ਨਵਾਂਸ਼ਹਿਰ- ਨਵਾਂਸ਼ਹਿਰ ਦੇ ਬਾਰਾਦਰੀ ਬਾਗ ਵਿਖੇ ਮੁੱਖ ਮੰਤਰੀ ਯੋਗਸ਼ਾਲਾ ਅਧੀਨ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਤੋਂ ਲੋਕ ਸਿਹਤ ਲਾਭ ਪ੍ਰਾਪਤ ਕਰ ਰਹੇ ਹਨ।
ਯੋਗਾ ਟ੍ਰੇਨਰ ਈਰਾ ਸੈਣੀ ਨੇ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਨਾਲ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਦੀ ਪਹਿਲਕਦਮੀ ਵਜੋਂ ਮੁੱਖ ਮੰਤਰੀ ਯੋਗਸ਼ਾਲਾ ਅਧੀਨ ਚਲਾਏ ਜਾ ਰਹੇ ਯੋਗਾ ਕਲਾਸਾਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਰਹੀਆਂ ਹਨ। ਬਾਰਾਦਰੀ ਬਾਗ ਨਵਾਂਸ਼ਹਿਰ ਵਿਖੇ ਹਰ ਰੋਜ਼ ਯੋਗਾ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਕੇ ਲੋਕ ਆਪਣੀ ਸਿਹਤ ਵਿੱਚ ਬਦਲਾਅ ਮਹਿਸੂਸ ਕਰ ਰਹੇ ਹਨ। ਹਰ ਰੋਜ਼ ਯੋਗਾ ਕਲਾਸਾਂ ਸਵੇਰੇ 5:30 ਵਜੇ ਤੋਂ 6:30 ਵਜੇ ਤੱਕ ਹੁੰਦੀਆਂ ਹਨ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਕਲਾਸਾਂ ਦਾ ਲਾਭ ਉਠਾਉਣਾ ਚਾਹੀਦਾ ਹੈ।
ਪਹਿਲੇ ਸਮਿਆਂ ਵਿੱਚ, ਲੋਕ ਸਖ਼ਤ ਸਰੀਰਕ ਮਿਹਨਤ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਯੋਗਾ ਸਿਖਾਉਣ ਲਈ ਕੋਈ ਫੀਸ ਨਹੀਂ ਹੈ, ਤੁਹਾਨੂੰ ਸਿਰਫ਼ ਇੱਕ ਘੰਟਾ ਆਪਣੇ ਲਈ ਕੱਢਣ ਦੀ ਲੋੜ ਹੈ।
ਇਸ ਮੌਕੇ ਅਸ਼ਵਨੀ ਗੌਤਮ, ਮਹਿੰਦਰਪਾਲ ਸਿੰਘ, ਦੀਪਕ ਰਾਣਾ, ਰਾਜੀਵ ਕੁਮਾਰ, ਰਾਜਪਾਲ ਸਿੰਘ, ਈਸ਼ਵਰ ਜਾਂਗੜਾ, ਜੇ.ਪੀ.ਬਤਰਾ, ਨੀਰਜ ਰਾਣਾ, ਆਰਤੀ, ਰੇਣੂ, ਨੀਰੂ, ਗੁਰਦਿਆਲ ਮਾਨ, ਰਜਨੀਤ ਸੈਣੀ, ਡਾ: ਚੇਤਨਾ, ਡਾ: ਪਿਆਰੇ ਲਾਲ, ਜੋਗਿੰਦਰ ਰਾਮ, ਦਲਜੀਤ ਕੌਸ਼ਲ, ਅਜੈ , ਬਲਜੀਤ ਕੁਮਾਰ, ਅਜੈ ਲਾਡੀ, ਬਲਜੀਤ ਸਿੰਘ, ਡਾ. ਕੁਮਾਰ ਆਦਿ ਹਾਜ਼ਰ ।
ਰੋਜ਼ਾਨਾ ਯੋਗਾ ਕਰਨ ਨਾਲ ਲੋਕ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ: ਈਰਾ ਸੈਣੀ
