ਪਿੰਡ ਰਾਮਪੁਰ ਬਿਲੜੋ ਵਿਖ਼ੇ ਦੁਸ਼ਹਿਰੇ ਦਾ ਤਿਉਹਾਰ 2 ਅਕਤੂਬਰ ਨੂੰ
ਗੜ੍ਹਸ਼ੰਕਰ:- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾਂ ਟਰੱਸਟ ਰਾਮਪੁਰ ਬਿਲੜੋ ਵੱਲੋਂ ਦੁਸਹਿਰੇ ਦੇ ਅਪਲਕਸ਼ ਵਿਚ ਰਵੀ ਰਾਜ ਖੰਨਾ ਦੀ ਅਗਵਾਈ ਹੇਠ ਝੰਡੀ ਦੀ ਰਸਮ ਅਦਾ ਕੀਤੀ ਜਿਸ ਵਿਚ ਨੰਬੜਦਾਰ ਕੁਸ਼ਲ ਸਿੰਘ ਰਾਣਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਤੇ ਸਾਰੇ ਪਿੰਡ ਦੀ ਪਰਿਕ੍ਰਮਾਂ ਕਰਕੇ ਦੁਸਹਿਰਾ ਗਰਾਉਂਡ ਰਾਮਪੁਰ ਬਿਲੜੋ ਵਿਚ ਝੰਡੀ ਲਗਾਈ ਗਈ

ਇਸ ਮੌਕੇ ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਿਤੀ 2 ਅਕਤੂਬਰ ਦਿਨ ਵੀਰਵਾਰ ਨੂੰ ਦੁਸਹਿਰਾਂ ਟਰੱਸਟ ਅਤੇ ਗ੍ਰਾਮ ਪੰਚਾਇਤ ਰਾਮਪੁਰ ਬਿਲੜੋ ਵਲੋਂ ਸਕੂਲ ਦੀ ਗਰਾਉਂਡ ਵਿੱਚ 35ਵਾਂ ਸਲਾਨਾ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਮਨ ਮੋਹਕ ਲੈਣ ਵਾਲੀਆਂ ਝਾਕੀਆਂ ਸਟੇਜ਼ ਤੇ ਆਉਣ ਗਿਆਂ ਅਤੇ ਰਾਵਣ, ਕੂਭਕਰਨ, ਮੇਘਨਾਥ ਦੇ ਪੁੱਤਲਿਆ ਨੂੰ ਅਗਨੀ ਭੇਂਟ ਕੀਤਾ ਜਾਵੇਗਾ |ਇਸ ਮੌਕੇ ਦੁਸਹਿਰਾ ਟਰੱਸਟ ਤੋਂ ਕਮੇਟੀ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਾਦੀ ਤੇ ਨੇਕੀ ਦਾ ਪ੍ਰਤੀਕ ਹੈ|
ਇਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਰਾਮ ਚੰਦਰ ਵਲੋਂ ਸੱਚ ਦੇ ਰਹਾ ਨੂੰ ਅਪਣਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ |ਉਨ੍ਹਾਂ ਕਿਹਾ ਕਿ ਚੰਗਿਆਈ ਕਦੇ ਖ਼ਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ|
ਇਸ ਮੌਕੇ ਪ੍ਰਧਾਨ ਰਵੀ ਰਾਜ ਖੰਨਾ, ਵਿਕਾਸ ਖੰਨਾ, ਡਾ ਸੰਭੂ ਰਾਣਾ, ਬਿੰਦੂ ਚੌਧਰੀ, ਨਰਿੰਦਰ ਮਿਸਤਰੀ, ਸ਼ਿਵ ਰਾਣਾ, ਗੋਪਾਲ ਸ਼ਾਦਲ, ਸਰਪੰਚ ਖੇਮ ਰਾਜ (ਸੰਭੂ ), ਸ਼ਿੰਦਾ ਪੈਂਟਰ, ਕੁਲਵਿੰਦਰ ਮਿਸਤਰੀ, ਦਵਿੰਦਰ ਦੱਤਾ, ਬੀਰ ਚੌਧਰੀ, ਰਜੀਵ ਖੰਨਾ, ਡਿਪਲ ਰਾਣਾ, ਪ੍ਰਿੰਸ ਰਾਣਾ, ਰਾਹੁਲ ਸਾਂਦਲ, ਅਨੂੰ ਪੰਡਿਤ, ਕਾਲੂ ਪੰਡਿਤ, ਭਾਰਤ ਪੰਡਿਤ, ਕਾਲੀ ਮਾਤਾ ਮੰਦਿਰ ਤੋਂ ਉਪਦੇਸ਼ ਪੰਡਿਤ, ਹਰਸ਼, ਜਤਿਨ, ਆਦਿਤਿਆ ਰਾਣਾ ਅਤੇ ਸਮੂਹ ਨਗਰ ਨਿਵਾਸੀ ਵਾਸੀ ਸ਼ਾਮਿਲ ਸਨ ਅਤੇ ਇਹ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦੁਸਹਿਰੇ ਦੇ ਤਿਉਹਾਰ ਵਿੱਚ ਨਾਂ ਆਵੇ ਤੇ ਨਾ ਹੀ ਕੋਈ ਸ਼ਰਾਰਤੀ ਅਨਸਰ ਇਸ ਦੁਸਹਿਰੇ ਦੇ ਤਿਉਹਾਰ ਦਾ ਮਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ।