ਡਿਪਟੀ ਸਪੀਕਰ ਰੌੜੀ ਵੱਲੋਂ ਪਿੰਡਾਂ ਦੀ ਕੁਨੈਕਟਿਵਿਟੀ ਮਜ਼ਬੂਤ ਕਰਨ ਲਈ ਕਈ ਸੜਕਾਂ ਦਾ ਉਦਘਾਟਨ

ਹੁਸ਼ਿਆਰਪੁਰ:- ਪੇਂਡੂ ਢਾਂਚੇ ਅਤੇ ਕੁਨੈਕਟਿਵਿਟੀ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਵਧਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਗੜ੍ਹਸ਼ੰਕਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਨਵੀਆਂ ਤਿਆਰ ਹੋਈਆਂ ਅਤੇ ਅਪਗ੍ਰੇਡ ਕੀਤੀਆਂ ਸੜਕਾਂ ਦਾ ਉਦਘਾਟਨ ਕੀਤਾ।

ਹੁਸ਼ਿਆਰਪੁਰ:- ਪੇਂਡੂ ਢਾਂਚੇ ਅਤੇ ਕੁਨੈਕਟਿਵਿਟੀ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਵਧਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਗੜ੍ਹਸ਼ੰਕਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਨਵੀਆਂ ਤਿਆਰ ਹੋਈਆਂ ਅਤੇ ਅਪਗ੍ਰੇਡ ਕੀਤੀਆਂ ਸੜਕਾਂ ਦਾ ਉਦਘਾਟਨ ਕੀਤਾ। 
ਇਨ੍ਹਾਂ ਸੜਕਾਂ ਵਿਚ ਬੋੜਾ ਤੋਂ ਥਾਣਾ ਸੜਕ, ਕੁੱਲੇਵਾਲ ਤੋਂ ਬਗਵਾਈਂ ਸੜਕ, ਘਾਗੌਂ ਗੁਰੂ ਤੋਂ ਮੁਕੰਦਪੁਰ ਸੜਕ ਤੋਂ ਚੱਕ ਫੁੱਲੂ ਸੜਕ ਤੋਂ ਸਹੁੰਗੜਾ ਸੜਕ, ਨਵਾਂਸ਼ਹਿਰ ਸੜਕ ਤੋਂ ਰਸੂਲਪੁਰ ਬਸਿਆਲਾ, ਚੌਹੜਾ ਸੜਕ ਤੋਂ ਭੀਣ ਸੜਕ (ਐਸ.ਬੀ.ਐਸ. ਨਗਰ), ਕਲੇਵਾਲ ਲੱਲੀਆਂ ਸੜਕ ਤੋਂ ਖਾਬੜਾ ਸੜਕ, ਮਹਿਲਪੁਰ ਤੋਂ ਖਾਬੜਾ ਸੜਕ, ਮਹਿਲਪੁਰ ਸੜਕ ਬਡੋਆਣ , ਸਰਦੂਲਪੁਰ ਤੇ ਪਾਲਦੀ ਸੜਕ ਸ਼ਾਮਿਲ ਸਨ।
        ਉਦਘਾਟਨ ਸਮਾਰੋਹ ਦੌਰਾਨ ਡਿਪਟੀ ਸਪੀਕਰ ਰੌੜੀ ਨੇ ਕਿਹਾ ਅੱਜ ਗੜ੍ਹਸ਼ੰਕਰ ਵਿਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਕੁਝ ਦਿਨਾਂ ਵਿਚ ਲੋਕ ਹੋਰ ਵਿਕਾਸ ਕਾਰਜਾਂ ਨੂੰ ਹਕੀਕਤ ਬਣਦੇ ਵੇਖਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਸਰਕਾਰ ਹਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। 
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸੜਕਾਂ ਦੀ ਬਿਹਤਰ ਕੁਨੈਕਟਿਵਿਟੀ ਵਿਕਾਸ ਦੀ ਨੀਂਹ ਹੈ, ਕਿਉਂਕਿ ਇਸ ਨਾਲ ਆਰਥਿਕ ਮੌਕੇ ਵਧਦੇ ਹਨ, ਸਿਹਤ ਸੇਵਾਵਾਂ ਅਤੇ ਸਿੱਖਿਆ ਤੱਕ ਪਹੁੰਚ ਸੁਧਰਦੀ ਹੈ ਅਤੇ ਪੇਂਡੂ ਖੇਤਰਾਂ ਦੇ ਵਸਨੀਕਾਂ ਦੀ ਯਾਤਰਾ ਸਬੰਧੀ ਮੁਸ਼ਕਿਲਾਂ ਘੱਟ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਸਭ ਲਈ ਵਿਕਾਸ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਹੈ, ਇਹ ਯਕੀਨੀ ਬਣਾਉਂਦਿਆਂ ਕਿ ਤਰੱਕੀ ਦੀ ਗਤੀ ਸੂਬੇ ਦੇ ਹਰ ਕੋਨੇ ਤੱਕ ਪਹੁੰਚੇ।
ਹਲਕੇ ਦੇ ਲੋਕਾਂ ਨੇ ਇਨ੍ਹਾਂ ਵਿਕਾਸ ਕਾਰਜਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਆਪਣੇ ਵਿਧਾਇਕ ਦਾ ਵਾਅਦੇ ਪੂਰੇ ਕਰਨ ਤੇ ਖੇਤਰ ਦੇ ਨਿਰੰਤਰ ਵਿਕਾਸ ਲਈ ਧੰਨਵਾਦ ਕੀਤਾ। ਕਈ ਸਥਾਨਕ ਵਸਨੀਕਾਂ ਨੇ ਨਵੀਆਂ  ਸੜਕਾਂ ਨੂੰ “ਜੀਵਨ ਰੇਖਾ” ਦੱਸਿਆ ਜੋ ਯਾਤਰਾ ਨੂੰ ਆਸਾਨ ਬਣਾਉਣ, ਵਪਾਰ ਨੂੰ ਸੁਗਮ ਕਰਨ ਅਤੇ ਪਿੰਡ-ਪਿੰਡ ਜੋੜ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੋਣਗੀਆਂ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤਾਂ, ਆਮ ਲੋਕਾਂ ਅਤੇ ਡਿਪਟੀ ਸਪੀਕਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨਾਲ  ਓ.ਐਸ.ਡੀ ਤੇ ਹਲਕਾ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਸਰਪੰਚ ਹਰਦੀਪ ਲੱਲੀਆਂ, ਗੁਰਭਾਗ  ਸਿੰਘ ਭਾਗੀ, ਸਰਪੰਚ ਕੁਲਦੀਪ ਸਿੰਘ, ਸਰਪੰਚ   ਸੁਮਨ ਬਾਲਾ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਓਂਕਾਰ ਸਿੰਘ, ਸਰਪੰਚ ਬਲਵਿੰਦਰ ਕੁਮਾਰ, ਸਰਪੰਚ ਸਰਪੰਚ ਸੰਤੋਸ਼, ਸਰਪੰਚ ਕਮਲਜੀਤ ਕੌਰ, ਨੰਬਰਦਾਰ ਪ੍ਰਦੀਪ ਲੋਈ, ਜਗਦੀਸ਼ ਕੌਰ, ਸਰਪੰਚ ਹਰਪਾਲ ਕੌਰ, ਸਰਪੰਚ ਗੁਰਦੇਵ ਸਿੰਘ, ਸਰਪੰਚ ਹਰੀ ਰਾਮ, ਸਰਪੰਚ ਕਮਲਜੀਤ ਸਿੰਘ, ਸਰਪੰਚ ਰਜਿੰਦਰ ਕੌਰ, ਸਰਪੰਚ ਜਸਪਾਲ ਸਿੰਘ, ਬਲਾਕ ਪ੍ਰਧਾਨ  ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |