ਗਜਾ ਪੀਰ ਦੀ ਦਰਗਾਹ ’ਤੇ ਸਲਾਨਾ ਭੰਡਾਰਾ ਅਤੇ ਕਵਾਲੀਆਂ 12 ਜੂਨ ਨੂੰ

ਘਨੌਰ, 10 ਜੂਨ- ਲਾਛੜੂ ਖੁਰਦ ਨੌਂ ਗਜਾ ਪੀਰ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ 12 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਬਾਬਾ ਸੌਦਾਗਰ ਖਾਨ ਨੇ ਦੱਸਿਆ ਕਿ ਬਾਬਾ ਜੀ ਦੀ ਦਰਗਾਹ ’ਤੇ ਸਵੇਰੇ ਚਾਦਰ ਦੀ ਰਸਮ ਤੋਂ ਬਾਅਦ ਦੁਪਹਿਰ 12 ਵਜੇ ਭੰਡਾਰਾ ਕਰਵਾਇਆ ਜਾਵੇਗਾ ਅਤੇ ਸ਼ਾਮ 7 ਵਜੇ ਤੋਂ 12 ਵਜੇ ਮਹਿੰਦੀ ਦੀ ਰਸਮ ਹੋਵੇਗੀ।

 ਉਨ੍ਹਾਂ ਦੱਸਿਆ ਕਿ ਕਵਾਲੀਆਂ ਰਾਤ 9 ਵਜੇ ਤੋਂ ਸ਼ੁਰੂ ਹੋਣਗੀਆਂ ਜਿਸ ਦੌਰਾਨ ਵਿਸ਼ੇਸ਼ ਤੌਰ ’ਤੇ ਕਵਾਲੀਆਂ ਦੀ ਮਹਿਫਲ ਮਸ਼ਹੂਰ ਕਲਾਕਾਰ ਕਾਲੂ ਸ਼ਾਹ ਕੋਟੀ ਵੱਲੋਂ ਸਜਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਭੰਡਾਰਾ ਅਤੇ ਧਾਰਮਿਕ ਸਮਾਗਮ ਦੇਰ ਰਾਤ ਤੱਕ ਜਾਰੀ ਰਹੇਗਾ।