ਪੀਈਸੀ ਭਾਈਚਾਰੇ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਸਹੁੰ ਚੁੱਕੀ

ਚੰਡੀਗੜ੍ਹ: 26 ਜੂਨ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 26 ਜੂਨ, 2024 ਨੂੰ 'ਨਸ਼ਾ ਮੁਕਤ ਭਾਰਤ ਅਭਿਆਨ' ਦੇ ਤਹਿਤ "ਇੰਟਰਨੈਸ਼ਨਲ ਡੇ ਅਗੈਂਸਟ ਡਰੱਗ ਅਬਯੂਜ਼ ਐਂਡ ਇਲਿਸਿਟ ਟ੍ਰੈਫੀਕਿੰਗ" 'ਤੇ 'ਮਿਨਿਸਟ੍ਰੀ ਆਫ਼ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ। ਇਸਦੇ ਨਾਲ ਹੀ ਸਮਾਜ ਭਲਾਈ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੀ ਪਾਲਣਾ ਵਿੱਚ ਵੀ ਇਹ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਾਲ 2024 ਲਈ ਥੀਮ ਹੈ, 'ਏਵੀਡੈਂਸ ਇਜ਼ ਕਲੀਅਰ : ਇਨਵੈਸਟ ਇਨ ਪ੍ਰੀਵੈਂਸ਼ਨ।'

ਪੀਈਸੀ ਦੇ ਡਾਇਰੈਕਟਰ, ਪ੍ਰੋ. ਰਾਜੇਸ਼ ਭਾਟੀਆ (ਐਡ ਅੰਤਰਿਮ) ਨੇ ਪ੍ਰਬੰਧਕੀ ਖੇਤਰ ਬਲਾਕ ਦੇ ਬਾਹਰ ਸੰਸਥਾ ਦੇ ਸਾਰੇ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਇਸ ਸੰਬੰਧੀ ਸਹੁੰ ਚੁਕਾਈ।
ਸੰਸਥਾਨ ਦੇ ਬਾਕੀ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨੇ ਪੀਈਸੀ ਦੇ ਆਪਣੇ-ਆਪਣੇ ਵਿਭਾਗਾਂ ਵਿੱਚ ਇਸ ਸੰਬੰਧੀ ਸਹੁੰ ਚੁੱਕੀ। ਪੀ.ਈ.ਸੀ. ਦੇ ਸਾਰੇ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਇਸ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ।