ਬਾਰਾਂਦਰੀ ਗਾਰਡਨਜ਼ ਪਟਿਆਲਾ ਤੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦਾ ਦੂਜਾ ਫਲੈਗ ਮਾਰਚ ਸ਼ੁਰੂ

ਪਟਿਆਲਾ, 9 ਸਤੰਬਰ:- ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਸਮਰਥਨ ਵਿੱਚ ਬਾਰਾਦਰੀ ਗਾਰਡਨਜ਼ ਦੇ ਕੋਆਰਡੀਨੇਟਰ ਜਸਵੰਤ ਸਿੰਘ ਕੌਲੀ, ਸੱਚ ਦਾ ਖੰਡਾ ਦੇ ਸੰਚਾਲਕ ਗੁਰਪਿਆਰ ਸਿੰਘ, ਅੰਸ਼ਿਕ ਭਾਟੀਆ, ਅੰਜੂ ਸ਼ਰਮਾ, ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੁਹਿੰਮ ਨੂੰ ਹੁਲਾਰਾ ਦਿੱਤਾ ਗਿਆ। ਨੌਜਵਾਨ ਪੀੜ੍ਹੀ ਥਾਪਰ ਕਾਲਜ, ਮੋਦੀ ਕਾਲਜ, ਰਾਜਿੰਦਰਾ ਹਸਪਤਾਲ ਦੇ ਇਕੱਤਰ ਹੋ ਕੇ ਬਾਰਾਂਦਰੀ ਵਿੱਚ ਇੱਕ ਨੇਮ ਕੀਤਾ ਕਿ ਅਸੀਂ ਸਾਰੇ ਨਸ਼ਿਆਂ ਤੋਂ ਦੂਰ ਰਹਾਂਗੇ, ਕਦੇ ਵੀ ਸੇਵਨ ਨਹੀਂ ਕਰਾਂਗੇ ਅਤੇ ਹੋਰਾਂ ਨੂੰ ਵੀ ਵਰਜਾਂਗੇ।
ਜਸਵੰਤ ਸਿੰਘ ਕੌਲੀ ਕੋਆਰਡੀਨੇਟਰ ਨੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਦੇਸ਼ ਦੀ ਵਾਗਡੋਰ ਸਬੰਧੀ, ਸੁਚਾਰੂ ਰੂਪ ਵਿੱਚ ਉਨ੍ਹਾਂ ਨੂੰ ਆਪਣੇ ਅਨੁਭਵ ਰਾਹੀਂ ਸੁਚੇਤ ਕੀਤਾ। ਬੱਚਿਆਂ ਨੇ ਇਨ੍ਹਾਂ ਵਿਚਾਰਾਂ ਪ੍ਰਤੀ ਭਰੋਸਾ ਦਿਵਾਇਆ। ਦੇਸ਼ ਦੀ ਵਾਗਡੋਰ ਅੱਜ ਦੀ ਨੌਜਵਾਨ ਪੀੜ੍ਹੀ ਦੇ ਹੱਥ ਹੈ। ਸੋ ਇਸੇ ਕਰਕੇ ਦੂਜਾ ਫਲੈਗ ਮਾਰਚ ਬਾਰਾਂਦਰੀ ਅੰਦਰ ਅਤੇ ਬਾਹਰ ਕੱਢਿਆ ਗਿਆ, ਜੋ ਕਿ ਪਬਲਿਕ ਵੱਲੋਂ ਚੰਗਾ ਹੁੰਗਾਰਾ ਮਿਲਿਆ।
ਇਸ ਮੌਕੇ ਪ੍ਰਿੰਸੀਪਲ ਨਿਰਮਲਜੀਤ ਕੌਰ, ਪਰਮਜੀਤ ਸਿੰਘ, ਜੋਗਿੰਦਰ ਸਿੰਘ ਤੁੱਲੀ, ਪਵਨਜੀਤ ਕੌਰ, ਜਗਤਾਰ ਸਿੰਘ ਤਾਰੀ, ਰਣਜੀਤ ਕੌਰ, ਪ੍ਰਭਮੀਤ ਸਿੰਘ ਆਦਿ ਹਾਜ਼ਰ ਸਨ।