ਧਰਮਵੀਰ ਗਾਂਧੀ ਦੇ ਹੱਕ ਵਿੱਚ ਗੁਰਬਖਸ਼ ਕਲੋਨੀ 'ਚ ਕੀਤਾ ਚੋਣ ਪ੍ਰਚਾਰ

ਪਟਿਆਲਾ, 27 ਮਈ - ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਗੁਰਬਖਸ਼ ਕਲੋਨੀ ਮੇਨ ਬਾਜ਼ਾਰ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੀਆਂ ਨਿਆਂ ਗਾਰੰਟੀਆਂ ਲੋਕਾਂ ਤਕ ਪਹੁੰਚਾਈਆਂ।

ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ ਅਤੇ ਲੋਕਾਂ ਵਲੋਂ ਪ੍ਰਚਾਰ ਨੂੰ ਵੱਡਾ ਹੁੰਗਾਰਾ ਮਿਲਿਆ। ਪ੍ਰਚਾਰ ਕਰਨ ਵਾਲੀ ਟੀਮ ਵਿਚ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਿਆਲਾ ਸੰਤ ਬਾਂਗਾ, ਸੇਵਕ ਸਿੰਘ ਝਿੱਲ, ਹਰਦੀਪ ਸਿੰਘ ਖੈਰਾ,  ਅਮਰਪ੍ਰੀਤ ਸਿੰਘ ਬੌਬੀ, ਅਰੁਣ ਤਿਵਾੜੀ (ਸਾਰੇ ਐਮ ਸੀ) ਚੇਅਰਮੈਨ ਬੀ ਸੀ ਸੈੱਲ ਗੁਰਮੀਤ ਸਿੰਘ ਚੌਹਾਨ, ਉਪ ਪ੍ਰਧਾਨ ਭੁਵੇਸ਼ ਤਿਵਾੜੀ, ਪ੍ਰਧਾਨ ਯੂਥ ਕਾਂਗਰਸ ਮਾਧਵ ਸਿੰਗਲਾ, ਪ੍ਰਧਾਨ ਯੂਥ ਕਾਂਗਰਸ ਅਭਿਨਵ ਸ਼ਰਮਾ, ਪੰਜਾਬ ਕੁਆਰਡੀਨੇਟਰ ਬੀ ਜੇ ਐਮ ਗੁਰਮੀਤ ਸਿੰਘ, ਚੇਅਰਮੈਨ ਬੀ ਜੇ ਐਮ ਪ੍ਰਵੀਨ ਰਾਵਤ, ਸੋਸ਼ਲ ਵਰਕਰ ਸ਼੍ਰੀਮਤੀ ਪ੍ਰੇਮ ਸੇਠੀ, ਰਿਦਮ ਸ਼ਰਮਾ ਯੂਥ ਆਗੂ ,ਕਾਂਗਰਸੀ ਆਗੂ ਸੰਨੀ ਬਾਂਗਾ, ਪਰਮਵੀਰ ਸਿੰਘ ਟਿਵਾਣਾ ਸੀਨੀਅਰ ਕਾਂਗਰਸੀ ਆਗੂ, ਗੁਰਨਾਮ ਸਿੰਘ ਅਬਲੋਵਾਲ ਸੀਨੀਅਰ ਕਾਂਗਰਸੀ ਆਗੂ, ਕਮਲ ਸੇਠੀ ਤੇ ਗੀਤਾ ਰਾਣੀ ਆਦਿ ਸ਼ਾਮਲ ਸਨ।