ਅਲਵਿਦਾ! ਡਾ: ਜਸਵਿੰਦਰ ਭੱਲਾ ਜੀ!!
ਪੰਜਾਬੀ ਮਨੋਰੰਜਨ ਇੰਡਸਟਰੀ ਨੂੰ ਅੱਜ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਡੇ ਸਭ ਦੇ ਹਰਮਨ ਪਿਆਰੇ ਹਾਸ ਕਲਾਕਾਰ ਡਾ: ਜਸਵਿੰਦਰ ਭੱਲਾ ਜੀ 65 ਸਾਲ ਦੀ ਉਮਰ ਵਿਚ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣੇ ਲਾਜਵਾਬ ਅਤੇ ਵਖਰੇ ਲਹਿਜ਼ੇ ਵਿਚ ਹਰ ਤਰਾਂ ਦੇ ਕਿਰਦਾਰ ਨਿਭਾਉਣ ਲਈ ਪੰਜਾਬੀ ਫ਼ਿਲਮਾਂ ਦੇ ਅਤੀ ਮਹੱਤਵਪੂਰਨ ਪਾਤਰ ਜਸਵਿੰਦਰ ਭੱਲਾ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ। ਉਨਾਂ ਨੇ ਲਗਨ ਅਤੇ ਦ੍ਰਿੜ ਮਿਹਨਤ ਨਾਲ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕੀਤਾ।

ਪੰਜਾਬੀ ਸਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਸੰਸਾਰ ਭਰ ਵਿਚ ਪ੍ਰਸਿਧੀ ਦਿਵਾਈ। ਡਾ: ਜਸਵਿੰਦਰ ਭੱਲਾ ਦੀ ਵਿਦਿਅਕ ਯੋਗਤਾ ਚਾਹੇ ਅੰਗਰੇਜ਼ੀ ਮਾਧਿਅਮ ਵਿਚ ਖੇਤੀ ਵਿਗਿਆਨ ਵਿਚ ਸੀ, ਪਰ ਜਦੋਂ ਉਹ ਪੰਜਾਬੀ ਪੇਂਡੂ ਕਿਰਦਾਰ ਨਿਭਾਉਂਦੇ ਤਾਂ ਹੂ-ਬ- ਹੂ ਉਸ ਵਿਚ ਜਾਨ ਪਾ ਦਿੰਦੇ ਸਨ। ਉਨਾਂ ਦੇ ਬੋਲੇ ਜਾਣ ਵਾਲੇ ਸੰਵਾਦ ਚਾਹੇ ਪੰਜਾਬੀ ਫ਼ਿਲਮਾਂ ਵਿਚ ਹੋਣ, ਜਾਂ ‘ਛਣਕਾਟਾ’ ਜਾਂ ਫਿਰ ਉਨਾਂ ਦੇ ਲਾਈਵ ਸਟੇਜ਼ ਸ਼ੋਅ ਵਿਚ ਹੋਣ, ਇਸ ਤਰਾਂ ਲਗਦਾ ਸੀ ਕਿ ਇਹ ਉਨਾਂ ਦੀ ਸੁਭਾਵਕ ਬੋਲ ਚਾਲ ਹੈ।
ਉਨਾਂ ਦੇ ਸੰਵਾਦ ਕਿਸੇ ਦੇ ਲਿਖੇ ਹੋਏ ਨਹੀਂ ਸਨ ਮਹਿਸੂਸ ਹੁੰਦੇ। ਹਰ ਕਿਰਦਾਰ ਵਿਚ ਉਨਾਂ ਦੀ ਭਾਸ਼ਾ, ਮੁਹਾਵਰੇ ਤੇ ਦ੍ਰਿਸ਼ਟਾਂਤ ਹਰ ਕਿਸੇ ਦਾ ਮਨ ਮੋਹ ਲੈਂਦੇ ਸਨ। ਪੰਜਾਬੀ ਫ਼ਿਲਮਾਂ ਦੇ ਦਰਸ਼ਕ ਹਰ ਨਵੀਂ ਰਲੀਜ਼ ਹੋਣ ਵਾਲੀ ਫ਼ਿਲਮ ਵਿਚ ਜਸਵਿੰਦਰ ਭੱਲਾ ਜੀ ਨੂੰ ਤਲਾਸ਼ਦੇ ਸਨ।
ਸਚ ਮੁੱਚ ਪੰਜਾਬੀ ਮਾਂ ਬੋਲੀ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਦਾਰਾ "ਪੈਗ਼ਾਮ-ਏ-ਜਗਤ" ਇਸ ਦੁੱਖ ਦੀ ਘੜੀ ਵਿਚ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਅਤੇ ਉਨਾਂ ਦੇ ਅਣਗਿਣਤ ਚਾਹੁਣ ਵਾਲਿਆਂ ਨਾਲ ਗਹਿਰੀ ਸੰਵੇਦਨਾ ਦਾ ਇਜ਼ਹਾਰ ਕਰਦਾ ਹੈ।
ਸੁਰਿੰਦਰ ਪਾਲ 'ਝੱਲ'
ਪ੍ਰਬੰਧਕੀ ਸੰਪਾਦਕ