ਬੇਟੇ ਦੇ ਜਨਮ ਦਿਨ ਮੌਕੇ ਲਗਾਏ ਬੂਟੇ
ਘਨੌਰ, 10 ਜੂਨ - ਘਨੌਰ ਦੇ ਵਸਨੀਕ ਜੀਵਨ ਕੁਮਾਰ ਨੇ ਆਪਣੇ ਪੁੱਤਰ ਸਜਲ ਦੇ ਜਨਮ ਦਿਨ ਮੌਕੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ।
ਘਨੌਰ, 10 ਜੂਨ - ਘਨੌਰ ਦੇ ਵਸਨੀਕ ਜੀਵਨ ਕੁਮਾਰ ਨੇ ਆਪਣੇ ਪੁੱਤਰ ਸਜਲ ਦੇ ਜਨਮ ਦਿਨ ਮੌਕੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ।
ਇਸ ਮੌਕੇ ਉਹਨਾਂ ਕਿਹਾ ਕਿ ਸਾਫ਼ ਸੁਥਰੇ ਵਾਤਾਵਰਨ ਨੂੰ ਮੱਦੇਨਜ਼ਰ ਰਖਦਿਆਂ ਉਨ੍ਹਾਂ ਬੂਟੇ ਲਾਉਣ ਦਾ ਇਰਾਦਾ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਵੱਡੀਆਂ ਵੱਡੀਆਂ ਪਾਰਟੀਆਂ ਕਰਨ ਤੋਂ ਇਲਾਵਾ ਭਾਰੀ ਖਰਚੇ ਕਰਦੇ ਹਾਂ ਪਰੰਤੂ ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਵੀ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਨ ਮਿਲ ਸਕੇ।