ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਨੇ 329ਵੇਂ ਸਨਮਾਨ ਸਮਾਰੋਹ ਵਿੱਚ ਹੋਣਹਾਰ ਵਿਦਿਆਰਥਣ ਜਪਸੀਰਤ ਕੌਰ ਨੂੰ ਕੀਤਾ ਸਨਮਾਨਿਤ

ਪਟਿਆਲਾ, 19 ਅਗਸਤ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 329ਵਾਂ ਮਾਸਿਕ ਸਨਮਾਨ ਸਮਾਰੋਹ ਭਾਸ਼ਾ ਭਵਨ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਹੋਣਹਾਰ ਵਿਦਿਆਰਥਣ ਜਪਸੀਰਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਅਮਰਿੰਦਰ ਸਿੰਘ ਦੀਪਕ ਅਤੇ ਅਮਨਪ੍ਰੀਤ ਕੌਰ ਦੀ ਬੇਟੀ ਜਪਸੀਰਤ ਕੌਰ ਨੇ ਅਥੱਕ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਵਿੱਚੋਂ ਵਧੀਆ ਅੰਕ ਪ੍ਰਾਪਤ ਕੀਤੇ ਹਨ। ਉਹ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀਆਂ ਸਿੱਖਿਆਵਾਂ ਨੂੰ ਵੀ ਆਪਣੇ ਜੀਵਨ ਵਿੱਚ ਅਪਣਾ ਰਹੀ ਹੈ। ਜਪਸੀਰਤ ਕੌਰ ਦੀ ਸੁੰਦਰ ਲਿਖਾਈ, ਭਾਸ਼ਣ ਪ੍ਰਤੀ ਯੋਗਤਾ ਵਿੱਚ ਪ੍ਰਾਪਤੀਆਂ, ਅਨੁਸ਼ਾਸਨ, ਦ੍ਰਿੜਤਾ, ਆਗਿਆਕਾਰੀ ਸੁਭਾਅ, ਸਾਫ਼ ਦਿਲ ਅਤੇ ਸੱਚਾਈ ਨੂੰ ਪਿਆਰ ਕਰਨ ਦੀ ਭਾਵਨਾ ਤੋਂ ਇਲਾਵਾ ਆਪਣੀਆਂ ਅਧਿਆਪਿਕਾਵਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਉਸ ਨੂੰ ਮੈਡਲ, ਸਰਟੀਫਿਕੇਟ ਅਤੇ ਸਟੇਸ਼ਨਰੀ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
ਸੁਰਿੰਦਰ ਸਿੰਘ ਚੱਢਾ, ਚੇਅਰਮੈਨ ਸਿੱਖਿਆ ਸ਼ਾਸਤਰੀ ਅਤੇ ਚੰਦਨ ਕੁਮਾਰੀ, ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥਣ 5-7 ਸਾਲ ਆਪਣਾ ਜੀਵਨ ਬਣਾਉਣ ਲਈ ਆਪਣੇ ਮਿੱਥੇ ਟੀਚੇ ਵੱਲ ਇਕਾਗਰਤਾ ਨਾਲ ਧਿਆਨ ਦੇਵੇ ਤਾਂ ਆਉਣ ਵਾਲਾ ਜੀਵਨ ਬਹੁਤ ਸੁਖਾਲਾ ਹੋ ਜਾਂਦਾ ਹੈ।
ਇਸ ਮੌਕੇ ਡਾ. ਰਾਕੇਸ਼ ਵਰਮੀ, ਡਾ. ਰਿਸ਼ਮਾ ਕੋਹਲੀ ਮੰਚ ਸੰਚਾਲਿਕਾ, ਹਰਪ੍ਰੀਤ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਗਰੁੱਪ ਆਫ ਡੈਫੋਡਿਲਜ਼ ਸਕੂਲਜ਼, ਕਾਕਾ ਰਾਮ ਵਰਮਾ ਚੀਫ ਟ੍ਰੇਨਰ ਮੁੱਢਲੀ ਸਹਾਇਤਾ ਫਸਟ ਏਡ, ਡਾ. ਰਾਕੇਸ਼ ਵਰਮੀ ਸੰਸਥਾਪਕ ਡੀ.ਬੀ.ਜੀ., ਅਮਨਇੰਦਰ ਸਿੰਘ ਸੈਣੀ, ਵਿਕਾਸ ਗੋਇਲ, ਦਿਲਪ੍ਰੀਤ ਸਿੰਘ ਬੈਨੀਪਾਲ, ਚਮਨ ਲਾਲ ਦੱਤ, ਐਡਵੋਕੇਟ ਰਣਦੀਪ ਸਿੰਘ, ਬਸ਼ੀਰ ਸਿਆਣੀ, ਡਾ. ਜੀ.ਐਸ. ਆਨੰਦ, ਚਰਨਜੀਤ ਸਿੰਘ ਚੰਨੀ ਮਿਊਜ਼ੀਕਲ ਗਰੁੱਪ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।