ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਵਿਸ਼ਵ ਆਰਥੋਡੌਂਟਿਕ ਦਿਵਸ ਮਨਾਇਆ
ਮੰਡੀ ਗੋਬਿੰਦਗੜ੍ਹ, 24 ਮਈ - ਫੈਕਲਟੀ ਆਫ਼ ਡੈਂਟਲ ਸਾਇੰਸਿਜ਼, ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ “ਸਪੀਡ ਦੀ ਲੋੜ” ਥੀਮ ਨਾਲ ਵਿਸ਼ਵ ਆਰਥੋਡੌਂਟਿਕ ਦਿਵਸ ਮਨਾਇਆ। ਪ੍ਰੋਗਰਾਮ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਨੇ ਕੀਤਾ|

ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ: ਜ਼ੋਰਾ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਬਿਹਤਰ ਕਰਨ ਦਾ ਇਰਾਦਾ ਰੱਖਦੇ ਹਾਂ ਤਾਂ ਅਸੀਂ ਕੁਝ ਵੀ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ। ਉਨ੍ਹਾਂ ਨੇ ਆਰਥੋਡੌਂਟਿਕਸ ਬਾਰੇ ਜਾਗਰੂਕਤਾ ਵਧਾਉਣ ਲਈ ਅਜਿਹੇ ਪ੍ਰੋਗਰਾਮਾਂ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਸੁਰਿੰਦਰ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਸ੍ਰੀ ਗੰਗਾਨਗਰ ਤੋਂ ਡਾ: ਈਨਾਲ ਭਾਂਬਰੀ ਨੂੰ ਬੁਲਾਇਆ ਗਿਆ। ਡਾ: ਭਾਂਬਰੀ ਨੇ ਮਰੀਜ਼ਾਂ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਤੇਜ਼ ਆਰਥੋਡੌਂਟਿਕ ਇਲਾਜ ਦੀ ਵੱਧ ਰਹੀ ਮੰਗ ਬਾਰੇ ਦੱਸਿਆ।
ਉਨ੍ਹਾਂ ਪਾਈਜ਼ੋਸੈਕਸ਼ਨ ਬਾਰੇ ਵੀ ਚਰਚਾ ਕੀਤੀ, ਜੋ ਕਿ ਇਲਾਜ ਦੀ ਮਿਆਦ ਨੂੰ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਸਰਜੀਕਲ ਤਕਨੀਕ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਉਨਤੀ ਪਿਟਾਲੇ ਵੀ ਹਾਜ਼ਰ ਸਨ। ਵਿਦਿਆਰਥੀਆਂ ਲਈ ਪੋਸਟਰ-ਪ੍ਰੇਜ਼ੈਂਟੇਸ਼ਨ ਮੁਕਾਬਲਾ ਵੀ ਕਰਵਾਇਆ ਗਿਆ। ਜੇਤੂਆਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ।