108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 8 ਜੂਨ ਦਿਨ ਸ਼ਨੀਵਾਰ ਨੂੰ

ਮਾਹਿਲਪੁਰ, 24 ਮਈ - ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਦੇ ਮੌਕੇ ਤੇ ਸਲਾਨਾ ਜੋੜ ਮੇਲਾ 8 ਜੂਨ ( 26 ਜੇਠ ) ਦਿਨ ਸ਼ਨੀਵਾਰ ਨੂੰ ਡੇਰਾ ਰਤਨਪੁਰੀ ਜੇਜੋ ਦੁਆਬਾ ਜ਼ਿਲਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਮਾਹਿਲਪੁਰ, 24 ਮਈ - ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 41ਵੀਂ ਸਲਾਨਾ ਬਰਸੀ ਦੇ ਮੌਕੇ ਤੇ ਸਲਾਨਾ ਜੋੜ ਮੇਲਾ 8 ਜੂਨ ( 26 ਜੇਠ ) ਦਿਨ ਸ਼ਨੀਵਾਰ ਨੂੰ ਡੇਰਾ ਰਤਨਪੁਰੀ ਜੇਜੋ ਦੁਆਬਾ ਜ਼ਿਲਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਬਾਬਾ ਅਮਨਦੀਪ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੂਹ ਸਾਧ ਸੰਗਤ ਡੇਰਾ ਰਤਨਪੁਰੀ ਦੇ ਭਰਪੂਰ ਸਹਿਯੋਗ ਸਦਕਾ 6 ਜੂਨ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 8 ਜੂਨ ਨੂੰ ਪੈਣਗੇ। ਪਾਠ ਦੇ ਭੋਗ ਤੋਂ ਬਾਅਦ ਸਮਾਗਮ ਵਿੱਚ ਪਹੁੰਚ ਰਹੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨ ਕਰਕੇ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ- ਕਣ ਵਿੱਚ ਮੌਜੂਦ ਹੈ। ਇਸ ਮੌਕੇ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਬਾਬਾ ਅਮਨਦੀਪ ਜੀ ਨੇ ਦੇਸ਼ -ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।