ਵਿਸ਼ਵ ਸ਼ਾਂਤੀ ਅਤੇ ਵਾਤਾੜਰਣਕ ਜਿੰਮੇਵਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਕੇਰਲ ਤੋਂ 3600 ਕਿ ਮੀ ਸਾਇਕਲ ਯਾਤਰਾ ਸ਼ੁਰੂ
ਹੁਸ਼ਿਆਰਪੁਰ - "ਰਾਈਡ ਫੋਰ ਪੀਸ" ਮੁਹਿੰਮ ਦੇ ਤਹਿਤ, ਅਹਮਦੀਆ ਮੁਸਲਮਾਨ ਯੂਥ ਵਿੰਗ ਇੰਡੀਆ ਨੇ ਵਿਸ਼ਵ ਸ਼ਾਂਤੀ ਅਤੇ ਵਾਤਾਵਰਣਕ ਜ਼ਿੰਮੇਵਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਕੇਰਲ ਤੋਂ ਕਾਦਿਆਨ, ਜ਼ਿਲ੍ਹਾ ਗੁਰਦਾਸਪੁਰ ਤੱਕ 3,600 ਕਿਲੋਮੀਟਰ ਲੰਬੀ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਅੱਜ ਇਸ ਯਾਤਰਾ ਦੇ ਸਾਈਕਲ ਸਵਾਰ ਹੁਸ਼ਿਆਰਪੁਰ ਦੇ ਭੁਲਾਵਾਡੀ ਵਿਖੇ ਸਚਦੇਵਾ ਸਟੌਕ ਦੇ ਦਫ਼ਤਰ ਪਹੁੰਚੇ।

ਜਿੱਥੇ ਫਿਟ ਬਾਇਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ 'ਤੇ ਸ੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ (ਰਾਜ ਸਭਾ) ਅਤੇ ਅਨੁਰਾਗ ਸੂਦ, ਵਿਦਿਆ ਮੰਦਰ ਸਕੂਲ ਦੇ ਐਮ.ਡੀ. ਅਤੇ ਸਰਬ ਧਰਮ ਸਦਭਾਵਨਾ ਕਮੇਟੀ ਦੇ ਕੋਆਰਡੀਨੇਟਰ ਵੀ ਹਾਜ਼ਰ ਸਨ। ਕੇਰਲ ਤੋਂ ਆਏ ਜਥੇ ਦੇ ਮੁਖੀ ਰਹੀਮ ਅਹਿਮਦ ਨੇ ਸਵਾਗਤ ਲਈ ਸਭ ਦਾ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਯਾਤਰਾ 6 ਸਤੰਬਰ 2024 ਨੂੰ ਕੋਜ਼ੀਕੋਡ ਵਿੱਚ ਧਵਜਾਰੋਹਣ ਸਮਾਰੋਹ ਦੇ ਨਾਲ ਸ਼ੁਰੂ ਹੋਈ ਸੀ।
ਇਸ ਯਾਤਰਾ ਦੌਰਾਨ ਸਾਈਕਲ ਸਵਾਰ ਵੱਖ-ਵੱਖ ਰਾਜਾਂ ਅਤੇ ਪ੍ਰਮੁੱਖ ਸ਼ਹਿਰਾਂ ਵਿੱਚ ਜਾਗਰੂਕਤਾ ਮੁਹਿੰਮਾਂ ਵਿੱਚ ਭਾਗ ਲੈਂਦੇ ਆ ਰਹੇ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਵਿਸ਼ਵਕ ਸੰਘਰਸ਼ਾਂ ਨੂੰ ਰੋਕਣਾ ਅਤੇ ਇੱਕ ਟਿਕਾਊ ਜੀਵਨ ਸ਼ੈਲੀ ਨੂੰ ਵਧਾਓਣਾ ਹੈ। ਜਿਸ ਵਿੱਚ ਸਾਈਕਲਾਂ ਦੇ ਉਪਯੋਗ ਅਤੇ ਦਰਖੱਤ ਲਗਾਉਣ ਵਰਗੀਆਂ ਵਾਤਾਵਰਣਕ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਸਾਈਕਲ ਯਾਤਰਾ ਅਹਮਦੀਆ ਮੁਸਲਮਾਨ ਕਮਿਊਨਿਟੀ ਦੀ ਸ਼ਾਂਤੀ, ਸਮਝ ਅਤੇ ਵਾਤਾਵਰਣਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।
ਸਾਈਕਲ ਸਵਾਰ ਇਸ ਵਿਸ਼ਵਾਸ ਨਾਲ ਪ੍ਰੇਰਿਤ ਹਨ ਕਿ ਯੁੱਧ ਅਤੇ ਵਾਤਾਵਰਣਕ ਹਾਸਰਤਾਂ ਦੇ ਤਬਾਹੀਕਾਰੀ ਨਤੀਜੇ ਤੋਂ ਬਚਣ ਲਈ ਠੋਸ ਉਪਰਾਲਿਆਂ ਦੀ ਲੋੜ ਹੈ। ਹੁਸਿਆਰਪੁਰ ਜਿਸ ਨੂੰ ਸੰਤਾਂ ਦੀ ਨਗਰੀ ਵੀ ਕਿਹਾ ਜਾਂਦਾ ਹੈ, ਵਿੱਚ ਪਹੁੰਚ ਕੇ ਸਾਈਕਲ ਯਾਤਰੀਆਂ ਨੇ ਬਹੁਤ ਖੁਸ਼ੀ ਅਤੇ ਸੰਤੋਖ ਮਹਿਸੂਸ ਕੀਤਾ। ਇੱਥੇ ਫਿਟ ਬਾਇਕਰ ਕਲੱਬ ਵਲੋਂ ਆਯੋਜਿਤ ਸਵਾਗਤ ਸਮਾਰੋਹ ਵਿੱਚ ਸਭ ਹਾਜ਼ਰ ਲੋਕਾਂ, ਖ਼ਾਸ ਕਰਕੇ ਉਪ ਪ੍ਰਧਾਨ ਉਤਮਜੀਤ ਸਿੰਘ, ਸਕੱਤਰ ਮੁਨੀਰ ਨਜ਼ੀਰ, ਗੁਰਮੇਲ ਸਿੰਘ ਅਤੇ ਪੰਜਾਬ ਦੇ ਨਾਗਰਿਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ 'ਤੇ ਹੋਰ ਵਿਸ਼ੇਸ਼ ਸ਼ਖਸੀਅਤਾਂ ਵਿੱਚ ਸ਼ੇਖ ਮੰਨਾਨ, ਸ਼ਮਸ਼ੇਰ ਖਾਨ, ਵਾਲੀਦ ਅਹਿਮਦ ਆਦਿ ਵੀ ਹਾਜ਼ਰ ਸਨ।