ਸੁਰੱਖਿਆ ਮਦਦ ਦੇ ਗਿਆਨ ਉਜਾਗਰ ਕਰਨ ਲਈ ਮੁਕਾਬਲੇ ਕਰਵਾਏ - ਰਿਚਾ ਸ਼ਰਮਾ।
ਪਟਿਆਲਾ- ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ ਸੱਟਾਂ ਲਗਣ ਤੇ ਜ਼ਖਮੀਆਂ ਦੀ ਫਸਟ ਏਡ, ਸੀ ਪੀ ਆਰ, ਸੇਵਾ ਸੰਭਾਲ ਅਤੇ ਅੱਗਾਂ, ਗੈਸਾਂ, ਬਿਜਲੀ ਘਟਨਾਵਾਂ ਰੋਕਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ, ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਇਸੇ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਵਲੋਂ ਮਹਿੰਦਰਾ ਕੰਨਿਆ ਮਹਾਂ ਵਿਦਿਆਲਿਆਂ ਸਕੂਲ ਦੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਕੇ, ਸਬੰਧਤ ਵਿਸ਼ਿਆਂ ਬਾਰੇ ਕੁਇਜ਼ ਮੁਕਾਬਲੇ ਕਰਵਾਏ।

ਇਹ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ਼੍ਰੀਮਤੀ ਰਿਚਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਬਾਰੇ 70 ਤੋਂ ਵੱਧ ਪ੍ਰਸ਼ਨ ਪੁੱਛੇ ਗਏ ਅਤੇ ਉਨ੍ਹਾਂ ਦੀ ਵਿਆਖਿਆ ਕਰਨ ਲਈ ਕਾਕਾ ਰਾਮ ਵਰਮਾ ਤੋਂ ਇਲਾਵਾ ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ, ਆਵਾਜਾਈ ਸਿੱਖਿਆ ਸੈਲ ਦੇ ਸਹਾਇਕ ਥਾਣੇਦਾਰ ਰਾਮ ਸਰਨ ਨੇ ਯਤਨ ਕੀਤੇ। ਸ੍ਰੀਮਤੀ ਅਲਕਾ ਅਰੋੜਾ ਅਤੇ ਉਪਕਾਰ ਸਿੰਘ, ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਦਸਿਆ ਕਿ ਵਿਦਿਆਰਥੀਆਂ ਨੇ, ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ ਲਈ ਬਹੁਤ ਵਧੀਆ ਤਿਆਰੀ ਕੀਤੀ ਹੋਈ ਸੀ।
ਸਕੂਲ ਦੇ ਡਾਇਰੈਕਟਰ ਸ੍ਰੀਮਤੀ ਜਤਿੰਦਰਜੀਤ ਕੌਰ ਢਿੱਲੋਂ ਨੇ ਜੈਤੂ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਮੁਕਾਬਲੇ ਬੱਚਿਆਂ ਦੇ ਭਵਿੱਖ ਦੀਆਂ ਚਨੋਤੀਆ ਲਈ ਮਦਦਗਾਰ ਸਿੱਧ ਹੋਣਗੇ। ਕਿਉਂਕਿ ਦੁਨੀਆਂ ਅਤੇ ਦੇਸ਼ ਅੰਦਰ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਘਰੇਲੂ ਘਟਨਾਵਾਂ, ਜੰਗਾਂ ਅਤੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਰਾਹੀਂ ਲਗਾਤਾਰ ਤਬਾਹੀਆਂ ਅਤੇ ਮੌਤਾਂ ਹੋ ਰਹੀਆਂ ਹਨ।