ਜੂਨੀਅਰ ਗਤਕਾ ਟੀਮ ਦੇ ਕੈਪਟਨ ਦੀ ਜਿੰਮੇਵਾਰੀ ਜਗਜੋਤ ਸਿੰਘ ਕੁੱਲੀਆਂ ਲੁਬਾਣਾ ਨੂੰ ਸੌਂਪੀ ਗਈ

ਹੁਸ਼ਿਆਰਪੁਰ- ਗਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਜੂਨੀਅਰ ਗਤਕਾ ਟੀਮ ਦੇ ਕੈਪਟਨ ਦੀ ਜਿੰਮੇਵਾਰੀ ਜਗਜੋਤ ਸਿੰਘ ਕੁੱਲੀਆਂ ਲੁਬਾਣਾ ਨੂੰ ਸੌਂਪੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗਤਕਾ ਪ੍ਰਮੋਟਰ ਸਚਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗਤਕਾ ਖੇਡ ਵਿੱਚ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ

ਹੁਸ਼ਿਆਰਪੁਰ- ਗਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਜੂਨੀਅਰ ਗਤਕਾ ਟੀਮ ਦੇ ਕੈਪਟਨ ਦੀ ਜਿੰਮੇਵਾਰੀ ਜਗਜੋਤ ਸਿੰਘ ਕੁੱਲੀਆਂ ਲੁਬਾਣਾ ਨੂੰ ਸੌਂਪੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗਤਕਾ ਪ੍ਰਮੋਟਰ ਸਚਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗਤਕਾ ਖੇਡ ਵਿੱਚ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਅਤੇ ਗਤਕਾ ਖੇਡ ਪ੍ਰਤੀ ਸਮਰਪਿਤ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆ ਜਗਜੋਤ ਸਿੰਘ ਸਪੁੱਤਰ ਸਰਦਾਰ ਜਗਦੀਸ਼ ਸਿੰਘ ਕੁਲੀਆ ਲੁਬਾਣਾ ਨੂੰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸ਼ਹੀਦ ਗੱਤਕਾ ਸਪੋਰਟਸ ਕਲੱਬ ਦੀ ਜੂਨੀਅਰ ਟੀਮ ਦਾ ਕੈਪਟਨ ਦੀ ਜਿੰਮੇਵਾਰੀ ਦਿੱਤੀ ਗਈ ਹੈ। 
ਅਸੀਂ ਆਸ ਕਰਦੇ ਹਾਂ ਕਿ ਗੁਰੂ ਮਹਾਰਾਜ ਦੀ ਕਿਰਪਾ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਖਾਲਸਾ ਜੀ ਦੀ ਅਸ਼ੀਰਵਾਦ ਸਦਕਾ ਇਹ ਬੱਚਾ ਪੂਰੀ ਲਗਣ ਨਾਲ ਗਤਕਾ ਖੇਡ ਵਿੱਚ ਹਿੱਸਾ ਲੈਂਦਾ ਰਹੇਗਾ। ਇਸ ਮੌਕੇ ਹਾਜ਼ਰ ਮੈਂਬਰ ਗਤਕਾ ਪ੍ਰਮੋਟਰ ਸਰਦਾਰ ਸਚਨਾਮ ਸਿੰਘ ਜੀ, ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ, ਕੋਚ ਗੁਰਨੂਰ ਸਿੰਘ, ਅਤੇ ਹਰਪ੍ਰੀਤ ਸਿੰਘ ਬਰਾੜਾ ਹਾਜ਼ਰ ਸਨ।