ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਨੇ ਗੁਰਦੁਆਰਾ ਪਿਪਲੀ ਸਾਹਿਬ ਜਲੰਧਰ 'ਚ ਆਯੁਰਵੈਦਿਕ ਕੈਂਪ ਲਗਾਇਆ
ਹੁਸ਼ਿਆਰਪੁਰ - ਗੁਰਦੁਆਰਾ ਪਿਪਲੀ ਸਾਹਿਬ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਬਾਬਾ ਜਤਿੰਦਰ ਜੀ ਦੇ ਸੱਦੇ ਤੇ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਦੀ ਅਗਵਾਈ ਹੇਠ ਆਯੂਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 6 ਸਾਲਾਂ ਤੋਂ ਸੰਸਥਾ ਨਾਲ ਜੁੜੇ ਬਾਬਾ ਜਤਿੰਦਰ ਸਿੰਘ ਸਮੇਤ ਸਰਪ੍ਰਸਤ ਵੈਦ ਜਸਵੀਰ ਸਿੰਘ ਸੋਂਧ, ਵੈਦ ਲਖਵਿੰਦਰ ਸਿੰਘ, ਵੈਦ ਉਂਕਾਰ ਸਿੰਘ ਆਦਿ ਨੇ ਰੋਗਾਂ ਅਨੁਸਾਰ ਦਵਾਈਆਂ ਦੇਣ ਦੀ ਸੇਵਾ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੁਸ਼ਿਆਰਪੁਰ ਫਗਵਾੜਾ ਅਤੇ ਜਲੰਧਰ ਦੇ ਮਾਹਰ ਵੈਦਾਂ ਵੱਲੋਂ ਦਰਦਾਂ ਦੇ ਮਰੀਜ, ਬੁਖਾਰ, ਟਾਇਫਾਈਡ, ਲੱਕ ਦਰਦ, ਗੋਡੇ ਤੇ ਹੋਰ ਜੌੜਾ ਦੇ ਮਰੀਜਾਂ ਆਦਿ ਰੋਗਾਂ ਤੋਂ ਪੀੜ੍ਹਤ ਲਗਭਗ 250 ਮਰੀਜਾਂ ਨੂੰ ਆਯੂਰਵੈਦਿਕ ਪ੍ਰਣਾਲੀ ਰਾਹੀਂ ਨਰੀਖਣ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉੱਕਤ ਸੰਸਥਾ ਵੱਲੋਂ ਹਰ ਸਾਲ ਵੱਖ ਵੱਖ ਥਾਵਾਂ ਤੇ ਅਨੇਕਾਂ ਕੈਂਪ ਲਗਾਏ ਜਾਂਦੇ ਹਨ।