ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਫੜਿਆ ਸੰਘਰਸ਼ ਦਾ ਰਾਹ
ਹੁਸ਼ਿਆਰਪੁਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ,ਜਨਰਲ ਸਕੱਤਰ ਜਸਵੀਰ ਤਲਵਾੜਾ, ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਅਮਰ ਸਿੰਘ ਅਤੇ ਪ੍ਰਿਤਪਾਲ ਸਿੰਘ ਚੌਟਾਲਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿੱ./ਐ. ਸਿੱ.) ਹੁਸ਼ਿਆਰਪੁਰ ਰਾਹੀਂ ਅਧਿਆਪਕ ਵਰਗ ਦੀਆਂ ਅਹਿਮ ਅਤੇ ਹੱਕੀ ਮੰਗਾਂ ਮੰਨਵਾਉਣ ਲਈ ਮੁੱਖ-ਮੰਤਰੀ ਪੰਜਾਬ ਅਤੇ ਸਿੱਖਿਆ-ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਨੂੰ ਤਨਖਾਹਾਂ ਸਮੇਤ ਜੀ.ਪੀ. ਫੰਡ ਐਡਵਾਂਸ ਅਤੇ ਹੋਰ ਬਿੱਲ ਮਹੀਨੇ ਦੀ ਇੱਕ ਤਰੀਕ ਨੂੰ ਹੀ ਜਾਰੀ ਕਰਨੇ ਯਕੀਨੀ ਬਣਾਏ, ਵੱਖ-ਵੱਖ ਭਰਤੀਆਂ ਅਤੇ ਅਧਿਆਪਕਾਂ ਦੇ ਹੱਕ ਵਿਚ ਹੋਏ ਫੈਸਲਿਆਂ ਨੂੰ ਜਨਰਲਾਈਜ਼ ਕਰਨ, ਅਧਿਆਪਕਾਂ ਦੇ ਉਕਤ ਕੇਸਾਂ ਵਿਚ ਬਣਦੇ ਬਕਾਏ ਜਲਦ ਜਾਰੀ ਕੀਤੇ ਜਾਣ, ਰੀਕਾਸਟ ਲਿਸਟਾਂ ਜਿਵੇਂ ਕਿ 3704 ਅਤੇ 6635 ਤੁਰੰਤ ਰੱਦ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਕਰਨ, ਵੱਖ -ਵੱਖ ਕਾਡਰ ਦੀਆਂ ਰਹਿੰਦੀਆਂ ਪਦ-ਉੱਨਤੀਆਂ ਜਲਦ ਕਰਨ ਆਦਿ ਪ੍ਰਮੁੱਖ ਮੰਗਾਂ ਦੀ ਪੂਰਤੀ ਯਕ਼ੀਨੀ ਬਣਾਉਣ ਲਈ ਮੰਗ-ਪੱਤਰ ਦਿੱਤਾ ਗਿਆ।
ਅਧਿਆਪਕ ਆਗੂਆਂ ਨੇ ਗੱਲ ਕਰਦਿਆਂ ਕਿਹਾ ਕਿ ਜੇਕਰ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਨੇ ਅਣਗੌਲਿਆਂ ਕਰਨ ਦੀ ਨੀਤੀ ਅਪਣਾਈ ਰੱਖੀ ਤਾਂ ਜਲਦ ਹੀ ਤਿੱਖੇ ਅਤੇ ਲੜੀਵਾਰ ਸੰਘਰਸ਼ਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ-ਸਲਾਹਕਾਰ ਸੁਨੀਲ ਸ਼ਰਮਾ, ਜੁਆਇੰਟ ਸਕੱਤਰ ਵਿਕਾਸ਼ ਸ਼ਰਮਾ, ਮੀਤ ਪ੍ਰਧਾਨ ਸੰਜੀਵ ਧੂਤ, ਪ੍ਰਿੰਸ ਗੜ੍ਹਦੀਵਾਲਾ, ਕਮਲਦੀਪ ਸਿੰਘ ਭੂੰਗਾ ,ਪਵਨ ਗੋਇਲ, ਰਾਜਕੁਮਾਰ ਗੜਸ਼ੰਕਰ, ਨਰਿੰਦਰ ਅਜਨੋਹਾ, ਰਣਵੀਰ ਸਿੰਘ ਠਾਕੁਰ, ਰਾਜਕੁਮਾਰ ਹੁਸ਼ਿਆਰਪੁਰ, ਸਰਬਜੀਤ ਸਿੰਘ ਟਾਂਡਾ, ਨਰਿੰਦਰ ਮੰਗਲ ,ਰਜੇਸ਼ ਅਰੋੜਾ, ਜਸਵਿੰਦਰ ਬੁੱਲੋਵਾਲ, ਅਸ਼ੋਕ ਕੁਮਾਰ, ਸਰਬਜੀਤ ਸਿੰਘ ਗੜਦੀਵਾਲਾ, ਦਵਿੰਦਰ ਹੁਸ਼ਿਆਰਪੁਰ, ਪਰਮਜੀਤ ਸਿੰਘ ਭੁੰਗਾ, ਓਂਕਾਰ ਸਿੰਘ, ਪਰਮਜੀਤ ਕਾਤਿਬ,ਸਤਪਾਲ, ਇੰਦਰਜੀਤ ਸਿੰਘ, ਹਰ ਮਨੋਜ ਕੁਮਾਰ, ਅਜੇ ਕੁਮਾਰ, ਸੁਖਜੀਵਨ ਸਿੰਘ, ਜਾਨਕੀ ਦਾਸ, ਵਿਸ਼ਾਲ ਕੁਮਾਰ,ਪਵਨ ਸਿੰਘ,ਪੰਕਜ ਕੁਮਾਰ,ਇੰਦਰਜੀਤ ਸਿੰਘ,ਸਤਿਗੁਰੂ ਸਿੰਘ,ਨਰੇਸ਼ ਕੁਮਾਰ,ਵਿਸ਼ਾਲ ਕੁਮਾਰ, ਪਰਮਜੀਤ ਸਲੇਰਨ, ਬਿਨੋਦ ਕੁਮਾਰ ਸਮੇਤ ਅਨੇਕਾਂ ਅਧਿਆਪਕ ਆਗੂ ਸ਼ਾਮਿਲ ਸਨ।