ਕਾਲੋਨੀਆਂ ਵਾਲਿਆਂ ਵਲੋਂ ਪਿੰਡ ਵਿੱਚ ਸੁੱਟੇ ਜਾਂਦੇ ਸੀਵਰੇਜ ਤੇ ਰੋਕ ਲਗਾਉਣ ਦੀ ਮੰਗ
ਐਸ ਏ ਐਸ ਨਗਰ, 6 ਜੂਨ - ਖਰੜ ਤਹਿਸੀਲ ਅਧੀਨ ਪੈਂਦੇ ਪਿੰਡ ਰੁੜਕੀ ਪੁਖਤਾ ਦੇ ਸਰਪੰਚ ਸz. ਅਮਰਜੀਤ ਸਿੰਘ ਨੇ ਖਰੜ ਦੇ ਐਸ ਡੀ ਐਮ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਾਲੋਨੀਆਂ ਦਾ ਸੀਵਰੇਜ ਦਾ ਪਾਣੀ ਪਿੰਡ ਰੁੜਕੀ ਪੁਖਤਾ ਦੀ ਜਮੀਨ ਵਿੱਚ ਸੁੱਟਣ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ ਅਤੇ ਇਸ ਸਮੱਸਿਆ ਨੂੰ ਹਲ ਕੀਤਾ ਜਾਵੇ।

ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਭਾਗੋਮਾਜਰਾ ਦੀ ਜਮੀਨ ਵਿੱਚ ਕਲੋਨੀਆ ਕੱਟੀਆਂ ਜਾ ਰਹੀਆਂ ਹਨ ਅਤੇ ਪਿੰਡ ਰੁੜਕੀ ਪੁਖਤਾ ਦੀ ਜਮੀਨ ਜਿਹੜੀ ਕਿ ਭਾਗੋਮਾਜਰਾ ਦੀ ਜਮੀਨ ਨਾਲ ਲੱਗਦੀ ਹੈ। ਉਹਨਾਂ ਲਿਖਿਆ ਹੈ ਕਿ ਭਾਗੋਮਾਰਜਰਾ ਵਿੱਚ ਬਣ ਰਹੀਆਂ ਇਹਨਾਂ ਕਾਲੋਨੀਆਂ ਦਾ ਸੀਵਰੇਜ ਦਾ ਗੰਦਾ ਪਾਣੀ ਪਿੰਡ ਰੁੜਕੀ ਪੁਖਤਾ ਦੀ ਜਮੀਨ ਵਿੱਚ ਸੁੱਟਿਆ ਜਾ ਰਿਹਾ ਹੈ।
ਉਹਨਾਂ ਲਿਖਿਆ ਹੈ ਕਿ ਟੋਲ ਪਲਾਜਾ ਦੇ ਨਾਲ ਲੱਗਦੇ ਅੰਬਿਕਾ ਨਗਰ ਤੋਂ ਉਹਨਾਂ ਦੇ ਪਿੰਡ ਤਕ ਬਾਕਾਇਦਾ ਇੱਕ ਪਾਈਪ ਪਾ ਦਿੱਤੀ ਗਈ ਹੈ ਅਤੇ ਉਸ ਪਾਇਪ ਰਾਂਹੀ ਸੀਵਰੇਜ ਦਾ ਗੰਦਾ ਪਾਣੀ ਪਿੰਡ ਦੀ ਜਮੀਨ ਵਿੱਚ ਛਡ ਦਿੱਤਾ ਗਿਆ ਹੈ ਜਿਹੜਾ ਉਹਨਾਂ ਦੀ ਜਮੀਨ ਅਤੇ ਫਸਲਾਂ ਬਰਬਾਦ ਕਰ ਦੇਵੇਗਾ।
ਉਹਨਾਂ ਐਸ ਡੀ ਐਮ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਜਾ ਕੇ ਮੌਕਾ ਵੇਖਣ ਅਤੇ ਪਿੰਡ ਦੀ ਜਮੀਨ ਵਿੱਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਉਹਨਾਂ ਕਿਹਾ ਕਿ ਜੇਕਰ ਇਸ ਸਮਸਿਆ ਦੇ ਹਲ ਲਈ ਤੁਰੰਤ ਕਾਰਵਾਈ ਕਰਕੇ ਇਸਦਾ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਸਮੱਸਿਆਵਾਂ ਖੜੀਆਂ ਹੋਣਗੀਆਂ ਅਤੇ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਵੇਗਾ।
ਇਸ ਮੌਕੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਪਿੰਦਰ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ, ਕੁਲਵੀਰ ਸਿੰਘ ਹਾਜਿਰ ਸਨ।