ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਕੌਮਾਂਤਰੀ ਕੋਚ ਅਤੇ ਰੈਫਰੀ ਹਰਭਜਨ ਗਿੱਲ ਸਨਮਾਨਿਤ
ਮਾਹਿਲਪੁਰ- ਫੁੱਟਬਾਲਰਾਂ ਦੇ ਪਿੰਡ ਵਜੋਂ ਮਸ਼ਹੂਰ ਖੈਰੜ ਅੱਛਰਵਾਲ ਦੇ ਜੰਮਪਲ ਅਮਰੀਕਾ ਵਸਦੇ ਉੱਘੇ ਫੁੱਟਬਾਲਰ, ਕੋਚ ਅਤੇ ਕੌਮਾਂਤਰੀ ਰੈਫਰੀ ਹਰਭਜਨ ਸਿੰਘ ਗਿੱਲ ਦਾ ਕਰੂੰਬਾਲਾਂ ਭਵਨ ਮਾਹਿਲਪੁਰ ਵਿੱਚ ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਹਰਭਜਨ ਸਿੰਘ ਗਿੱਲ ਨੇ ਜਿੱਥੇ ਆਪਣੀ ਮਿਹਨਤ ਤੇ ਘਾਲਣਾ ਨਾਲ ਫੁੱਟਬਾਲ ਅਤੇ ਖੇਡ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਉੱਥੇ ਸਾਹਿਤਕ ਖੇਤਰ ਵਿੱਚ ਵੀ ਆਪਣਾ ਸ਼ਾਨਦਾਰ ਯੋਗਦਾਨ ਪਾਇਆ ਹੈ।

ਉਹ ਅਮਰੀਕਾ ਦੇ ਯੂਬਾ ਸਿਟੀ ਦੀਆਂ ਸਾਹਿਤਕ ਜਥੇਬੰਦੀਆਂ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹੋਏ ਖੇਡ ਸੰਸਾਰ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ। ਉਹਨਾਂ ਵੱਲੋਂ ਮਾਹਿਲਪੁਰ ਇਲਾਕੇ ਦੀਆਂ ਖੇਡ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਹਰਭਜਨ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਹਿਲਪੁਰ ਇਲਾਕਾ ਹਰ ਪੱਖੋਂ ਦੇਸ਼ ਦੁਨੀਆਂ ਵਿੱਚ ਮਸ਼ਹੂਰ ਹੈ।
ਜਿਸ ਵਾਸਤੇ ਇੱਥੇ ਵਸਦੇ ਲੋਕਾਂ ਦੀ ਮਿਹਨਤ ਨੂੰ ਸਲਾਮ ਕਰਨੀ ਬਣਦੀ ਹੈ। ਉਹਨਾਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਬੱਚਿਆਂ ਦੀਆਂ ਸਾਹਿਤਕ ਰੁਚੀਆਂ ਦੀ ਪ੍ਰਫੁਲਤਾ ਅਤੇ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿਹੜਾ ਕਾਰਜ ਸਰਕਾਰਾਂ ਤੇ ਵੱਡੇ ਅਦਾਰੇ ਨਹੀਂ ਕਰ ਸਕੇ ਉਹ ਬਲਜਿੰਦਰ ਮਾਨ ਨੇ ਇਕੱਲਿਆਂ ਕਰ ਦਿਖਾਇਆ ਹੈ। ਤਿੰਨ ਦਹਾਕਿਆਂ ਤੋਂ ਨਿੱਕੀਆਂ ਕਰੂੰਬਲਾਂ ਰਸਾਲੇ ਦਾ ਪ੍ਰਕਾਸ਼ਨ ਕਰਕੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋਣਾ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਬੱਗਾ ਸਿੰਘ ਆਰਟਿਸਟ, ਮੈਡਮ ਗੁਰਜਿੰਦਰ ਕੌਰ,ਚੈਂਚਲ ਸਿੰਘ ਬੈਂਸ, ਹਰਭਜਨ ਸਿੰਘ ਕਾਹਲੋਂ, ਅਮਨਦੀਪ ਸਿੰਘ ਬੈਂਸ, ਸੰਦੀਪ ਕੌਰ ਬੈਂਸ ਅਤੇ ਸੁਖਮਨ ਸਿੰਘ ਨੇ ਗਿੱਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਹਰਵੀਰ ਮਾਨ, ਹਰਮਨਪ੍ਰੀਤ ਕੌਰ, ਪ੍ਰਿੰ. ਮਨਜੀਤ ਕੌਰ, ਮਨਜਿੰਦਰ ਹੀਰ, ਪਵਨ ਸਕਰੂਲੀ ਸਮੇਤ ਸਾਹਿਤਕ ਅਤੇ ਖੇਡ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਹਾਜ਼ਰ ਹੋਈਆਂ।