
ਤਿੰਨ ਨਵੇਂ ਅਪਰਾਧਿਕ ਕਨੂੰਨ ਰੱਦ ਕਰਾਉਣ ਲਈ ਰੋਸ ਮੁਜਾਹਰਾ
ਲੁਧਿਆਣਾ - ਅੱਜ ਇੱਥੇ ਬੱਸ ਸਟੈਂਡ ਕੰਪਲੈਕਸ ਚ ਤਹਿਸੀਲ ਜਗਰਾਂਓ ਦੀਆਂ ਦਰਜਨ ਦੇ ਕਰੀਬ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਸੂਬੇ ਦੀਆਂ ਚਾਲੀ ਕਿਸਾਨ ਮਜਦੂਰ ਮੁਲਾਜ਼ਮ ਜਮਹੂਰੀ ਜਥੇਬੰਦੀਆਂ ਦੇ ਸੱਦੇ 'ਤੇ ਮੋਦੀ ਹਕੂਮਤ ਵੱਲੋਂ ਦੇਸ਼ ਭਰ ਚ ਇੱਕ ਜੁਲਾਈ ਤੋ ਲਾਗੂ ਕੀਤੇ ਜਾ ਰਹੇ ਨਵੇਂ ਅਪਰਾਧਿਕ ਕਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਜਾਹਰਾ ਕੀਤਾ।
ਲੁਧਿਆਣਾ - ਅੱਜ ਇੱਥੇ ਬੱਸ ਸਟੈਂਡ ਕੰਪਲੈਕਸ ਚ ਤਹਿਸੀਲ ਜਗਰਾਂਓ ਦੀਆਂ ਦਰਜਨ ਦੇ ਕਰੀਬ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਸੂਬੇ ਦੀਆਂ ਚਾਲੀ ਕਿਸਾਨ ਮਜਦੂਰ ਮੁਲਾਜ਼ਮ ਜਮਹੂਰੀ ਜਥੇਬੰਦੀਆਂ ਦੇ ਸੱਦੇ 'ਤੇ ਮੋਦੀ ਹਕੂਮਤ ਵੱਲੋਂ ਦੇਸ਼ ਭਰ ਚ ਇੱਕ ਜੁਲਾਈ ਤੋ ਲਾਗੂ ਕੀਤੇ ਜਾ ਰਹੇ ਨਵੇਂ ਅਪਰਾਧਿਕ ਕਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਜਾਹਰਾ ਕੀਤਾ।
ਵਿਸ਼ਵਪ੍ਰਸਿੱਧ ਲੋਕਪੱਖੀ ਲੇਖਿਕਾ ਅਰੁਧੰਤੀ ਰੋਏ ਅਤੇ ਕਸ਼ਮੀਰ ਦੇ ਕੌਮੀ ਅਜ਼ਾਦੀ ਲਹਿਰ ਦੇ ਸਮਰਥਕ ਪ੍ਰੋ ਸ਼ੇਖ ਸ਼ੌਕਤ ਹੂਸੈਨ' ਤੇ ਦੇਸ਼ਧਰੋਹ ਦਾ ਮੁਕੱਦਮਾ ਦਰਜ ਕਰਨ ਦਾ ਅਮਲ ਤੁਰਤ ਬੰਦ ਕਰਨ ਲਈ ਇਸ ਮੁਜ਼ਾਹਰੇ ਰਾਹੀਂ ਅਵਾਜ਼ ਉਠਾਈ ਗਈ। ਯੂ ਏ ਪੀ ਏ ਕਨੂੰਨ ਰੱਦ ਕਰੋ ਦੇ ਨਾਰੇ ਗੁੰਜਾਏ ਗਏ। ਮੁਜਾਹਰਾਕਾਰੀਆ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਹਿੰਦੂ ਰਾਜ ਦੀ ਸਥਾਪਨਾ , ਸੰਘੀ ਢਾਂਚਾ ਭੰਗ ਕਰਨ, ਹਰ ਵਿਰੋਧੀ ਆਵਾਜ਼ ਦਾ ਗਲ਼ਾ ਘੁੱਟਣ ਲਈ ਦੇਸ਼ ਚ ਅਣਐਲਾਨੀ ਐਮਰਜੈੰਸੀ ਲਾਗੂ ਕਰ ਦਿੱਤੀ ਗਈ। ਮੋਦੀ ਦੀ ਫਾਸ਼ੀ ਹਕੂਮਤ ਕਾਰਪੋਰੇਟਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਤਾਨਾਸ਼ਾਹ ਕਨੂੰਨ ਲਾਗੂ ਕਰਕੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ਚ ਬਦਲਣ ਜਾ ਰਹੀ ਹੈ।
ਇਨ੍ਹਾਂ ਨਵੇ ਕਨੂੰਨਾਂ ਦਾ ਨਵਾਂ ਲਬਾਣਾ ਲੋਕਾਂ ਲਾਈ ਆਉਣ ਵਾਲੇ ਸਮੇ ਚ ਵੱਡੇ ਖਤਰੇ ਸਮੋਈ ਬੈਠਾ ਹੈ ਜਿਸ ਖਿਲਾਫ ਕਿਸਾਨ ਅੰਦੋਲਨ ਵਾਂਗ ਵੱਡੀ ਲੋਕ ਲਹਿਰ ਦੀ ਉਸਾਰੀ ਕਰਨੀ ਪਵੇਗੀ। ਆਗੂਆਂ ਨੇ ਕਿਹਾ ਕਿ ਇਹ ਕਾਲ਼ੇ ਕਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਲਈ ਅਗਲੀ ਰਣਨੀਤੀ 21 ਜੁਲਾਈ ਦੀ ਸੂਬਾ ਪੱਧਰੀ ਜਲੰਧਰ ਕਨਵੈਨਸ਼ਨ ਚ ਉਲੀਕੀ ਜਾਵੇਗੀ। ਇਸ ਸਮੇਂ ਐਸ ਡੀ ਐਮ ਦਫ਼ਤਰ ਮੂਹਰੇ ਕਾਲ਼ੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਦੀ ਫਾਸ਼ੀ ਹਕੂਮਤ ਦਾ ਸਿਆਪਾ ਕੀਤਾ ਗਿਆ। ਐਸਡੀਐਮ ਗੁਰਵੀਰ ਸਿੰਘ ਕੋਹਲੀ ਰਾਹੀਂ ਰਾਸ਼ਟਰਪਤੀ ਦੇ ਨਾਮ ਲਿਖਤੀ ਮੰਗ-ਪੱਤਰ ਭੇਜਿਆ ਗਿਆ।
ਰੋਸ ਮੁਜਾਹਰੇ ਨੂੰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਸਿੰਘ ਭੂੰਦੜੀ, ਪਲਸ ਮੰਚ ਆਗੂ ਕੰਵਲਜੀਤ ਖੰਨਾ, ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਰਣਜੀਤ ਸਿੰਘ ਗੂੜ੍ਹੇ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ, ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦੇਵਿੰਦਰ ਸਿੰਘ ਮਲਸੀਹਾਂ ਨੇ ਸੰਬੋਧਨ ਕੀਤਾ।
