ਪੰਜਾਬ ਲਈ ਇਕ ਗੰਭੀਰ ਚੁਨੌਤੀ: ਨਸ਼ੇ ਦੀ ਸਮੱਸਿਆ
ਇੰਨੀ ਦਿਨੀ ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਰਾਜ ਦੇ ਸਰਹੱਦੀ ਜ਼ਿਲਿਆਂ ਵਿਚ ਨਸ਼ਿਆਂ ਦੀ ਅਲਾਮਤ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਦਲ ਯਾਤਰਾ ਕਰ ਰਹੇ ਹਨ। ਇਸ ਮੁਹਿੰਮ ਵਿਚ ਕੁਝ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿੱਧ ਵੀ ਸ਼ਾਮਿਲ ਹੋ ਰਹੇ ਹਨ। ਜਿਥੇ ਇਹ ਯਾਤਰਾ ਮਾਨਯੋਗ ਰਾਜਪਾਲ ਜੀ ਦੇ ਪੰਜਾਬ ਦੇ ਲੋਕਾਂ ਪ੍ਰਤੀ ਦਰਦ ਅਤੇ ਸੰਵੇਦਨਾ ਦਾ ਪ੍ਰਤੀਕ ਹੈ ਉਥੇ ਹੀ ਇਸ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਦਾ ਮਾਪਦੰਡ ਵੀ ਨਜ਼ਰ ਆਉਂਦੀ ਹੈ। ਅੱਜ ਪੰਜਾਬ ਦੀਆਂ ਅਖਬਾਰਾਂ ਤੇ ਸੋਸ਼ਲ ਮੀਡੀਆ ਨਸ਼ੇ ਨਾਲ ਜੁੜੀਆਂ ਖਬਰਾਂ ਨਾਲ ਭਰਿਆ ਨਜ਼ਰ ਆਉਂਦਾ ਹੈ।
ਇੰਨੀ ਦਿਨੀ ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਰਾਜ ਦੇ ਸਰਹੱਦੀ ਜ਼ਿਲਿਆਂ ਵਿਚ ਨਸ਼ਿਆਂ ਦੀ ਅਲਾਮਤ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਦਲ ਯਾਤਰਾ ਕਰ ਰਹੇ ਹਨ। ਇਸ ਮੁਹਿੰਮ ਵਿਚ ਕੁਝ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿੱਧ ਵੀ ਸ਼ਾਮਿਲ ਹੋ ਰਹੇ ਹਨ। ਜਿਥੇ ਇਹ ਯਾਤਰਾ ਮਾਨਯੋਗ ਰਾਜਪਾਲ ਜੀ ਦੇ ਪੰਜਾਬ ਦੇ ਲੋਕਾਂ ਪ੍ਰਤੀ ਦਰਦ ਅਤੇ ਸੰਵੇਦਨਾ ਦਾ ਪ੍ਰਤੀਕ ਹੈ ਉਥੇ ਹੀ ਇਸ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਦਾ ਮਾਪਦੰਡ ਵੀ ਨਜ਼ਰ ਆਉਂਦੀ ਹੈ। ਅੱਜ ਪੰਜਾਬ ਦੀਆਂ ਅਖਬਾਰਾਂ ਤੇ ਸੋਸ਼ਲ ਮੀਡੀਆ ਨਸ਼ੇ ਨਾਲ ਜੁੜੀਆਂ ਖਬਰਾਂ ਨਾਲ ਭਰਿਆ ਨਜ਼ਰ ਆਉਂਦਾ ਹੈ।
ਇਹ ਸਮੱਸਿਆ ਘਟਣ ਦੀ ਥਾਂ ਦਿਨੋਂ ਦਿਨ ਵਧਦੀ ਅਤੇ ਭਿਆਨਕ ਰੂਪ ਲੈ ਰਹੀ ਹੈ। ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਹਨ। ਪਿਛਲੇ ਦਿਨੀਂ ਇਕ ਖ਼ਬਰ ਪੜ੍ਹਨ ਨੂੰ ਮਿਲੀ ਕਿ ਇਕ ਔਰਤ ਦੇ 6 ਪੁਤਰ ਤੇ ਪਤੀ ਵਾਰੀ ਵਾਰੀ ਇਸ ਆਦਮ ਖਾਣੇ ਨਸ਼ੇ ਦੀ ਭੇਂਟ ਚੜ੍ਹ ਗਏ। ਨਸ਼ੇ ਵਿਚ ਸਭ ਤੋਂ ਵੱਧ ਗ੍ਰਸਤ ਅੱਜ ਪੰਜਾਬ ਦਾ ਨੌਜਵਾਨ ਵਰਗ ਹੈ। ਇਸ ਦੇ ਨਾਲ ਹੋਰ ਬੁਰਾਈਆਂ ਵੀ ਪੈਦਾ ਹੋ ਰਹੀਆਂ ਹਨ। ਛੋਟੀਆਂ ਮੋਟੀਆਂ ਚੋਰੀਆਂ ਤੋਂ ਲੈ ਕੇ ਕਤਲ ਅਤੇ ਗੈਂਗਵਾਰ ਵੀ ਕਿਸੇ ਹੱਦ ਤੱਕ ਪੰਜਾਬ ਵਿਚ ਵਗਦੇ ਨਸ਼ੇ ਦੇ ਦਰਿਆਂ ਦੀ ਹੀ ਉੱਪਜ ਮੰਨੇ ਜਾ ਸਕਦੇ ਹਨ।
ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇਹ ਪ੍ਰਾਂਤ ਅੰਤਰਰਾਸ਼ਟਰੀ ਤਸਕਰੀ ਲਈ ਇਕ ਪ੍ਰਮੁੱਖ ਰੂਟ ਵਜੋਂ ਵਰਤਿਆ ਜਾ ਰਿਹਾ ਹੈ। ਨਸ਼ਾ ਹਮੇਸ਼ਾ ਕਮਾਈ ਦਾ ਸੌਖਾ ਅਤੇ ਖਿੱਚ ਦਾ ਸਾਧਨ ਰਿਹਾ ਹੈ। ਪੰਜਾਬ ਕਿਉਂਕਿ ਨਸ਼ੇ ਦੀ ਦਰਾਮਦ ਦਾ ਕੇਂਦਰ ਹੋਣ ਕਰਕੇ ਖ਼ਪਤ ਦਾ ਵੀ ਖਿੱਤਾ ਬਣ ਗਿਆ ਹੈ। 2022 ਤੱਕ ਇਸ ਦੀ ਜਨਸੰਖਿਆ ਦਾ ਤਕਰੀਬਨ 15.4% ਕਿਸੇ ਨਾ ਕਿਸੇ ਰੂਪ ਵਿਚ ਮਾਦਕ ਪਦਾਰਥਾਂ ਦੀ ਵਰਤੋਂ ਕਰਦੇ ਸਨ। ਇਹ ਪ੍ਰਚਲਨ ਦਿਨੋਂ ਦਿਨ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ। ਅੱਜ ਸਥਿਤੀ ਇਹ ਹੈ ਕਿ ਦੋ ਤਿਹਾਈ ਤੋਂ ਵੱਧ ਘਰਾਂ ਵਿਚ ਘਟੋ ਘਟ ਇਕ ਜੀਅ ਨਸ਼ੇ ਦੀ ਲੱਤ ਦਾ ਆਦੀ ਹੈ। ਅੱਜ ਪੰਜਾਬ ਵਿਚ ਸੇਵਨ ਕੀਤਾ ਜਾ ਰਿਹਾ ਨਸ਼ਾ 'ਚਿੱਟਾ' ਜਾ ਹੈਰੋਇਨ ਹੈ। ਇਹ ਵਾਰ ਵਾਰ ਸਰਹੱਦੀ ਖੇਤਰਾਂ ਵਿਚ ਭਾਰੀ ਮਾਤਰਾ ਵਿਚ ਜ਼ਬਤ ਕੀਤੇ ਜਾਣ ਦੇ ਬਾਵਜ਼ੂਦ ਆਸਾਨੀ ਨਾਲ ਮਿਲ ਰਿਹਾ ਹੈ। ਇਹ ਨਸ਼ੇੜੀਆਂ ਦਾ ਸਭ ਤੋਂ ਵੱਧ ਪਸੰਦੀਦਾ ਅਤੇ ਵਿਨਾਸ਼ਕਾਰੀ ਨਸ਼ਾ ਹੈ।
ਇਸ ਦੇ ਨਾਲ ਹੀ ਤੇਜ਼ ਦਰਦ ਨਿਵਾਰਨ ਗੋਲੀਆਂ ਕੈਪਸੂਲ ਅਤੇ ਟੀਕੇ ਵੀ ਨਸ਼ੇ ਲਈ ਵਰਤੇ ਜਾ ਰਹੇ ਹਨ। ਰਵਾਇਤੀ ਮਾਦਕ ਪਦਾਰਥ ਜਿਵੇਂ ਡੋਡੇ ਪੋਸਤ ਅਤੇ ਅਫੀਮ ਮਹਿੰਗੇ ਅਤੇ ਮਿਲਣ ਵਿਚ ਮੁਸ਼ਕਿਲ ਹੋਣ ਕਾਰਨ ਘੱਟ ਪ੍ਰਚਲਨ ਵਿਚ ਹਨ ਪਰ ਰਸਾਇਣਕ ਨਸ਼ੇ ਬਹੁਤ ਜ਼ਿਆਦਾ ਮਾਤਰਾ ਵਿਚ ਵਰਤੇ ਜਾ ਰਹੇ ਹਨ ਤੇ ਇਹ ਅੱਜ ਦੀ ਜਵਾਨੀ ਲਈ ਹਰ ਤਰਾਂ ਨਾਲ ਘਾਤਕ ਸਿੱਧ ਹੋ ਰਹੇ ਹਨ। 2023 ਦੀ ਇਕ ਸੰਸਦੀ ਕਮੇਟੀ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 66,00,000 ਲੋਕ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ। ਅੱਜ ਇਹ ਸਾਡੇ ਹਰੇ ਭਰੇ, ਹੱਸਦੇ ਦੇ ਵੱਸਦੇ ਸੂਬੇ ਦਾ ਦੁਖਾਂਤ ਹੈ ਕਿ ਰੋਜ਼ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ ਤੇ ਕਈ ਤਰਾਂ ਦੇ ਅਪਰਾਧ ਵੱਧ ਰਹੇ ਹਨ।
ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ, ਇਸ ਨੂੰ ਠੱਲ੍ਹ ਪਾਉਣ ਦੇ ਯਤਨ ਅਰੰਭੇ ਹਨ। ਜਿਨ੍ਹਾਂ ਵਿਚ ਇਲਾਜ, ਪੁਨਰਵਾਸ ਅਤੇ ਰੋਕਥਾਮ ਸਿੱਖਿਆ ਸ਼ਾਮਿਲ ਹੈ। ਵੈਸੇ ਤਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਇਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਭਾਰਤ ਵਰਗੇ ਵਿਕਾਸਸ਼ੀਲ ਅਤੇ ਵਧੇਰੇ ਵਸੋਂ ਵਾਲੇ ਦੇਸ਼ ਲਈ ਇਹ ਵਿਕਾਸ ਦੇ ਰਸਤੇ ਵਿਚ ਵੱਡੀ ਰੁਕਾਵਟ ਹੈ। ਪੰਜਾਬ ਵਿਚ ਥਾਂ ਥਾਂ ਤੇ ਖੁੱਲ੍ਹੇ ਹੋਏ ਸਰਕਾਰੀ ਅਤੇ ਗ਼ੈਰਸਰਕਾਰੀ ਨਸ਼ਾ ਮੁਕਤੀ ਕੇਂਦਰ ਇਸ ਗੱਲ ਦੇ ਗਵਾਹ ਹਨ ਇਕ ਇਹ ਅਲਾਮਤ ਕਿੰਨਾ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਰਾਜ ਦਾ ਕਾਫੀ ਸਾਰਾ ਬਜਟ ਅਤੇ ਮਨੁਖੀ ਵਸੀਲੇ ਇਸ ਨਸ਼ਾ ਰੋਕਣ ਦੇ ਮੁਹਿੰਮ ਵਿੱਚ ਬਰਬਾਦ ਦੋ ਰਹੇ ਹਨ। ਜੇ ਇਹ ਨਸ਼ਾ ਬੰਦ ਹੋ ਜਾਏ ਤਾਂ ਇਹ ਸਾਰਾ ਪੈਸਾ ਅਤੇ ਸਾਧਨ ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਲਈ ਵਰਤੇ ਜਾ ਸਕਦੇ ਹਨ।
ਮਾਨਯੋਗ ਰਾਜਪਾਲ ਜੀ ਦੁਆਰਾ ਅਰੰਭੀ ਗਈ ਇਹ ਪੈਦਲ ਯਾਤਰਾ ਦੇ ਸਾਰਥਿਕ ਸਿੱਟੇ ਜ਼ਰੂਰ ਨਜ਼ਰ ਆਉਣਗੇ। ਭਾਵੇਂ ਕਿ ਕੁਝ ਰਾਜਨੀਤਕ ਪਾਰਟੀਆਂ ਇਸ ਯਾਤਰਾ ਦੇ ਅਰਥ ਆਪੋ ਆਪਣੀ ਸੋਚ ਅਤੇ ਵਿਚਾਰਧਾਰਾ ਅਨੁਸਾਰ ਕੱਢ ਰਹੀਆਂ ਹਨ, ਪਰ ਇਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਨੂੰ ਨਸ਼ੇ ਦੀ ਅਲਾਮਤ ਤੋਂ ਬਚਾਉਣ, ਸਮੋਂ ਦੀ ਲੋੜ ਹੈ। ਇਸ ਮੁਹਿੰਮ ਵਿਚ ਹਰ ਕਿਸੇ ਨੂੰ ਆਪਣੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਅੱਜ ਨਸ਼ਿਆਂ ਵਿਰੁੱਧ ਜਨ ਕ੍ਰਾਂਤੀ ਦੀ ਜ਼ਰੂਰਤ ਹੈ, ਇਸ ਦਾ ਹਿਸਾਂ ਹਰ ਪੰਜਾਬੀ ਜੇਕਰ ਸੱਚੇ ਮਨੋ ਬਣੇਗਾ ਤਾਂ ਮੁੜ ਫਿਰ ਤੋਂ ਪੰਜਾਬ ਖੁਸ਼ੀਆਂ-ਖੇੜਿਆਂ ਤੇ ਦੇਸ਼ ਦੀ ਅਗਰੇਲੀ ਕਤਾਰ ਰਾਜਾਂ ਵਿਚ ਸ਼ਾਮਿਲ ਹੋ ਸਕੇਗਾ।
-ਦਵਿੰਦਰ ਕੁਮਾਰ