ਸਰਕਾਰੀ ਐਲੀਮੈਂਟਰੀ ਸਕੂਲ ਧਬਲਾਨ ਵਿਖੇ ਵਾਟਰ ਕੂਲਰ ਲਗਾਇਆ

ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਧਬਲਾਨ ਵਿਖੇ ਸ੍ਰ. ਭਰਪੂਰ ਸਿੰਘ ਅਤੇ ਰਹਿਮਤ ਖਾਨ ਵਲੋਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਅਤੇ ਗਰਾਮ ਪੰਚਾਇਤ ਧਬਲਾਨ ਦੇ ਸਹਿਯੋਗ ਨਾਲ ਸਕੂਲ ਦੇ ਬੱਚਿਆ ਲਈ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਲਗਵਾਇਆ ਗਿਆ।

ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਧਬਲਾਨ ਵਿਖੇ ਸ੍ਰ. ਭਰਪੂਰ ਸਿੰਘ ਅਤੇ ਰਹਿਮਤ ਖਾਨ ਵਲੋਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਅਤੇ ਗਰਾਮ ਪੰਚਾਇਤ ਧਬਲਾਨ ਦੇ ਸਹਿਯੋਗ ਨਾਲ ਸਕੂਲ ਦੇ ਬੱਚਿਆ ਲਈ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਲਗਵਾਇਆ ਗਿਆ। 
ਬਸੰਤ ਰਿਤੂ ਯੂਥ ਕਲੱਬ ਪਟਿਆਲਾ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਸ੍ਰ. ਭਰਪੂਰ ਸਿੰਘ ਅਤੇ ਰਹਿਮਤ ਖਾਨ ਪੜੇ ਹਨ ਅਤੇ ਸਕੂਲ ਦੇ ਵਿਦਿਆਰਥੀਆਂ ਲਈ ਗਰਮੀ ਵਿੱਚ ਠੰਡਾ ਪਾਣੀ ਪੀਣ ਲਈ ਭਾਈ ਘਨੱਈਆ ਜੀ ਦੀ ਪਾਣੀ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਅਤੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਵਾਟਰ ਕੂਲਰ ਦੀ ਸੇਵਾ ਕੀਤੀ ਗਈ ਅਤੇ ਜਿੱਥੇ ਵਾਟਰ ਕੂਨਰ ਦੀ ਸੇਵਾ ਕੀਤੀ ਗਈ ਉਸ ਦੇ ਨਾਲ ਨਾਲ ਸਕੂਲ ਵਿਖੇ ਫੱਲਦਾਰ ਪੌਦੇ ਵੀ ਲਗਾਏ ਗਏ। 
ਸ੍ਰ. ਭਰਪੂਰ ਸਿੰਘ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਆਖਿਆ ਕਿ ਉਹ ਅਤੇ ਉਹਨਾਂ ਦਾ ਦੋਸਤ ਰਹਿਮਤ ਖਾਨ ਇਸ ਸਕੂਲ ਵਿੱਚ ਪੜੇ ਹਨ ਅਤੇ ਜਦੋਂ ਵੀ ਉਹ ਇਸ ਸਕੂਲ ਵਿੱਚ ਆਉਂਦੇ ਸਨ ਆਪਣੇ ਮਨ ਵਿੱਚ ਇਹ ਭਾਵਨਾ ਸੀ ਕਿ ਆਪਣੇ ਸਕੂਲ ਲਈ ਕੁੱਝ ਨਾ ਕੁੱਝ ਕੀਤਾ ਜਾਵੇ ਅਤੇ ਉਹਨਾਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਅਤੇ ਗ੍ਰਾਂਮ ਪੰਚਾਇਤ ਧਬਲਾਨ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਜਲ ਸੇਵਾ ਵਿੱਚ ਆਪਣਾ ਸਹਿਯੋਗ ਦਿੱਤਾ ਹੈ।