
ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਯੂਥ ਵਿੰਗ ਦੀ ਮੀਟਿੰਗ ਆਮੰਤਰਨ ਵਿਲਾ 'ਚ ਹੋਈ
ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪੰਜਾਬ ਦੀ ਮੀਟਿੰਗ ਆਮੰਤਰਨ ਵਿਲਾ ਵਿੱਚ ਪੰਜਾਬ ਪ੍ਰਧਾਨ ਤਜਿੰਦਰ ਸਿੰਘ ਦਿਓਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਈਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਕੌਮੀ ਜਨਰਲ ਸਕੱਤਰ ਭਾਈ ਅੰਮ੍ਰਿਤ ਪਾਲ ਸਿੰਘ ਛੰਦੜਾ ਅਤੇ ਜਤਿੰਦਰ ਸਿੰਘ ਥਿੰਦ ਪੀ ਏ ਸੀ ਮੈਂਬਰ ਹਾਜ਼ਰ ਹੋਏ।
ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਪੰਜਾਬ ਦੀ ਮੀਟਿੰਗ ਆਮੰਤਰਨ ਵਿਲਾ ਵਿੱਚ ਪੰਜਾਬ ਪ੍ਰਧਾਨ ਤਜਿੰਦਰ ਸਿੰਘ ਦਿਓਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਈਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਕੌਮੀ ਜਨਰਲ ਸਕੱਤਰ ਭਾਈ ਅੰਮ੍ਰਿਤ ਪਾਲ ਸਿੰਘ ਛੰਦੜਾ ਅਤੇ ਜਤਿੰਦਰ ਸਿੰਘ ਥਿੰਦ ਪੀ ਏ ਸੀ ਮੈਂਬਰ ਹਾਜ਼ਰ ਹੋਏ।
ਇਸ ਮੀਟਿੰਗ ਵਿੱਚ ਪਿਛਲੀਆਂ ਚੋਣਾਂ ਵਿੱਚ ਹੋਈ ਹਾਰ ਅਤੇ ਆਉਣ ਵਾਲੀਆਂ ਜਿਮਨੀ ਚੋਣਾਂ ਵਾਰੇ ਵਿਚਾਰ ਕੀਤਾ ਗਿਆ। ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨਸ਼ਿਆਂ ਰਾਹੀਂ ਜਾਂ ਪੁਲਿਸ ਜਿਨਾਂ ਨੂੰ ਗੈਂਗਸਟਾਰ ਕਹਿ ਕੇ ਮਾਰ ਰਹੀ ਹੈ। ਜੋ ਧਾਰਮਿਕ ਤੌਰ ਤੇ ਅੰਮ੍ਰਿਤ ਛਕਾਉਣ ਅਤੇ ਨਸ਼ਾ ਛਡਾਉਣ ਦੀ ਗੱਲ ਕਰਦੇ ਹਨ। ਉਨਾਂ ਨੂੰ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਜਾ ਰਿਹਾ ਹੈ। 32,32 ਸਾਲਾਂ ਤੋਂ ਨੌਜਵਾਨ ਜੇਲਾਂ ਵਿੱਚ ਬੰਦ ਹਨ। ਇਸ ਤਰੀਕੇ ਨਾਲ ਸਰਕਾਰਾਂ ਦੂਹਰੇ ਮਾਪਦੰਡ ਵਰਤ ਕੇ ਸਿੱਖਾਂ ਨਾਲ ਵਿਤਕਰਾ ਕਰ ਰਹੀਆਂ ਹਨ। ਜੇਕਰ ਸਰਕਾਰ ਨੇ ਉਕਤ ਮਸਲਿਆਂ ਤੇ ਧਿਆਨ ਨਾ ਦਿੱਤਾ ਤਾਂ ਪੰਜਾਬ ਦਾ ਨੌਜਵਾਨ ਇਥੋਂ ਬਾਗੀ ਹੋ ਕੇ ਸਰਕਾਰ ਵਾਸਤੇ ਮੁਸੀਬਤ ਖੜੀ ਕਰ ਦੇਵੇਗਾ।
ਅਸੀਂ ਚਾਹੁੰਦੇ ਹਾਂ ਕਿ ਇਸ ਗੱਲ ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇ ਅਤੇ ਜਿਵੇਂ ਪੰਜਾਬ ਦਾ ਪਾਣੀ ਖੋਹਿਆ ਜਾ ਰਿਹਾ ਹੈ। ਬਾਕੀ ਰਹਿੰਦੇ ਪਾਣੀ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਬੀ ਬੀ ਐਮ ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ। ਹਰ ਸਾਲ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਕਰਨ ਲਈ ਡੋਬ ਦਿੱਤਾ ਜਾਂਦਾ ਹੈ। ਬਾਰਡਰ ਤੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਬਾਰਡਰ ਖੋਲੇ ਜਾਣ ਤਾਂ ਜੋ ਪੰਜਾਬ ਦੀ ਆਰਥਿਕ ਸਥਿਤੀ ਮਜਬੂਤ ਹੋ ਸਕੇ। ਅੱਜ ਦੀ ਇਸ ਪੂਰੀ ਮੀਟਿੰਗ ਦਾ ਪ੍ਰਬੰਧ ਸਰਦਾਰ ਜਗਦੇਵ ਸਿੰਘ ਪਾਂਗਲੀ ਨੇ ਕੀਤਾ।
ਇਸ ਮੌਕੇ ਸਰਦਾਰ ਜਗਦੇਵ ਸਿੰਘ ਪਾਂਗਲੀ ਨੇ ਪਹੁੰਚੇ ਹੋਏ ਯੂਥ ਵਿੰਗ ਦੇ ਸਾਰੇ ਆਗੂ ਸਹਿਬਾਨਾਂ ਦਾ ਧੰਨਵਾਦ ਕੀਤਾ। ਇਸ ਸਮੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਜਗਮੀਤ ਸਿੰਘ ਯੂਥ ਪ੍ਰਧਾਨ ਸੰਗਰੂਰ, ਹਰਮੀਤ ਸਿੰਘ ਸੋਢੀ ਯੂਥ ਪ੍ਰਧਾਨ ਪਟਿਆਲਾ, ਗੁਰਪ੍ਰੀਤ ਸਿੰਘ ਝਾਂਮਪੁਰ ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ, ਹਰਜੀਤ ਸਿੰਘ ਚਤਾਮਲਾ ਯੂਥ ਪ੍ਰਧਾਨ ਰੋਪੜ, ਮੱਖਣ ਸਿੰਘ ਸੁਭਾਓ ਮਾਨਸਾ, ਸਤਨਾਮ ਸਿੰਘ ਰੱਤੋ ਕੇ ਮੀਡੀਆ ਇਨਚਾਰਜ ਸੰਗਰੂਰ, ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਬਰਨਾਲਾ, ਗਗਨਦੀਪ ਸਿੰਘ ਸੁਰ ਸਿੰਘ ਵਾਲਾ ਯੂਥ ਪ੍ਰਧਾਨ ਤਰਨ ਤਾਰਨ, ਗੁਰਪ੍ਰੀਤ ਸਿੰਘ ਮੜੌਲੀ ਕਲਾਂ ਰੋਪੜ, ਲਵਪ੍ਰੀਤ ਸਿੰਘ ਹਲਕਾ ਇੰਚਾਰਜ ਗੁਰਦਾਸਪੁਰ, ਗੁਰਵਿੰਦਰ ਸਿੰਘ ਮਹਲਮ ਯੂਥ ਪ੍ਰਧਾਨ ਫਿਰੋਜ਼ਪੁਰ, ਜਗਜੀਤ ਸਿੰਘ ਸ਼ੂਸ਼ਕ, ਪ੍ਰਭ ਜੋਤ ਸਿੰਘ ਖਾਲਸਾ ਜਰਨਲ ਸਕੱਤਰ ਲੁਧਿਆਣਾ, ਗਗਨਦੀਪ ਸਿੰਘ ਡੇਰਾ ਬਾਬਾ ਨਾਨਕ, ਰਣਜੀਤ ਸਿੰਘ ਨੋਨਾ ਸਰਕਲ ਇਨਚਾਰਜ ਦੋਰਾਹਾ ਤੇ ਪਰਮੀਤ ਸਿੰਘ ਸਰਕਲ ਇਨਚਾਰਜ ਮਿਹਰਬਾਨ ਵੀ ਮੌਜੂਦ ਸਨ।
