
ਇਸ ਸਾਲ ਵੱਧ ਵਰਖਾ ਅਤੇ ਹੜ੍ਹ ਕਾਰਨ ਪੰਜਾਬ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਹੈ।
ਚੰਡੀਗੜ੍ਹ- ਸ਼ੁਰੂ ਤੋਂ ਹੀ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਪੰਜਾਬ ਨੇ ਤੇਰਾ ਹੀ ਤੇਰਾ ਮਿਸ਼ਨ ਦੇ ਨਾਲ ਮਿਲ ਕੇ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜਣ ਦਾ ਕੰਮ ਜਾਰੀ ਰੱਖਿਆ ਹੈ।
ਚੰਡੀਗੜ੍ਹ- ਸ਼ੁਰੂ ਤੋਂ ਹੀ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਪੰਜਾਬ ਨੇ ਤੇਰਾ ਹੀ ਤੇਰਾ ਮਿਸ਼ਨ ਦੇ ਨਾਲ ਮਿਲ ਕੇ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜਣ ਦਾ ਕੰਮ ਜਾਰੀ ਰੱਖਿਆ ਹੈ।
20 ਅਕਤੂਬਰ 2025 ਨੂੰ ਆਨੰਦ ਮਾਰਗ ਯੂਨੀਵਰਸਲ ਰਿਲੀਫ ਟੀਮ ਪੰਜਾਬ (AMURT) ਦੀਆਂ ਚੰਡੀਗੜ੍ਹ, ਪਟਿਆਲਾ, ਲੁਧਿਆਣਾ ਅਤੇ ਫਿਰੋਜ਼ਪੁਰ ਸ਼ਾਖਾਵਾਂ ਨੇ BSF ਦੀ 99 ਬਟਾਲੀਅਨ ਨਾਲ ਮਿਲ ਕੇ ਫਿਰੋਜ਼ਪੁਰ ਦੇ ਨਿਹਾਲਕੇ ਅਤੇ ਕਾਲੂਵਾਲਾ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਘਰ ਘਰ ਜਾ ਕੇ ਰਾਹਤ ਸਮੱਗਰੀ ਵੰਡੀਆਂ ਅਤੇ ਲੋਕਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਇਕੱਠੀ ਕੀਤੀ।
BSF ਦੀ ਮਦਦ ਨਾਲ ਅਸੀਂ ਇਹਨਾਂ ਦੋਵੇਂ ਪਿੰਡਾਂ ਵਿੱਚ ਪਹੁੰਚ ਸਕੇ। ਅਸੀਂ ਉਨ੍ਹਾਂ ਨੂੰ 100 ਰਾਸ਼ਨ ਕਿਟਾਂ ਦਿੱਤੀਆਂ। ਇਹ ਰਾਹਤ ਕੰਮ BSF ਟੀਮ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹਨਾਂ ਨੇ ਕਿਸ਼ਤੀ ਦਾ ਪ੍ਰਬੰਧ ਕੀਤਾ ਅਤੇ ਸਾਨੂੰ ਕਾਲੂਵਾਲਾ ਪਿੰਡ ਤੱਕ ਲੈ ਗਏ, ਜੋ ਪੂਰੀ ਤਰ੍ਹਾਂ ਨਾਲ ਕੱਟ ਚੁੱਕਾ ਹੈ ਅਤੇ ਕਿਸ਼ਤੀ ਤੋਂ ਬਿਨਾਂ ਉੱਥੇ ਪਹੁੰਚਣਾ ਅਸੰਭਵ ਹੈ।
ਇਹ ਦੋਵੇਂ ਪਿੰਡ ਹੜ੍ਹ ਨਾਲ ਬਹੁਤ ਪ੍ਰਭਾਵਿਤ ਹਨ। ਕਿਸਾਨ ਆਪਣੀ ਜ਼ਮੀਨ ’ਤੇ ਅਗਲੇ 4–5 ਮਹੀਨਿਆਂ ਤੱਕ ਖੇਤੀ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਘੱਟੋ-ਘੱਟ 2–3 ਮਹੀਨਿਆਂ ਲਈ ਸਾਡੇ ਸਹਿਯੋਗ ਦੀ ਲੋੜ ਹੋਵੇਗੀ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੁਰੰਤ ਡੀਜ਼ਲ, ਕਾਲਾ ਖਾਦ ਅਤੇ ਵਰਮੀ ਖਾਦ ਦੀ ਲੋੜ ਹੈ।
ਸੰਸਥਾ ਦੇ ਅਨੁਸਾਰ, “ਮਨੁੱਖ ਮਨੁੱਖ ਇਕ ਹੈ, ਮਨੁੱਖ ਦਾ ਧਰਮ ਇਕ ਹੈ। ਜ਼ਰੂਰਤ ਵੇਲੇ ਸੇਵਾ ਕਰਨਾ ਹੀ ਅਸਲੀ ਧਰਮ ਹੈ।” ਸੰਸਥਾ ਇਸ ਲਈ ਹਰ ਸੰਭਵ ਯਤਨ ਕਰ ਰਹੀ ਹੈ।
AMURT ਪੰਜਾਬ ਦੇ ਪ੍ਰਧਾਨ ਰਵਿੰਦਰ ਠਾਕੁਰ ਨੇ ਵੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਤੇ ਲੋੜ ਅਨੁਸਾਰ ਪੀੜਤਾਂ ਦੀ ਮਦਦ ਕਰਨ।
