਾਮਲ ਤੀਜਾ ਦੋਸ਼ੀ ਹਰਮੇਸ਼ ਕੁਮਾਰ ਉਰਫ ਲਾਲਾ, ਪੁੱਤਰ ਮਹਿੰਦਰ ਪਾਲ, ਵਾਸੀ ਬੀਰਮਪੁਰ, ਉਸ ਸਮੇਂ ਮੌਕੇ ਤੋਂ ਫਰਾਰ ਹੋ ਗਿਆ ਸੀ। ਹਰਮੇਸ਼ ਕੁਮਾਰ ਨੂੰ 10 ਜੂਨ 2025 ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁੱਛਗਿੱਛ ਜਾਰੀ ਹੈ।
ਹਰਮੇਸ਼ ਕੁਮਾਰ ਦਾ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ, ਜਿਸ ਵਿੱਚ 19 ਜੂਨ 2016 ਨੂੰ ਮੁਕੱਦਮਾ ਨੰਬਰ 79, ਅਧੀਨ ਸੈਕਸ਼ਨ 22-61-85 NDPS ਐਕਟ, ਥਾਣਾ ਸਦਰ, 26 ਅਪ੍ਰੈਲ 2020 ਨੂੰ ਮੁਕੱਦਮਾ ਨੰਬਰ 87, ਅਧੀਨ ਸੈਕਸ਼ਨ 302, 201, 120-B IPC, 18 ਸਤੰਬਰ 2020 ਨੂੰ ਮੁਕੱਦਮਾ ਨੰਬਰ 151, ਅਧੀਨ ਸੈਕਸ਼ਨ 25-54-59 Arms ਐਕਟ, ਥਾਣਾ ਬੁੱਲੋਵਾਲ, 2 ਦਸੰਬਰ 2021 ਨੂੰ ਮੁਕੱਦਮਾ ਨੰਬਰ 255, ਅਧੀਨ ਸੈਕਸ਼ਨ 52-A Prison ਐਕਟ, ਥਾਣਾ ਸਿਟੀ, ਅਤੇ 28 ਮਈ 2023 ਨੂੰ ਮੁਕੱਦਮਾ ਨੰਬਰ 117, ਅਧੀਨ ਸੈਕਸ਼ਨ 22-61-85 NDPS ਐਕਟ, ਥਾਣਾ ਮਾਹਿਲਪੁਰ ਵਿਖੇ ਦਰਜ ਹਨ।
ਇਹ ਕਾਰਵਾਈਆਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ-ਟਾਲਰੈਂਸ ਨੀਤੀ ਦਾ ਹਿੱਸਾ ਹਨ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਾ ਸਮੱਗਲਰਾਂ ਅਤੇ ਅਪਰਾਧੀਆਂ ਵਿਰੁੱਧ ਸਖਤੀ ਨਾਲ ਨਜਿੱਠਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਸਮਾਜ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹਨ। ਸਥਾਨਕ ਲੋਕਾਂ ਨੇ ਵੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਸਮਰਥਨ ਦਿੱਤਾ।