ਏਡੀਸੀ ਵੱਲੋਂ ਫਰਮ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਸਤੰਬਰ, 2026:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ ਐੱਸ.ਸੀ.ਓ. ਨੰਬਰ 20, ਦੂਜੀ ਮੰਜ਼ਿਲ, ਸੈਕਟਰ-82, ਜਨਤਾ ਇੰਡੀਸਟਰੀਅਲ ਐਸਟੇਟ, ਮੋਹਾਲੀ ਦੇ ਮਾਲਕ ਸ੍ਰੀ ਦੀਪਕ ਪੁੱਤਰ ਸ੍ਰੀ ਚਰਨਜੀਤ ਸਿੰਘ ਪਤਾ ਸੰਤ ਹਜ਼ਾਰਾ ਸਿੰਘ ਨਗਰ, ਸਨੌਰ ਰੋਡ, ਪਟਿਆਲਾ, ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 464/ਆਈ.ਸੀ. ਮਿਤੀ 10.11.2021 ਨੂੰ ਜਾਰੀ ਗਿਆ ਸੀ। ਜਿਸ ਦੀ ਮਿਆਦ 09.11.2026 ਤੱਕ ਹੈ।
ਏ.ਡੀ.ਸੀ. ਨੇ ਦੱਸਿਆ ਕਿ ਮਹੀਨਾਵਾਰ ਸਵੈ ਘੋਸ਼ਣਾ ਫਾਰਮ ਛਿਮਾਹੀ ਤੌਰ ਤੇ ਰਿਪੋਰਟਾਂ ਭੇਜਣ ਲਈ ਕਿਹਾ ਗਿਆ ਸੀ ਪ੍ਰੰਤੂ ਫਰਮ ਵੱਲੋਂ ਹੁਣ ਤੱਕ ਕੋਈ ਵੀ ਰਿਪੋਰਟ ਪ੍ਰਾਪਤ ਨਹੀਂ ਹੋਈ। ਅਜਿਹਾ ਕਰਦੇ ਹੋਏ ਪ੍ਰਾਰਥੀ ਵੱਲੋਂ ਐਕਟ/ਰੂਲਾਂ ਦੀ ਪੂਰਨ ਤੌਰ ਤੇ ਉਲੰਘਣਾ ਕੀਤਾ ਗਈ ਹੈ।
ਏ.ਡੀ.ਸੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀ ਧਾਰਾ 6 (1) (ਈ) ਦੇ ਉਪਬੰਧਾਂ ਤਹਿਤ ਫਰਮ ਐਲੀਗੈਂਟ ਇੰਮੀਗ੍ਰੇਸ਼ਨ ਸਰਵਿਸਿਜ ਨੂੰ ਜਾਰੀ ਲਾਇਸੰਸ ਨੰ:464/ਆਈ.ਸੀ., ਮਿਤੀ 10.11.2021 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ/ਫਰਮ ਦਾ ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਖੁਦ ਜ਼ਿੰਮੇਵਾਰ ਹੋਵੇਗਾ।