ਸੰਯੁਕਤ ਕਿਸਾਨ ਮੋਰਚੇ ਨੇ ਔੜ ਵਿਚ ਮੋਦੀ-ਅਮਿਤ ਸ਼ਾਹ-ਖੱਟੜ ਦੇ ਪੁਤਲੇ ਫੂਕਕੇ ਕਾਲਾ ਦਿਵਸ ਮਨਾਇਆ

ਔੜ/ਨਵਾਂਸ਼ਹਿਰ - ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ-ਅਮਿਤ ਸ਼ਾਹ ਦੀ ਕੇਂਦਰ ਸਰਕਾਰ ਅਤੇ ਖੱਟੜ ਦੀ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ‘ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਭਿਆਨਕ ਜਬਰ ਕੀਤੇ ਜਾਣ ਵਿਰੁੱਧ ਪੂਰੇ ਦੇਸ਼ ਵਿੱਚ ਕਾਲਾ ਦਿਵਸ ਮਨਾਇਆ ਗਿਆ। ਇਸ ਸੱਦੇ ਤੇ ਕਸਬਾ ਔੜ ਵਿਖੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਕਮੇਟੀ ਵੱਲੋਂ ਔੜ ਬੱਸ ਅੱਡੇ ਉੱਪਰ ਮੋਦੀ ਖੱਟੜ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਬੂਟਾ ਸਿੰਘ ਮਹਿਮੂਦਪੁਰ ਅਤੇ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਨੇ ਕਿਹਾ ਕਿ ਮੋਦੀ ਸਰਕਾਰ ਇਤਿਹਾਸਕ ਕਿਸਾਨ ਅੰਦੋਲਨ ਸਮੇਂ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਜਬਰ ਰਾਹੀਂ ਸੰਘਰਸ਼ਾਂ ਨੂੰ ਦਬਾਉਣ ਦੇ ਰਾਹ ਉੱਪਰ ਤੁਰੀ ਹੋਈ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਜਿਵੇਂ ਪੱਕੇ ਬੈਰੀਕੇਡ ਬਣਾ ਕੇ, ਕੰਡਿਆਲੀ ਤਾਰ ਲਗਾ ਕੇ ਅਤੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ, ਉਹ ਅੰਗਰੇਜ਼ਾਂ ਦੇ ਰਾਜ ਵਿਚ ਕੀਤੇ ਜਬਰ ਨੂੰ ਵੀ ਮਾਤ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਇਸ ਤਾਨਾਸ਼ਾਹ, ਕਾਤਲ ਸਰਕਾਰ ਨੂੰ ਮਾਫ਼ ਨਹੀਂ ਕਰਨਗੇ ਅਤੇ ਲੋਕ ਅੰਦੋਲਨਾਂ ਨੂੰ ਹੋਰ ਵਿਸ਼ਾਲ ਕਰਕੇ ਇਸ ਜਬਰ-ਜ਼ੁਲਮ ਦਾ ਜਵਾਬ ਦੇਣਗੇ। 26 ਫਰਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਦੇ ਸੱਦੇ ਅਤੇ ਸੰਯੁਕਤ ਮੋਰਚੇ ਦੇ ਹੋਰ ਸੱਦਿਆਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ ਅਤੇ ਮੋਦੀ-ਅਮਿਤਸ਼ਾਹ-ਖੱਟੜ ਦੇ ਜਬਰ ਦਾ ਮੂੰਹ ਤੋੜ ਜਵਾਬ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਉੜਾਪੜ, ਬਲਦੇਵ ਸਿੰਘ ਉੜਾਪੜ, ਬਲਵੀਰ ਸਿੰਘ ਸ਼ਕੋਹਪੁਰ, ਬਚਿੱਤਰ ਸਿੰਘ ਮਹਿਮੂਦਪੁਰ ਸੁਰਿੰਦਰ ਸ਼ਿੰਦਾ ਮਹਿਰਮਪੁਰ, ਗੁਰਦੀਪ ਸਿੰਘ ਪ੍ਧਾਨ ਮਹਿਰਮਪੁਰ, ਸੰਤੋਖ ਸਿੰਘ ਮਹਿਰਮਪੁਰ, ਬਲਿਹਾਰ ਸਿੰਘ ਮਹਿਰਮਪੁਰ ਜੀਵਨ ਲਾਲ ਬੇਗੋਵਾਲ, ਕਸ਼ਮੀਰ ਸਿੰਘ ਬੇਗੋਵਾਲ, ਗੁਰਜੀਤ ਸਿੰਘ ਫਾਂਬੜਾ ਅਤੇ ਹੋਰ ਕਿਸਾਨ ਕਾਰਕੁਨ ਹਾਜ਼ਰ ਸਨ।