ਦਰਪਣ ਸਾਹਿਤ ਸਭਾ ਸੈਲਾ ਖੁਰਦ ( ਹੁਸ਼ਿਆਰਪੁਰ) ਵਲੋਂ ਕੁਲਦੀਪ ਡਾਨਸੀਵਾਲੀਆ ਦਾ ਕਾਵਿ ਸੰਗ੍ਰਹਿ ਜਿੰਦਗੀ ਦੇ ਰੰਗ ਲੋਕਅਰਪਣ ਤੇ ਕਵੀ ਦਰਵਾਰ

ਹੁਸ਼ਿਆਰਪੁਰ:- ਦਰਪਣ ਸਾਹਿਤ ਸਭਾ ਸੈਲਾ ਖੁਰਦ (ਹੁਸ਼ਿਆਰਪੁਰ) ਵਲੋਂ ਕੁਲਦੀਪ ਡਾਨਸੀਵਾਲੀਆ ਦਾ ਕਾਵਿ, " ਜਿੰਦਗੀ ਦੇ ਰੰਗ " ਲੋਕ ਅਰਪਣ ਕੀਤਾ ਗਿਆ। ਤੇ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਉੱਘੇ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਹੁਸ਼ਿਆਰਪੁਰ:- ਦਰਪਣ ਸਾਹਿਤ ਸਭਾ ਸੈਲਾ ਖੁਰਦ (ਹੁਸ਼ਿਆਰਪੁਰ) ਵਲੋਂ ਕੁਲਦੀਪ ਡਾਨਸੀਵਾਲੀਆ ਦਾ ਕਾਵਿ, " ਜਿੰਦਗੀ ਦੇ ਰੰਗ " ਲੋਕ ਅਰਪਣ ਕੀਤਾ ਗਿਆ। ਤੇ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਉੱਘੇ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। 
ਪ੍ਰਸਿੱਧ ਸਾਹਿਤਕਾਰ ਪ੍ਰੋ ਸੰਧੂ ਵਰਿਆਣਵੀ ਜਨਰਲ ਸਕੱਤਰ ਕੇਂਦਰੀ ਲੇਖਕ ਸਭਾ ਸੇਖੋਂ ਦੇ ਨਾਲ ਪ੍ਰਿੰਸੀਪਲ ਬਿੱਕਰ ਸਿੰਘ, ਸ੍ਰੀ ਰੇਸ਼ਮ ਚਿੱਤਰਕਾਰ, ਪ੍ਰਿੰਸੀਪਲ ਕਿਰਪਾਲ ਸਿੰਘ, ਗੁਰਦੀਪ ਸਿੰਘ ਮੁਕੱਦਮ ਤੇ ਕੁਲਦੀਪ ਡਾਨਸੀਵਾਲੀਆ ਬਿਰਾਜਮਾਨ ਸਨ। ਸਭਾ ਦੇ ਸਕੱਤਰ ਸ: ਸੋਹਣ ਸਿੰਘ ਸੂਨੀ ਵਲੋਂ ਸਮਾਗਮ ਚ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ। 
ਜਾਣੇ ਪਹਿਚਾਣੇ ਗਜ਼ਲਗੋ ਸ੍ਰੀ ਸ਼ਾਮ ਸੁੰਦਰ ਜੀ ਵਲੋਂ ਸਟੇਜ ਸੰਚਾਲਨ ਕੀਤਾ ਗਿਆ। ਇਲਾਕੇ ਦੇ ਉੱਘੇ ਕਵੀਆਂ ਰਣਜੀਤ ਪੋਸੀ, ਸਾਂਮ ਸੁੰਦਰ, ਅਵਤਾਰ ਪੱਖੋਵਾਲ, ਮਨਜੀਤ ਅਰਮਾਨ, ਤਰਨਜੀਤ ਗੋਗੋਂ, ਅਮਰੀਕ ਹਮਰਾਜ, ਬਹਾਦੁਰ ਸਿੰਘ ਕਮਲ, ਸੰਤੋਖ ਸਿੰਘ ਵੀਰ ਜੀ, ਸਤਨਾਮ ਸਾਜਨ, ਸੋਹਣ ਸਿੰਘ ਸੂੰਨੀ ਰੇਸ਼ਮ ਚਿੱਤਰ ਨੇ ਆਪਣੇ ਕਲਾਮ ਪੜ੍ਹੇ। ਪ੍ਰਿੰਸੀਪਲ ਬਿੱਕਰ ਸਿੰਘ, ਪ੍ਰਿੰਸੀਪਲ ਕਿਰਪਾਲ ਸਿੰਘ ਤੇ ਗੁਰਦੀਪ ਸਿੰਘ ਮੁਕੱਦਮ ਨੇ ਆਪਣੇ ਵਿਚਾਰ ਪੇਸ਼ ਕੀਤੇ। 
ਇਸ ਦੇ ਨਾਲ ਹੀ ਸਾਹਿਤ ਦੇ ਖੇਤਰ ਚ ਸਰਗਰਮ, ਇਲਾਕੇ ਦੀਆਂ ਸਾਹਿਤ ਸਭਾਵਾਂ, ਸਾਹਿਤ ਸਭਾ ਨਵਾਂ ਸ਼ਹਿਰ, ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ, ਦੁਆਬਾ ਸਾਹਿਤ ਸਭਾ ਗੜਸ਼ੰਕਰ, ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਨੁਮਾਇੰਦਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਪ੍ਰਧਾਨ ਸ੍ਰੀ ਰੇਸ਼ਮ ਚਿੱਤਰਕਾਰ ਵਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।