ਪਟਿਆਲਾ, 25 ਸਤੰਬਰ:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਅਤੇ ਭਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣੇਸ਼ ਮਹਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਪਹਿਲੇ ਗਣੇਸ਼ ਉਤਸਵ 5—7 ਦਿਨ ਹੀ ਮਨਾਉਂਦੇ ਸੀ ਪਰ ਇਸ ਸਾਲ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵਿੱਚ ਕਾਫੀ ਜੋਸ਼ ਸੀ, ਇਹ ਉਤਸਵ ਗਣੇਸ਼ ਚੁਤਰਥੀ 14—09—2026 ਤੋਂ 25—09—2026 ਤੱਕ ਅਨੰਦ ਚੁਤਰਥੀ ਤੱਕ ਮਨਾਇਆ ਗਿਆ। ਇਨ੍ਹਾਂ ਦਿਨਾਂ ਵਿੱਚ ਵਿਸ਼ਵ ਕਰਮਾ ਪੂਜਾ, ਰਾਧਾ ਅਸ਼ਟਮੀ, ਬਾਵਨਵਾਸੀ ਆਦਿ ਉਤਸਵ ਵੀ ਧੂਮ ਧਾਮ ਨਾਲ ਮਨਾਏ ਗਏ। ਸ਼ਾਮ ਨੂੰ ਆਰਤੀ ਉਪਰੰਤ ਹਸੀਜਾ ਪਰਿਵਾਰ ਵਲੋਂ ਅਤੁੱਟ ਭੰਡਾਰਾ ਵਰਤਾਇਆ ਗਿਆ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਬਣਾਏ ਗਏ।
25—09—20226 ਅਨੰਦ ਚੁਤਰਥੀ ਵਾਲੇ ਦਿਨ ਸ਼ਿਵ ਮੰਡਲੀ ਦੁਆਰਾ 11 ਤੋਂ 12 ਵਜੇ ਤੱਕ ਕੀਰਤਨ ਕੀਤਾ ਗਿਆ। ਆਰਤੀ ਉਪਰੰਤ ਮੰਦਿਰ ਵਿੱਚ ਭੋਗ ਲਗਾ ਕੇ ਕੜੀ ਚਾਵਲ ਅਤੇ ਲੱਡੂਆਂ ਦਾ ਲੰਗਰ ਮੰਦਿਰ ਦੇ ਪ੍ਰਾਗਣ ਅਤੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ 3:00 ਵਜੇ ਤੱਕ ਵਰਤਾਇਆ ਗਿਆ।
ਗਣੇਸ਼ ਵਿਸਰਜਨ ਵਿੱਚ ਭਾਰੀ ਸੰਖਿਆ ਵਿੱਚ ਭਗਤਾਂ ਨੇ ਅਤੇ ਕਲੋਨੀ ਨਿਵਾਸੀਆਂ ਨੇ ਹਿੱਸਾ ਲਿਆ। ਖਾਸ ਕਰਕੇ ਇਸ ਮੌਕੇ ਮੇਅਰ ਕੁੰਦਨ ਗੋਗੀਆ ਦੇ ਨਾਲ ਐਮ.ਸੀ. ਰਣਜੀਤ ਸਿੰਘ ਚੰਡੋਕ, ਬਲਾਕ ਪ੍ਰਧਾਨ ਅਮਨ ਬਾਂਸਲ ਆਦਿ ਗਣਪਤੀ ਬਾਬਾ ਨੂੰ ਵਿਦਾਈ ਦਿੱਤੀ।
ਮੇਅਰ ਸਾਹਿਬ ਨੇ ਸ਼ਲਾਘਾ ਕੀਤੀ ਜਦੋਂ ਦੀ ਹਸੀਜਾ ਪਰਿਵਾਰ ਨੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੀ ਸੇਵਾ ਕੀਤੀ ਹੈ ਉਦੋ ਤੋਂ ਹੀ ਇਹ ਮੰਦਿਰ ਬਹੁਤ ਪ੍ਰਸਿੱਧ ਹੋ ਗਿਆ ਹੈ। ਸਤਨਾਮ ਹਸੀਜਾ ਨੇ ਜਦੋਂ ਤੋਂ ਸੁਧਾਰ ਸਭਾ ਸੰਸਥਾ ਦਾ ਗਠਨ ਕੀਤਾ ਹੈ ਸੁਧਾਰ ਸਭਾ ਦੇ ਸਾਰੇ ਮੈਂਬਰ ਦਿਨ ਰਾਤ ਕਰਕੇ ਵਿਕਾਸ ਦਾ ਕੰਮ ਅਤੇ ਵਾਰ ਤਿਉਹਾਰ ਵਿੱਚ ਵੱਧ ਚੜ੍ਹਕੇ ਹਿੱਸਾ ਲੈ ਰਹੇ ਹਨ।
ਮੰਦਿਰ ਵਿੱਚ ਚਿੱਤਰਕਾਰੀ, ਝੂਮਰ ਆਦਿ, ਬਾਹਰ ਮੰਦਿਰ ਉਪਰ ਲਾਇਟਾਂ, ਗੁੰਮਦ ਜਗਮਗਾਉਂਦੀਆਂ ਹਨ। ਖਾਸ ਕਰਕੇ ਰਾਤ ਨੂੰ ਨਜਾਰਾ ਦੇਖਣ ਯੋਗ ਹੈ। ਵਿਸਰਜਨ ਦੇ ਸਮੇਂ ਭਗਤਾਂ ਨੇ ਗਣਪਤੀ ਬਾਬਾ ਮੋਰਿਆ, ਅਗਲੇ ਵਰਸ਼ ਤੂੰ ਜਲਦੀ ਆ ਦੇ ਜੈਘੋਸ਼ ਨਾਲ ਵਿਸਰਜਨ ਕੀਤਾ।
