ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ ਦੀ ਅਗਵਾਈ ਹੇਠ ਨਹਿਰੂ ਪਾਰਕ, ਪਟਿਆਲਾ ਵਿਖੇ ਹੋਈ।

ਪਟਿਆਲਾ- ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ ਦੀ ਅਗਵਾਈ ਹੇਠ ਨਹਿਰੂ ਪਾਰਕ, ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਪਟਿਆਲਾ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਦੇ ਪੀ.ਏ. ਪ੍ਰੋ. ਜਸਵੰਤ ਸਿੰਘ ਨੇ ਹੜ੍ਹ ਪੀੜਤ ਅਤੇ ਗਰੀਬੀ ਰੇਖਾ ਤੋਂ ਹੇਠਾ ਵਾਲੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਇਨ੍ਹਾਂ ਵਿੱਚੋ ਇੱਕ ਮੈਂਬਰ ਦੇ ਅੱਖਾਂ ਤੋਂ ਨਾ ਦਿਖਣ ਕਰਕੇ ਅਪਰੇਸ਼ਨ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਸੂਬਾ ਪ੍ਰਧਾਨ ਹਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਜੀਵਨ ਵਿੱਚ ਚੰਗੀ ਸੋਚ ਅਤੇ ਚੰਗਾ ਵਿਵਹਾਰ ਅਪਣਾਕੇ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਅਸ਼ਵਨੀ ਭਾਸਕਰ ਸ਼ਾਸ਼ਤਰੀ ਨੇ ਸਮਾਜ ਵਿੱਚ ਪਾਏ ਜਾ ਰਹੇ ਵਖਰੇਵੇਂ ਦੀ ਗੱਲ ਕਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਭੂਸ਼ਨ ਸ਼ਰਮਾ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪ੍ਰੋ: ਜਸਵੰਤ ਸਿੰਘ ਪੀ.ਏ. ਟੂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
 ਮੀਟਿੰਗ ਵਿੱਚ ਧਰਮਪਾਲ ਰਾਏਪੁਰ ਮੰਡਲਾ, ਪ੍ਰੋ. ਸੰਦੀਪ ਸ਼ਰਮਾ, ਚੰਨੂ ਪ੍ਰਧਾਨ, ਵਿਨੋਦ ਭਟਨਾਗਰ (ਪ੍ਰਧਾਨ ਸੇਵਾ ਦੱਲ), ਸੁਰਿੰਦਰ ਸ਼ਰਮਾ (ਮੀਤ ਪ੍ਰਧਾਨ), ਭੂਸ਼ਨ ਸ਼ਰਮਾ, ਆਤਮਾ ਰਾਮ ਧਬਲਾਨ, ਤਰਲੋਕੀ ਨਾਥ ਦੌਣ ਕਲਾਂ, ਨਵਲ ਗੋਤਮ ਪ੍ਰਧਾਨ ਸ਼ਹਿਰੀ, ਸੁਨੀਤਾ ਰਾਣੀ, ਸਰੋਜ਼ ਰਾਣੀ (ਚਮਾਰਹੇੜੀ), ਗੁਰਜੀਤ ਸਿੰਘ (ਸੰਤ ਪਕੌੜਿਆਂ ਵਾਲੇ), ਅਰਵਿੰਦਰ ਸਿੰਘ ਸੈਣੀ ਸੇਵਕ ਕਲੋਨੀ, ਚੰਦ ਸਿੰਘ, ਬਬਲੂ, ਆਦਿ ਹਾਜਰ ਸਨ।