ਭਖ਼ਦਾ ਮਸਲਾ: ਅਵਾਰਾ ਕੁੱਤਿਆਂ ਦਾ ਪੁਨਰਵਾਸ

ਇਨੀਂ ਦਿਨੀਂ ਇਕ ਭਖ਼ਦਾ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ, ਖਾਸ ਤੌਰ ਤੇ ਅਵਾਰਾ ਕੁੱਤਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਦਾ। ਸ਼ਹਿਰੀਕਰਣ ਦੀਆਂ ਮੁੱਖ ਦਿੱਕਤਾਂ ਵਿਚੋਂ ਇਹ ਵੀ ਇਕ ਵੱਡੀ ਅਤੇ ਗੰਭੀਰ ਸਮੱਸਿਆ ਹੈ। ਵੈਸੇ ਤਾਂ ਪੂਰੇ ਦੇਸ਼ ਲਈ ਇਹ ਇਕ ਚੁਨੌਤੀ ਹੈ। ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਹੋ ਰਿਹਾ ਅਥਾਹ ਵਾਧਾ ਲੋਕਾਂ ਦੀ ਸਿਹਤ ਅਤੇ ਸੁਰਿੱਖਿਆ ਲਈ ਖ਼ਤਰਾ ਬਣ ਰਿਹਾ ਹੈ।

ਇਨੀਂ ਦਿਨੀਂ ਇਕ ਭਖ਼ਦਾ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ, ਖਾਸ ਤੌਰ ਤੇ ਅਵਾਰਾ ਕੁੱਤਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਦਾ। ਸ਼ਹਿਰੀਕਰਣ ਦੀਆਂ ਮੁੱਖ ਦਿੱਕਤਾਂ ਵਿਚੋਂ ਇਹ ਵੀ ਇਕ ਵੱਡੀ ਅਤੇ ਗੰਭੀਰ ਸਮੱਸਿਆ ਹੈ। ਵੈਸੇ ਤਾਂ ਪੂਰੇ ਦੇਸ਼ ਲਈ ਇਹ ਇਕ ਚੁਨੌਤੀ ਹੈ। ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਹੋ ਰਿਹਾ ਅਥਾਹ ਵਾਧਾ ਲੋਕਾਂ ਦੀ ਸਿਹਤ ਅਤੇ ਸੁਰਿੱਖਿਆ ਲਈ ਖ਼ਤਰਾ ਬਣ ਰਿਹਾ ਹੈ। 
ਬਹੁਤ ਸਾਰੀਆਂ ਇਹੋ ਜਹੀਆਂ ਖ਼ਬਰਾਂ ਆਉਂਦੀਆਂ ਹਨ ਜਿਨਾਂ ਵਿਚ ਛੋਟੇ ਬੱਚਿਆਂ ਜਾਂ ਬਜ਼ੁਰਗਾਂ ਉਪਰ ਇਹ ਹਮਲਾ ਕਰਦੇ ਹਨ ਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਅਵਾਰਾ ਜਾਨਵਰ ਉਨਾਂ ਨੂੰ ਕਿਹਾ ਜਾਂਦਾ ਹੈ ਜਿਨਾਂ ਦੇ ਰਹਿਣ ਜਾਂ ਪਾਲਣ ਪੋਸ਼ਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੁੰਦਾ। ਉਹ ਰੋਜ਼ਾਨਾ ਗਲੀਆਂ ਮੁਹੱਲਿਆਂ ਜਾਂ ਖਾਲੀ ਥਾਵਾਂ ਵਿਚ ਭਟਕਦੇ ਨਜ਼ਰ ਆਉਂਦੇ ਹਨ। ਉਹ ਹਰ ਦਿਨ ਭੁਖਮਰੀ, ਬਿਮਾਰੀਆਂ, ਡਰ ਅਤੇ ਅਤਿਆਚਾਰਾਂ ਦਾ ਸ਼ਿਕਾਰ ਹੁੰਦੇ ਹਨ। 
ਦਿੱਲੀ ਵਰਗੇ ਸੰਘਣੀ ਅਬਾਦੀ ਵਾਲੇ ਸ਼ਹਿਰ ਲਈ ਇਹ ਦੁਸ਼ਵਾਰੀ ਹੋਰ ਵੀ ਗੰਭੀਰ ਹੈ। ਇਕ ਅੰਦਾਜ਼ੇ ਮੁਤਾਬਿਕ ਇਥੇ ਲਗਭਗ ਇਕ ਕਰੋੜ ਅਵਾਰਾ ਕੁੱਤੇ ਹਨ। ਕੁਝ ਦਿਨ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਇਕ ਹੁਕਮ ਜਾਰੀ ਕੀਤਾ ਹੈ, ਜਿਸ ਵਿਚ ਸਰਕਾਰ ਨੂੰ ਸਾਰੇ ਅਵਾਰਾ ਕੁੱਤੇ ਫੜ੍ਹ ਕੇ ਉਨਾਂ ਦਾ ਟੀਕਾ ਕਰਨ, ਨਸਬੰਦੀ ਅਤੇ ਆਸਰਾ ਪ੍ਰਦਾਨ ਕਰਨ ਵਾਲੇ ਵਾੜਿਆਂ ਵਿਚ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸਬੰਧਿਤ ਅਧਿਕਾਰੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਹ ਕੁੱਤੇ ਦੁਬਾਰਾ ਪਰਤ ਕੇ ਜਨਤਕ ਥਾਵਾਂ ਉਪਰ ਨਾ ਆਉਣ। ਇਨਾਂ ਹੁਕਮਾਂ ਬਾਰੇ ਲੋਕਾਂ ਦੀ ਰਲੀ ਮਿਲੀ ਪ੍ਰਤੀਕ੍ਰਿਆ ਸੁਨਣ ਵੇਖਣ ਨੂੰ ਮਿਲ ਰਹੀ ਹੈ। 
ਭਾਰਤ ਵਿਚ ਪ੍ਰਾਪਤ ਅੰਕੜਿਆਂ ਅਨੁਸਾਰ ਲਗਭਗ 37 ਲੱਖ ਲੋਕ ਹਰ ਸਾਲ ਕੁੱਤਿਆਂ ਦੇ ਕੱਟਣ ਕਾਰਨ ਜ਼ਖਮੀ ਹੁੰਦੇ ਹਨ। ਕਈ ਹਾਲਤਾਂ ਵਿਚ ਹਲਕਾਅ ਕਾਰਨ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ। ਸਾਡੇ ਦੇਸ਼ ਵਿਚ ਪ੍ਰਚੱਲਤ ਧਾਰਮਿਕ ਧਾਰਨਾਵਾਂ ਦੇ ਕਾਰਨ ਇਨਾਂ ਦੀ ਅਬਾਦੀ ਵਿਚ ਰੋਕਥਾਮ ਇਕ ਔਖਾ ਕੰਮ ਹੈ। ਜੇ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤਾਂ ਉਥੇ ਇਹ ਸਮੱਸਿਆ ਕੋਈ ਗੰਭੀਰ ਮੁੱਦਾ ਨਹੀਂ ਹੈ। ਨੀਦਰਲੈਂਡ ਇਕ ਅਜਿਹਾ ਦੇਸ਼ ਹੈ ਜਿਥੇ CNVR ਨੀਤੀ ਰਾਂਹੀ ਅਵਾਰਾ ਕੁੱਤਿਆਂ ਦੀ ਗਿਣਤੀ ਜੀਰੋ ਹੈ। CNVR ਦਾ ਅਰਥ ਹੈ- ਇਕੱਠੇਕਰੋ, ਨਸਬੰਦੀ, ਟੀਕਾ ਕਰਨ (ਵਾਪਸੀ)। 
ਇਸ ਦੇਸ਼ ਵਿਚ ਪਾਲਤੂ ਜਾਨਵਰਾਂ ਨੂੰ ਖੁਲੇ ਛੱਡਣ ਬਾਰੇ ਸਖ਼ਤ ਕਾਨੂੰਨ ਹਨ। ਕੁਝ ਦੇਸ਼ਾਂ ਵਿਚ ਇਸ ਤਰਾਂ ਦੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਜਿਸ ਦੇ ਤਹਿਤ ਆਮ ਲੋਕੀ ਇਨ੍ਹਾਂ ਜਾਨਵਰਾਂ ਨੂੰ ਪਾਲਤੂ ਜੀਵਾਂ ਦੀ ਤਰਾਂ ਅਪਣਾ ਲੈਂਦੇ ਹਨ ਤੇ ਇਨ੍ਹਾਂ ਦੀ ਮੁਕੰਮਲ ਦੇਖਭਾਲ ਦੀ ਜ਼ਿੰਮੇਦਾਰੀ ਉਠਾ ਲੈਂਦੇ ਹਨ। ਪਰ ਸਾਡੇ ਦੇਸ਼ ਵਿਚ ਲੋਕੀਂ ਇਨਾਂ ਨੂੰ ਭੋਜਨ ਦੇਣਾ ਜਾਂ ਅਸਥਾਈ ਤੌਰ ਤੇ ਸਹਾਰਾ ਦੇਣਾ ਤਾਂ ਪੁੰਨ ਦਾ ਕਾਰਜ ਸਮਝ ਕੇ ਕਰਦੇ ਹਨ, ਪਰ ਪੱਕੇ ਤੌਰ ਤੇ ਕੋਈ ਵੀ ਇਨਾਂ ਦਾ ਵਾਰਿਸ ਬਨਣ ਦੀ ਹਿੰਮਤ ਨਹੀਂ ਕਰਦਾ।
ਭਾਰਤ ਚਿਰ ਸਦੀਵੀ ਅਹਿੰਸਾ ਦੇ ਸਿਧਾਂਤਾਂ ਉਪਰ ਚੱਲਣ ਵਾਲਾ ਦੇਸ਼ ਹੈ। ਇਥੋਂ ਦੇ ਲੋਕਾਂ ਦੀ ਵਿਚਾਰਧਾਰਾ ਦਾ ਆਧਾਰ ਹੈ "ਜਿਉ ਅਤੇ ਜੀਉਣ ਦਿਉ" ਪਸ਼ੂਆਂ ਤੇ ਜਾਨਵਰਾਂ ਪ੍ਰਤੀ ਦਯਾ, ਰਹਿਮ ਤੇ ਲਗਾਅ ਦੀ ਪ੍ਰਵਿਰਤੀ ਸਾਡੇ ਸੁਭਾਅ ਦਾ ਹਿੱਸਾ ਹੈ। ਕੁੱਤੇ ਸਦੀਆਂ ਤੋਂ ਸਾਡੇ ਸਮਾਜ ਅਤੇ ਚੌਗਿਰਦੇ ਦਾ ਹਿੱਸਾ ਰਹੇ ਹਨ, ਜੋ ਸਾਡੇ ਸਾਥੀ, ਰਖਵਾਲੇ ਅਤੇ ਸਹਾਇਕ ਵਰਗੀਆਂ ਵੱਖ ਵੱਖ ਭੂਮਿਕਾਵਾਂ ਨਿਭਾਉਂਦੇ ਆ ਰਹੇ ਹਨ।
 ਬ੍ਰਿਟਿਸ਼ ਰਾਜ ਵਿਚ ਵੀ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਕਈ ਤਰਾਂ ਦੀਆਂ ਯੋਜਨਾਵਾਂ ਅਪਣਾਈਆਂ ਗਈਆਂ ਇਨਾਂ ਵਿਚ ਮੁਖ ਤੌਰ ਤੇ ਸਮੂਹਿਕ ਤੌਰ ਤੇ ਜ਼ਹਿਰ ਦੇ ਕੇ ਮਾਰਨਾ ਸ਼ਾਮਿਲ ਹੁੰਦਾ ਸੀ। ਇਹ ਪ੍ਰਥਾ ਆਜ਼ਾਦੀ ਦੇ ਬਾਦ ਵੀ ਕਈ ਸਾਲਾਂ ਤੱਕ ਚੱਲਦੀ ਰਹੀ। ਸਥਾਨਕ ਲੋਕਾਂ ਵਲੋਂ ਇਨਾਂ ਤਰੀਕਿਆਂ ਦਾ ਹਮੇਸ਼ਾ ਵਿਰੋਧ ਹੋਇਆ ਹੈ।
ਜਿਵੇਂ ਜਿਵੇਂ ਲੋਕਾਂ ਵਿਚ ਇਨਾਂ ਜਾਨਵਰਾਂ ਪ੍ਰਤੀ ਲੋਕਾਂ ਦੀ ਸੰਵੇਦਨਾ ਵਧੀ ਹੈ ਤੇ ਇਨਾਂ ਦੀ ਹੋਂਦ ਤੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ। ਅੱਜ ਚਾਹੇ ਹਰ ਇਨਸਾਨ ਅਵਾਰਾ ਪਸ਼ੂਆਂ ਖਾਸ ਤੌਰ ਤੇ ਗਲੀ-ਮੁਹੱਲਿਆਂ ਵਿਚ ਮੌਜੂਦ ਕੁੱਤਿਆਂ ਦੀ ਸਮੱਸਿਆ ਦਾ ਹੱਲ ਚਾਹੁੰਦਾ ਹੈ, ਪਰ ਇਨਾਂ ਪ੍ਰਤੀ ਤਰਸ ਦੀ ਭਾਵਨਾ ਰੱਖਦੇ ਹੋਏ ਨਰਮੀ ਵਾਲੇ ਹੱਲ ਦੀ ਵਕਾਲਤ ਕਰਦਾ ਹੈ। ਪਸ਼ੂ ਪ੍ਰੇਮੀ ਵਰਗ ਦੇ ਆਪਣੇ ਤਰਕ ਹਨ। ਉਹ ਮੰਨਦੇ ਹਨ ਕਿ ਅਗਰ ਕੁੱਤਾ ਕਿਸੇ ਨੂੰ ਕੱਟਦਾ ਵੀ ਹੈ ਤਾਂ ਇਸਦੀ ਲਾਰ ਨਾਲ ਫ਼ੈਲਣ ਵਾਲਾ ਰੈਬੀਜ਼ ਵਾਇਰਸ ਇਕ ਬਹੁਤ ਹੀ ਕਮਜ਼ੋਰ ਕਿਟਾਣੂ ਹੁੰਦਾ ਹੈ ਜੋ ਸਿਰਫ਼ ਸਾਬਣ ਨਾਲ ਜਖ਼ਮ ਨੂੰ ਪੋਣ ਨਾਲ ਖ਼ਤਮ ਹੋ ਜਾਂਦਾ ਹੈ।
 ਇਨਾਂ ਨੂੰ ਇਨ੍ਹਾਂ ਦੀਆਂ ਰਹਿਣ ਵਾਲੀਆਂ ਥਾਵਾਂ ਤੋਂ ਵਿਸਥਾਪਿਤ ਕਰਨਾ ਇਨਾਂ ਪ੍ਰਤੀ ਅਤਿਆਚਾਰ ਹੈ। ਅਗਰ ਇਨਾਂ ਨੂੰ ਮੁਹਲਿਆਂ-ਗਲੀਆਂ ਵਿਚੋਂ ਪਕੜ ਕੇ ਸਰਕਾਰੀ ਬਸੇਰਿਆਂ ਵਿਚ ਇਕੱਠੇ ਰੱਖਿਆ ਜਾਵੇਗਾ ਤਾਂ ਇਨਾਂ ਦੀ ਜ਼ਿੰਦਗੀ ਉਪਰ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਇਹ ਆਪਸ ਵਿਚ ਲੜਕੇ ਮਰ ਜਾਣਗੇ। ਇਨਾਂ ਦੀ ਸਹੀ ਦੇਖ ਭਾਲ ਨੂੰ ਕਿਵੇਂ ਯਕੀਨੀ ਬਣਾਇਆ ਜਾਏਗਾ ਇਹ ਵੀ ਇਕ ਸਵਾਲ ਹੈ। ਖ਼ੈਰ ਸਰਕਾਰ ਜੋ ਵੀ ਕਰੇਗੀ ਉਹ ਕਿਸੇ ਉਚਿਤ ਯੋਜਨਾ ਤਹਿਤ ਹੀ ਹੋਵੇਗਾ।


-ਦਵਿੰਦਰ ਕੁਮਾਰ

- ਦਵਿੰਦਰ ਕੁਮਾਰ